ਵੱਡੀ ਖ਼ਬਰ: ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਸਰਕਾਰੀ ਸਕੂਲ ਦੀ ਗਰਾਉਂਡ ’ਚੋਂ ਮਿਲਿਆ ਅਣਚੱਲਿਆ ਬੰਬ
Friday, Jul 30, 2021 - 06:27 PM (IST)
ਫ਼ਿਰੋਜ਼ਪੁਰ/ਮਮਦੋਟ (ਸੰਨੀ ਚੋਪੜਾ,ਸ਼ਰਮਾ): ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਕੰਨਿਆ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਦੀ ਗਰਾਉਂਡ ’ਚੋਂ ਅਣਚੱਲਿਆ ਬੰਬ ਮਿਲਿਆ ਹੈ। ਜਿਸਦੀ ਸੂਚਨਾ ਮਿਲਦੇ ਹੀ ਪੁਲਸ ਨੇ ਬੰਬ ਨੂੰ ਆਪਣੇ ਕਬਜ਼ੇ ’ਚ ਲੈ ਕੇ ਇਸ ਦੀ ਸੂਚਨਾ ਫੌਜ ਨੂੰ ਦੇ ਦਿੱਤੀ ਹੈ।ਦੱਸ ਦੇਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀ, ਗਿਆਰਵੀਂ ਅਤੇ ਬਾਹਰਵੀਂ ਦੀਆਂ ਕਲਾਸਾਂ ਲਗਾਉਣ ਲਈ ਸਕੂਲ ਖੋਲ੍ਹੇ ਜਾ ਚੁੱਕੇ ਹਨ ਜਿਸ ਦੇ ਚੱਲਦਿਆਂ ਉਕਤ ਸਮਾਰਟ ਸਕੂਲ ਵਿਚ 300 ਦੇ ਕਰੀਬ ਵਿਦਿਆਰਥਣਾਂ ਪੜ੍ਹਨ ਲਈ ਸਕੂਲ ਆ ਰਹੀਆਂ ਸਨ ਅਤੇ ਸਕੂਲ ’ਚੋਂ ਅਣਚੱਲਿਆ ਬੰਬ ਮਿਲਣ ਕਰਕੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਸਕੂਲ ਚੌਂਕੀਦਾਰ ਕੱਕੜ ਸਿੰਘ ਨੇ ਦੱਸਿਆ ਕਿ ਸਕੂਲ ਦੀ ਗਰਾਉਂਡ ਵਿਚ ਭਰਤੀ ਪੈ ਰਹੀ ਸੀ ਜਿਸ ਕਾਰਨ ਇਹ ਬੰਬ ਭਰਤੀ ਪੈ ਰਹੀ ਮਿੱਟੀ ਦੇ ਨਾਲ ਹੀ ਬਾਹਰੋਂ ਸਕੂਲ ਵਿਚ ਆਇਆ ਹੈ। ਉਸ ਨੇ ਦੱਸਿਆ ਕਿ ਉਹ ਗਰਾਉਂਡ ਵਿਚ ਪਈ ਮਿੱਟੀ ’ਚੋਂ ਬੰਬ ਦੀ ਨੋਕ ਉਸ ਨੂੰ ਦਿਖਾਈ ਦਿੱਤੀ, ਜਿਸ ਨੂੰ ਪੁੱਟਣ ’ਤੇ ਬੰਬ ਬਾਰੇ ਪਤਾ ਲੱਗਿਆ ਅਤੇ ਇਸ ਦੀ ਸੂਚਨਾ ਸਕੂਲ ਸਟਾਫ਼ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : ਕਲੈਟ 2021: ਮਨਹਰ ਬਾਂਸਲ ਨੂੰ ਪੂਰੇ ਭਾਰਤ ’ਚੋਂ ਪਹਿਲਾ ਰੈਂਕ ਹਾਸਲ ਕਰਨ ’ਤੇ ਸੁਖਬੀਰ ਬਾਦਲ ਨੇ ਦਿੱਤੀਆਂ ਮੁਬਾਰਕਾਂ
ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਵਜੇ ਉਨ੍ਹਾਂ ਨੂੰ ਬੰਬ ਦੀ ਸੂਚਨਾ ਮਿਲੀ ਸੀ, ਜਿਸ ਨੂੰ ਆਪਣੇ ਕਬਜ਼ੇ ’ਚ ਲੈ ਕੇ ਬੰਬ ਦੁਆਲੇ ਮਿੱਟੀ ਦੇ ਬੋਰੇ ਲਗਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਸੀਨੀਅਰ ਅਧੀਕਾਰੀਆਂ ਨੂੰ ਦੇਣ ਦੇ ਨਾਲ-ਨਾਲ ਫੌਜ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਿੰਨਾ ਚਿਰ ਫੌਜ ਦੀ ਟੀਮ ਇੱਥੇ ਨਹੀਂ ਪਹੁੰਚਦੀ ਉਨਾਂ ਸਮਾਂ ਪੁਲਸ ਦੀ ਨਿਗਰਾਨੀ ਹੇਠ ਇਹ ਬੰਬ ਰਹੇਗਾ।
ਇਹ ਵੀ ਪੜ੍ਹੋ : ਨਰੂਆਣਾ ਦੇ ਕਾਤਲ ਨੂੰ ਮੈਡੀਕਲ ਲਈ ਬਠਿੰਡਾ ਲਿਆਈ ਪੁਲਸ, ਰਿਮਾਂਡ 'ਤੇ ਲੈ ਕੇ ਕੀਤੀ ਜਾਵੇਗੀ ਪੁੱਛਗਿੱਛ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?