ਹੁਣ ਸਰਕਾਰੀ ਸਕੂਲਾਂ ਦੇ ਬੱਚੇ ਵੀ ਆਰਾਮ ਨਾਲ ਬੋਲਣਗੇ ''ਅੰਗਰੇਜ਼ੀ''

08/14/2019 1:32:38 PM

ਚੰਡੀਗੜ੍ਹ : ਹੁਣ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵੀ ਅੰਗਰੇਜ਼ੀ ਭਾਸ਼ਾ ਬੋਲਣ 'ਚ ਸ਼ਰਮ ਮਹਿਸੂਸ ਨਹੀਂ ਹੋਵੇਗੀ ਅਤੇ ਉਹ ਆਰਾਮ ਨਾਲ ਇਸ ਭਾਸ਼ਾ ਦਾ ਇਸਤੇਮਾਲ ਕਰ ਸਕਣਗੇ ਕਿਉਂਕਿ ਇਸ ਦੇ ਲਈ ਸਿੱਖਿਆ ਵਿਭਾਗ ਵਲੋਂ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਪਿਛਲੇ ਦਿਨੀਂ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਮਾਪਿਆਂ ਨਾਲ ਕੀਤੀਆਂ ਗਈਆਂ ਬੈਠਕਾਂ 'ਚ ਇਹ ਮੁੱਦਾ ਸਾਹਮਣੇ ਆਇਆ। ਸਾਰਿਆਂ ਨੇ ਮਹਿਸੂਸ ਕੀਤਾ ਕਿ ਬੱਚਿਆਂ ਦੇ ਅੰਗਰੇਜ਼ੀ ਦੇ ਪੱਧਰ 'ਚ ਸੁਧਾਰ ਲਿਆਉਣਾ ਬਹੁਤ ਜ਼ਰੂਰੀ ਹੈ, ਜਿਸ ਤੋਂ ਬਾਅਦ ਅੰਗਰੇਜ਼ੀ ਦੇ ਅਧਿਆਪਕਾਂ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਗਏ।

ਸਿੱਖਿਆ ਸਕੱਤਰ ਵਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਵੇਰ ਦੀ ਸਭਾ 'ਚ ਬੱਚਿਆਂ ਨੂੰ ਇਕ-ਦੋ ਮਿੰਟ ਦਾ ਭਾਸ਼ਣ ਦੇਣ ਲਈ ਕਿਹਾ ਜਾਵੇਗਾ ਤਾਂ ਜੋ ਹੌਲੀ-ਹਗੌਲੀ ਉਹ ਅੰਗਰੇਜ਼ੀ ਬੋਲਣ ਦਾ ਅਭਿਆਸ ਕਰ ਸਕਣ। ਇਸ ਤੋਂ ਇਲਾਵਾ ਅੰਗਰੇਜ਼ੀ ਦੇ ਪੀਰੀਅਡ 'ਚ 'ਸ਼ੋਅ ਐਂਡ ਟੈੱਲ ਐਕਟੀਵਿਟੀ' ਕਰਾਈ ਜਾਵੇਗੀ। ਸਿੱਖਿਆ ਵਿਭਾਗ ਅੰਗਰੇਜ਼ੀ 'ਚ ਐਨੀਮੇਟਿਡ ਸੀਰੀਜ਼ ਦਾ ਪ੍ਰਸਾਰਣ ਵੀ ਕਰੇਗਾ। 
 


Babita

Content Editor

Related News