ਅੱਡਾ ਝਬਾਲ ਦੀ ਵਿਕਾਸ ਪੱਖੋਂ ਹੋਈ ਕਾਇਆ ਕਲਪ-ਸਰਪੰਚ ਸੋਨੂੰ ਚੀਮਾ

Monday, Aug 14, 2017 - 04:29 PM (IST)

ਅੱਡਾ ਝਬਾਲ ਦੀ ਵਿਕਾਸ ਪੱਖੋਂ ਹੋਈ ਕਾਇਆ ਕਲਪ-ਸਰਪੰਚ ਸੋਨੂੰ ਚੀਮਾ

ਝਬਾਲ / ਭਿੱਖੀਵਿੰਡ (ਹਰਬੰਸ ਲਾਲੂਘੁੰਮਣ, ਭਾਟੀਆ)- ਅੱਡਾ ਝਬਾਲ ਦੀ ਵਿਕਾਸ ਪੱਖੋਂ ਕਾਇਆ ਕਲਪ ਹੋਈ ਹੈ ਅਤੇ ਇਸ ਸਮੇਂ ਅੱਡਾ ਝਬਾਲ ਵਾਸੀਆਂ ਨੂੰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਪੂਰਾ ਪੂਰਾ ਲਾਭ ਦਿੱਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾਂ ਨੇ ਅੱਡਾ ਝਬਾਲ, ਝਬਾਲ ਪੁੱਖਤਾ ਅਤੇ ਚੀਮਾ ਕਲਾਂ ਵਿਖੇ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਪੰਚਾਇਤ ਘਰ ਅੱਡਾ ਝਬਾਲ ਵਿਖੇ ਗੱਲਬਾਤ ਕਰਦਿਆਂ ਕੀਤਾ। ਸਰਪੰਚ ਚੀਮਾ ਨੇ ਦੱਸਿਆ ਕਿ ਝਬਾਲ ਖੇਤਰ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਹੈ। ਉਨ੍ਹਾਂ ਕਿਹਾ ਕਿ ਅੱਡਾ ਝਬਾਲ ਸਮੇਤ ਉਨ੍ਹਾਂ ਦੇ ਅਧਿਕਾਰ ਖੇਤਰ ਦੇ ਕਿਸੇ ਵੀ ਪਿੰਡ 'ਚ ਵਿਕਾਸ ਕਾਰਜਾਂ ਸਬੰਧੀ ਜਿਥੇ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਹੈ ਉਥੇ ਹੀ ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਤਹਿਤ ਸਸਤੀ ਕਣਕ ਦਾ ਲਾਭ ਵੀ ਲੋਕਾਂ ਤੱਕ ਪੁਚਾਇਆ ਜਾ ਰਿਹਾ ਹੈ। ਇਸ ਮੌਕੇ ਕਲੱਬ ਪ੍ਰਧਾਨ ਬੰਟੀ ਸ਼ਰਮਾ, ਰਾਮ ਸਿੰਘ ਨਾਮਧਾਰੀ ਅਤੇ ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ ਨੇ ਕਿਹਾ ਕਿ ਅੱਡਾ ਝਬਾਲ ਵਿਖੇ ਜਿਥੇ 4 ਵੱਡੀਆਂ ਫਲੱਡ ਲਾਈਟਾਂ ਲੱਗਣ ਨਾਲ ਸਮੁੱਚਾ ਅੱਡਾ ਜਗਮਗਾ ਉਠਿਆ ਹੈ ਉਥੇ ਹੀ ਸਮੁੱਚੇ ਅੱਡਾ ਝਬਾਲ 'ਚ ਅਤੇ ਝਬਾਲ ਪੁੱਖਤਾ 'ਚ ਕੰਕਰੀਟ ਦੇ ਵੱਡੇ ਬਜਾਰ ਬਣਾਉਣ ਤੋਂ ਇਲਾਵਾ ਪਾਣੀ ਦੇ ਨਿਕਾਸ ਲਈ ਸੀਵਰੇਜ ਨਾਲ ਉਕਤ ਪਿੰਡਾਂ ਨੂੰ ਸਰਪੱਲਸ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਝਬਾਲ ਵਿਖੇ ਨਵੀਆਂ ਲਿੰਕ ਸੜਕਾ ਬਣਾ ਦਿੱਤੀਆਂ ਗਈਆਂ ਹਨ । ਜਦੋਂ ਕਿ ਨੌਜਵਾਨਾਂ ਦੇ ਖੇਡਣ ਲਈ ਵੱਡਾ ਖੇਡ ਸਟੇਡੀਅਮ ਵੀ ਨੌਜਵਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਜਿਥੇ ਨੌਜਵਾਨ ਦਿਨ ਰਾਤ ਖੇਡਾਂ ਦਾ ਅਨੰਦ ਮਾਣ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਟੇਡੀਅਮ ਨੂੰ ਹੋਰ ਅਧੁਨਿਕ ਦਿੱਖ ਦੇਣ ਲਈ ਇਕ ਕਰੋੜ ਰੁਪਏ ਹੋਰ ਖਰਚ ਕੀਤੇ ਜਾ ਰਹੇ ਹਨ। ਇਸ ਸਮੇਂ ਉਨਾਂ ਨਾਲ ਸਰਪੰਚ ਮੋਨੂੰ ਚੀਮਾ, ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ, ਰਾਮ ਸਿੰਘ ਨਾਮਧਾਰੀ, ਕਲੱਬ ਪ੍ਰਧਾਨ ਰਮੇਸ਼ ਕੁਮਾਰ ਬੰਟੀ, ਭੁਪਿੰਦਰ ਸਿੰਘ ਘਈ, ਬਲਵਿੰਦਰ ਸਿੰਘ ਛੀਨਿਆਂ ਵਾਲਾ, ਮੈਬਰ ਮਨਜੀਤ ਸਿੰਘ ਭੋਜੀਆਂ, ਵੀਰ ਸਿੰਘ ਅੱਡਾ ਝਬਾਲ, ਸੂਰਜ ਸੂਦ, ਜਗਤਾਰ ਸਿੰਘ ਜੱਗਾ ਸਵਰਗਾਪੁਰੀ, ਪ੍ਰਧਾਨ ਰਿੰਕੂ ਛੀਨਾ, ਲਾਲੀ ਜਿਊਲਰਜ, ਅਵਤਾਰ ਸਿੰਘ ਕਾਕਾ ਆਦਿ ਹਾਜਰ ਸਨ।


Related News