ਪਿੰਡ ਡੰਗਰਖੇੜਾ ਬਣਿਆ ‘ਅਧਿਆਪਕ ਖੇੜਾ’, ਪਿੰਡ ਦੇ 29 ਮੁੰਡੇ-ਕੁੜੀਆਂ ਇਕੱਠੇ ਬਣੇ ਅਧਿਆਪਕ

Sunday, Jul 03, 2022 - 06:22 PM (IST)

ਅਬੋਹਰ/ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਰਹੇਜਾ/ਸੁਖਪਾਲ ਢਿੱਲੋਂ/ਪਵਨ ਤਨੇਜਾ) : ਪੰਜਾਬ ਸਰਕਾਰ ਵੱਲੋਂ 6635 ਈ. ਟੀ. ਟੀ. ਅਧਿਆਪਕਾਂ ਦੀ ਪਹਿਲੀ ਲਿਸਟ ’ਚ ਪਿੰਡ ਡੰਗਰਖੇੜਾ ਜੋ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਹੈ ਦੇ 29 ਮੁੰਡੇ ਕੁੜੀਆਂ ਇਕੱਠੇ ਅਧਿਆਪਕ ਬਣੇ ਹਨ । ਇਨ੍ਹਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਮਿਲਣ ਨਾਲ ਇਹ ਪਿੰਡ ਡੰਗਰਖੇੜਾ ਹੁਣ ਅਧਿਆਪਕਖੇੜਾ ਬਣ ਗਿਆ ਹੈ। ਪੰਜਾਬ ਵਿਚ ਸ਼ਾਇਦ ਇਹ ਪਹਿਲਾ ਪਿੰਡ ਹੈ ਜਿਥੋਂ ਦੇ ਇੰਨੇ ਅਧਿਆਪਕ ਇਕੋ ਵਾਰ ਭਰਤੀ ਹੋਏ ਹਨ।

ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਭਲਕੇ, ਇਨ੍ਹਾਂ ਵਿਧਾਇਕਾਂ ਦਾ ਮੰਤਰੀ ਬਣਨਾ ਲਗਭਗ ਤੈਅ

PunjabKesari

ਮਿਲੀ ਜਾਣਕਾਰੀ ਅਨੁਸਾਰ ਡੰਗਰਖੇੜਾ ਪਿੰਡ ਪਹਿਲਾਂ ਵੀ ਸਰਕਾਰੀ ਅਧਿਆਪਕਾਂ ਦੀ ਗਿਣਤੀ ਵਿਚ ਮਸ਼ਹੂਰ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਬਰਕੰਦੀ ਸ੍ਰੀ ਮੁਕਤਸਰ ਸਾਹਿਬ ਦੇ ਲੈਕਚਰਾਰ ਅੰਗਰੇਜ਼ੀ ਕਰਮਜੀਤ ਸਿੰਘ ਸਮਾਗ ਬਲਮਗੜ੍ਹ  ਨੇ ਨਵਨਿਯੁਕਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਮੀਦ ਕੀਤੀ ਹੈ ਕਿ ਇਹ ਅਧਿਆਪਕ ਪੰਜਾਬ ਦੇ ਸਕੂਲਾਂ ਵਿਚ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਵਾਉਣਗੇ, ਜਿਸ ਨਾਲ ਸਿਖਿਆ ਵਿਚ ਗੁਣਵੱਤਾ ਆਵੇਗੀ। ਇਥੇ ਇਹ ਵੀ ਵਰਣਨਯੋਗ ਹੈ ਕਿ 6635 ਈ. ਟੀ. ਟੀ. ਅਸਾਮੀਆਂ ’ਚ ਪਹਿਲੀ ਜਾਰੀ ਸੂਚੀ ਵਿਚ 29 ਅਧਿਆਪਕ ਪਿੰਡ ਡੰਗਰਖੇੜਾ ਦੇ ਹਨ ਜਦੋਂ ਕਿ ਹਾਲੇ 2500-2700 ਅਧਿਆਪਕਾਂ ਦੀ ਸੂਚੀ ਅਜੇ ਬਾਕੀ ਹੈ।
ਇਹ ਬਣੇ ਹਨ ਅਧਿਆਪਕ

1. ਜੋਤੀ 11. ਸਹਿਨਾਜ 21. ਪ੍ਰਸ਼ੋਤਮ
2. ਸਮੀਕਸ਼ਾ 12. ਰੈਨੂੰ 22. ਮਨੀਸ਼ਾ
3. ਰਵੀ 13. ਅਜੈ/ਦੀਵਾਨ ਚੰਦ 23. ਦਿਕਸ਼ਾ
4. ਵੇਦ ਪ੍ਰਕਾਸ਼ ਸਰ 14. ਸੁਧੀਰ ਕੁਮਾਰ  24. ਮੋਨਿਕਾ
5. ਰਾਜੇਸ਼ ਸਰ 15. ਪ੍ਰੇਮ ਕੁਮਾਰ  25. ਵਿਕਰਮ(ਵਿੱਕੀ)
6. ਪੂਨਮ ਗੁਰੀਆ 16. ਗੁਰਦੀਪ  26. ਮਨਵੀਤ ਸਿੰਘ ਗੋਲਡੀ 
7. ਲਕਸ਼ੀਕਾ 17. ਪੂਨਮ ਅਡਵਾਨੀ 27. ਨਵਪ੍ਰੀਤ ਕੌਰ 
8. ਪੂਜਾ 18. ਕਿਰਨ 28. ਨੇਹਾ
9. ਵਿਨੋਦ  19. ਸਵਿਤਾ 29.ਮਨੀਸ਼ਾ
10. ਪਰਦੀਪ 20. ਕਮਲੇਸ਼
 
 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਂ ਆਇਆ ਸਾਹਮਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।







 


Gurminder Singh

Content Editor

Related News