ਪੰਜਾਬ ਸਰਕਾਰ ਦਾ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ ਨਾਲ ਸਮਝੌਤਾ
Monday, Jun 13, 2022 - 05:36 PM (IST)
ਚੰਡੀਗੜ੍ਹ: ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ ਮਾਈਕਰੋ, ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ਼ (ਐੱਮ.ਐੱਸ.ਐੱਮ.ਈ) ਸੈਕਟਰ ਨੂੰ ਉਤਸ਼ਾਹਿਤ ਕਰਨ, ਵਿਕਾਸ ਕਰਨ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਾਇਮਰੀ ਵਿੱਤੀ ਸੰਸਥਾ ਹੈ ਅਤੇ ਭਾਰਤ ਵਿਚ ਐੱਸ.ਐੱਮ.ਈ ਵਿੱਤ ਕੰਪਨੀਆਂ ਦੇ ਸਮੁੱਚੇ ਲਾਇਸੈਂਸ ਅਤੇ ਰੈਗੁਲੇਸ਼ਨ ਲਈ ਅਪੈਕਸ ਰੈਗੂਲੇਟਰੀ ਸੰਸਥਾ ਹੈ। ਸੂਬੇ 'ਚ ਐੱਮ.ਐੱਸ.ਐੱਮ.ਈ ਈਕੋਸਿਸਟਮ ਦੇ ਵਿਕਾਸ ਅਤੇ ਐਂਟਰਪ੍ਰੀਨਿਓਰਸ਼ਿਪ ਕਲਚਰ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਸਰਕਾਰ ਨੇ ਅੰਬ੍ਰੇਲਾ ਪ੍ਰੋਗਰਾਮ 'ਮਿਸ਼ਨ ਸਵਾਵਲੰਬਨ' ਤਹਿਤ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ ਨਾਲ ਇਕ ਮੈਮੋਰੰਡਮ ਆਫ਼ ਅੰਡਰਸਟੈਂਡਿੰਗ (ਐੱਮ.ਓ.ਯੂ) ਤਿੰਨ ਸਾਲ ਵਾਸਤੇ ਦਸਤਖ਼ਤ ਕੀਤਾ ਹੈ, ਜਿਸ ਵਿਚ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ ਰਾਜ ਵਿੱਚ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਸਥਾਪਤ ਕਰੇਗਾ।
ਇਹ ਵੀ ਪੜ੍ਹੋ- ਆਨਲਾਈਨ ਸੱਟੇਬਾਜ਼ੀ ਦੇ ਵਿਗਿਆਪਨ ਨੂੰ ਰੋਕਣ ਲਈ ਸਰਕਾਰ ਦਾ ਸਖ਼ਤ ਆਦੇਸ਼
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ 'ਚ ਉਦਯੋਗ ਤੇ ਕਾਮਰਸ ਦੇ ਪ੍ਰਮੁੱਖ ਸਕੱਤਰ ਦਿਲੀਪ ਕੁਮਾਰ ਨੇ ਦੱਸਿਆ ਕਿ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਇਸ ਪ੍ਰੋਗਰਾਮ ਤਹਿਤ ਆਈਡੈਂਟੀਫਾਈਡ ਉਦੇਸ਼ਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਅਤੇ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ ਦੇ ਨਾਲ ਨਜ਼ਦੀਕੀ ਤਾਲਮੇਲ ਵਿਚ ਕੰਮ ਕਰੇਗਾ। ਇਸ ਦੇ ਨਾਲ ਹੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਕਾਰਜਕੁਸ਼ਲਤਾ ਨੂੰ ਵਧਾਉਣ ਅਤੇ ਰੁਕਾਵਟਾਂ ਨੂੰ ਦੂਰ ਕਰਨ ਦੇ ਉਦੇਸ਼ ਨਾਲ ਸਕੀਮਾਂ/ਇੰਟਰਵੈਂਸ਼ਨਸ/ਇੰਨੀਸ਼ੀਏਟਿਵ/ਪ੍ਰੋਜੈਕਟਾਂ ਆਦਿ ਦੇ ਮੌਜੂਦਾ ਢਾਂਚੇ ਵਿਚ ਵੀ ਸੋਧਾਂ ਦਾ ਸੁਝਾਅ ਦੇਵੇਗਾ। ਇਹ ਪੰਜਾਬ 'ਚ ਐੱਮ.ਐੱਸ.ਐੱਮ.ਈ ਯੂਨਿਟਾਂ ਨੂੰ ਡਿਜੀਟਲ ਪਲੇਟਫਾਰਮਾਂ 'ਤੇ ਲਿਆਉਣ ਵਿਚ ਸਹਾਈ ਸਿੱਧ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨਾਲ ਮਿਲ ਕੇ ਐਮ.ਐਸ.ਐਮ.ਈ ਲਈ ਲੋੜ-ਅਧਾਰਿਤ ਸਕੀਮਾਂ/ਉਤਪਾਦਾਂ/ਇੰਟਰਵੈਂਸ਼ਨਸ ਨੂੰ ਡਿਜ਼ਾਈਨ/ਵਿਕਸਤ ਕਰਨ ਦਾ ਕੰਮ ਕਰੇਗਾ। ਇਹ ਸਰਕਾਰ ਵੱਲੋਂ ਐੱਮ.ਐੱਸ.ਐੱਮ.ਈ ਲਈ ਪਲਾਨ ਕੀਤੇ ਗਏ ਇੰਨੀਸ਼ੀਏਟਿਵਜ਼ ਲਈ ਤਕਨੀਕੀ/ਸਲਾਹਕਾਰੀ ਸਹਾਇਤਾ ਪ੍ਰਦਾਨ ਕਰੇਗਾ। ਇਹ ਸਮਝੌਤਾ ਪੇਂਡੂ/ਅਨਸਰਵਡ ਖੇਤਰਾਂ ਵਿਚ ਮਾਈਕਰੋ ਐਂਟਰਪ੍ਰਾਈਜ਼ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।
ਇਹ ਵੀ ਪੜ੍ਹੋ- ਲੁਟੇਰਿਆਂ ’ਚ ਨਹੀਂ ਰਿਹਾ ਖ਼ਾਕੀ ਦਾ ਖ਼ੌਫ਼, ਲੁੱਟ-ਖੋਹ ਦੌਰਾਨ ਪੰਜਾਬ ਪੁਲਸ ਦੇ ASI ਨੂੰ ਮਾਰੀ ਗੋਲ਼ੀ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।