ਪੰਜਾਬ ਸਰਕਾਰ ਲਾਂਚ ਕਰਨ ਜਾ ਰਹੀ ਹੈ ਅਜਿਹੀ ਐਪ, ਜਿਸ ''ਤੇ ਪੁਰੀਆਂ ਹੋਣਗੀਆਂ ਰੋਜ਼ਾਨਾ ਦੀਆਂ ਲੋੜਾਂ

11/24/2019 5:44:12 PM

ਚੰਡੀਗੜ੍ਹ : ਪੰਜਾਬ ਸਥਾਨਕ ਸਰਕਾਰਾਂ ਵਿਭਾਗ ਇਕ ਅਜਿਹੀ ਮੋਬਾਈਲ ਐਪ ਲਾਂਚ ਕਰਨ ਜਾ ਰਿਹਾ ਹੈ, ਜਿਸ ਰਾਹੀਂ ਸ਼ਹਿਰ ਵਾਸੀ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰ ਸਕਣਗੇ। ਇਸ ਐਪ ਨੂੰ 'ਪੰਜਾਬ ਸ਼ਹਿਰੀ ਅਜੀਵਿਕਾ ਕੇਂਦਰ' ਦਾ ਨਾਮ ਦਿੱਤਾ ਗਿਆ ਹੈ ਅਤੇ ਇਹ ਐਪ ਦੋ ਹਫਤਿਆਂ ਵਿਚ ਸ਼ੁਰੂ ਹੋ ਜਾਵੇਗੀ। ਵਿਭਾਗ ਵਲੋਂ ਇਸ ਜ਼ਰੀਏ ਬੇਰੁਜ਼ਗਾਰ ਪਲੰਬਰ, ਰਾਜ ਮਿਸਤਰੀ, ਨਾਈ, ਕਾਰਪੇਂਟਰ, ਪੇਂਟਰ, ਕਾਰ ਮਕੈਨਿਕ ਅਤੇ ਨਰਸਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ। ਇਸ ਐਪ 'ਤੇ ਅਨਾੜੀ ਕਾਮੇ ਜਿਵੇਂ ਨੌਕਰ, ਹਾਊਸ-ਕੀਪਰ, ਕੁੱਕ, ਟੀਫਨ ਮੁਹੱਵਈਆ ਕਰਵਾਉਣ ਵਾਲੇ, ਸੇਲਸਗਰਲ/ਬੁਆਏ, ਟੈਲੀਕਾਲਰਸ, ਸਕਿਓਰਿਟੀ ਗਾਰਡ, ਬੇਬੀਸਿਟਰਸ, ਬਿਊਟੀਸ਼ੀਅਨ, ਰਿਸੈਪਸ਼ਨਲਿਸਟ, ਲੇਬਰ, ਸਫਾਈ ਕਰਮਚਾਰੀ, ਕੋਰੀਅਰ ਬੁਆਏ, ਡਰਾਈਵਰ ਅਤੇ ਟੂਰਿਸਟ ਗਾਰਡ ਵੀ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਇਸ ਐਪ 'ਤੇ ਸਿਲਾਈ-ਕਢਾਈ, ਇਸਤਰੀ, ਉਪਕਰਣ ਮੁਰੰਮਤ ਵਰਗੀਆਂ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਐਪ 'ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਥਾਨਕ ਲੋਕਾਂ ਦੀਆਂ ਲੋੜਾਂ ਅਨੁਸਾਰ ਵੱਖ ਵੱਖ ਹੋ ਸਕਦੀਆਂ ਹਨ। 

ਸਥਾਨਕ ਸਰਕਾਰਾ ਮੰਤਰੀ ਬ੍ਰਹਮ ਮਹਿੰਦਰਾ ਨੇ ਸ਼ੁੱਕਰਵਾਰ ਨੂੰ ਇਸ ਐਪ ਨੂੰ ਅੰਤਿਮ ਰੂਪ ਦਿੱਤਾ। ਇਸ ਦੇ ਨਾਲ ਹੀ ਇਸ ਪ੍ਰੋਜੈਕਟ ਲਈ ਅਗਲੇ ਹਫਤੇ ਰੂਪਨਗਰ ਵਿਚ ਵਰਕਰਾਂ ਨੂੰ ਰਜਿਸਟਰ ਕਰਨ ਦੀ ਸੰਭਾਵਨਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਐਪ ਨੂੰ ਪਹਿਲਾਂ ਪਟਿਆਲਾ, ਜਲੰਧਰ, ਲੁਧਿਆਣਾ, ਰੂਪਨਗਰ, ਫਰੀਦਕੋਟ ਅਤੇ ਮੋਹਾਲੀ ਵਿਚ ਸ਼ੁਰੂ ਕੀਤਾ ਜਾ ਸਕਦਾ ਹੈ।


Gurdeep Singh

Content Editor

Related News