ਪੰਜਾਬ ਸਰਕਾਰ ਵਲੋਂ 24 ਡੀ. ਐੱਸ. ਪੀਜ਼. ਦਾ ਤਬਾਦਲਾ
Thursday, Dec 03, 2020 - 12:03 AM (IST)
ਚੰਡੀਗੜ੍ਹ,(ਰਮਨਜੀਤ)- ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰ ਕੇ 24 ਡੀ. ਐੱਸ. ਪੀ. ਪੱਧਰ ਦੇ ਪੁਲਸ ਅਧਿਕਾਰੀਆਂ ਨੂੰ ਟਰਾਂਸਫਰ ਕੀਤਾ ਹੈ। ਟਰਾਂਸਫਰ ਕੀਤੇ ਗਏ ਅਧਿਕਾਰੀਆਂ ਨੂੰ ਤਤਕਾਲ ਨਵੀਂ ਤਾਇਨਾਤੀ ਵਾਲੇ ਸਥਾਨ ਜੁਆਇਨ ਕਰਨ ਲਈ ਕਿਹਾ ਗਿਆ ਹੈ।
ਟਰਾਂਸਫਰ ਕੀਤੇ ਗਏ ਅਧਿਕਾਰੀਆਂ ਵਿਚ ਪਲਵਿੰਦਰ ਸਿੰਘ ਨੂੰ ਡੀ. ਐੱਸ. ਪੀ. ਪੀ. ਬੀ. ਆਈ. ਕ੍ਰਾਈਮ ਅਗੇਂਸਟ ਵੂਮਨ ਐਂਡ ਚਿਲਡਰਨ ਅਤੇ ਵਾਧੂ ਤੌਰ 'ਤੇ ਇਕਨਾਮਿਕ ਆਫੈਂਸਸ ਐਂਡ ਸਾਈਬਰ ਕ੍ਰਾਈਮ ਬਟਾਲਾ, ਸੁਖਨਿੰਦਰ ਸਿੰਘ ਨੂੰ ਡੀ. ਐੱਸ. ਪੀ. ਹੈੱਡਕੁਆਟਰ ਬਟਾਲਾ, ਪ੍ਰਦੀਪ ਸਿੰਘ ਨੂੰ ਡੀ. ਐੱਸ. ਪੀ. ਫਰਸਟ ਆਈ. ਆਰ. ਬੀ. ਪਟਿਆਲਾ, ਗੁਰਦੀਪ ਸਿੰਘ ਨੂੰ ਡੀ. ਐੱਸ. ਪੀ. ਜੀ. ਆਰ. ਪੀ. ਲੁਧਿਆਣਾ, ਸੰਦੀਪ ਕੌਰ ਨੂੰ ਡੀ. ਐੱਸ. ਪੀ. ਕ੍ਰਾਈਮ ਅਗੇਸਟ ਵੂਮਨ ਐਂਡ ਚਿਲਡਰਨ ਅਤੇ ਵਾਧੂ ਤੌਰ 'ਤੇ ਸਾਈਬਰ ਕ੍ਰਾਈਮ ਸ੍ਰੀ ਮੁਕਤਸਰ ਸਾਹਿਬ, ਦਲਬੀਰ ਸਿੰਘ ਨੂੰ ਡੀ. ਐੱਸ. ਪੀ. ਡਿਟੈਕਟਿਵ ਸੰਗਰੂਰ, ਗੋਬਿੰਦਰ ਸਿੰਘ ਨੂੰ ਡੀ. ਐੱਸ. ਪੀ. ਹੋਮੀਸਾਈਡ ਐਂਡ ਫਾਰੈਂਸਿਕ ਪਠਾਨਕੋਟ, ਗੁਰਚਰਣ ਸਿੰਘ ਨੂੰ ਡੀ. ਐੱਸ. ਪੀ. ਸੀ. ਆਈ. ਐੱਸ. ਏ. ਐੱਸ. ਨਗਰ, ਵਾਧੂ ਤੌਰ 'ਤੇ ਡੀ. ਐੱਸ. ਪੀ. ਡੀਟੈਕਟਿਵ ਐੱਸ. ਏ. ਐੱਸ. ਨਗਰ, ਵੈਭਵ ਸਹਿਗਲ ਨੂੰ ਏ. ਸੀ. ਪੀ. ਸਾਈਬਰ ਕ੍ਰਾਈਮ ਐਂਡ ਫਾਰੈਂਸਿਕ ਲੁਧਿਆਣਾ, ਵਾਧੂ ਤੌਰ 'ਤੇ ਸਾਈਬਰ ਕ੍ਰਾਈਮ ਲੁਧਿਆਣਾ ਰੇਂਜ ਤੇ ਡੀ. ਐੱਸ. ਪੀ. ਸੀ. ਆਈ. ਲੁਧਿਆਣਾ, ਗੁਰਮੀਤ ਸਿੰਘ ਨੂੰ ਡੀ. ਐੱਸ. ਪੀ. ਐੱਸ. ਪੀ. ਯੂ. ਪੰਜਾਬ, ਬਲਜੀਤ ਸਿੰਘ ਨੂੰ ਡੀ. ਐੱਸ. ਪੀ. ਤਪਾ, ਜਸਪ੍ਰੀਤ ਸਿੰਘ ਨੂੰ ਡੀ. ਐੱਸ. ਪੀ. ਕ੍ਰਾਈਮ ਅਗੇਸਟ ਵੂਮਨ ਐਂਡ ਚਿਲਡਰਨ ਫਿਰੋਜ਼ਪੁਰ, ਰਮਨਦੀਪ ਸਿੰਘ ਭੁੱਲਰ ਨੂੰ ਡੀ. ਐੱਸ. ਪੀ. ਖਡੂਰ ਸਾਹਿਬ ਵਾਧੂ ਤੌਰ 'ਤੇ ਡੀ. ਐੱਸ. ਪੀ. ਥਰਡ ਆਈ. ਆਰ. ਬੀ. ਲੁਧਿਆਣਾ, ਜਸਪਾਲ ਸਿੰਘ ਨੂੰ ਡੀ. ਐੱਸ. ਪੀ. ਮਲੋਟ, ਰਾਜਬਰਿੰਦਰ ਸਿੰਘ ਨੂੰ ਹੋਮੀਸਾਈਡ ਐਂਡ ਫਾਰੈਂਸਿਕ ਫਰੀਦਕੋਟ, ਇੰਦਰ ਪਾਲ ਸਿੰਘ ਡੀ. ਐੱਸ. ਪੀ. ਹੋਮੀਸਾਈਡ ਐਂਡ ਫਰੀਦਕੋਟ, ਇੰਦਰਪਾਲ ਸਿੰਘ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਮੋਗਾ, ਪਰਮਜੀਤ ਸਿੰਘ ਨੂੰ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਐਂਡ ਇੰਟੈਲੀਜੈਂਸ ਗੁਰਦਾਸਪੁਰ, ਰਾਜਿੰਦਰ ਸਿੰਘ ਨੂੰ ਡੀ. ਐੈੱਸ. ਪੀ. ਹੋਮੀਸਾਈਡ ਐਂਡ ਫਾਰੈਂਸਿਕ ਬਠਿੰਡਾ, ਸੁਭਾਸ਼ ਚੰਦਰ ਅਰੋੜਾ ਨੂੰ ਡੀ. ਐੱਸ. ਪੀ. ਐੱਨ. ਡੀ. ਪੀ. ਐੱਸ. ਵਾਧੂ ਤੌਰ 'ਤੇ ਸਪੈਸ਼ਲ ਕ੍ਰਾਈਮ ਸ੍ਰੀ ਮੁਕਤਸਰ ਸਾਹਿਬ, ਸੰਜੀਵ ਕੁਮਾਰ ਨੂੰ ਡੀ. ਐੱਸ. ਪੀ. ਐੱਨ. ਡੀ. ਪੀ. ਐੱਸ. ਵਾਧੂ ਤੌਰ 'ਤੇ ਸਪੈਸ਼ਲ ਕ੍ਰਾਈਮ ਲੁਧਿਆਣਾ ਦਿਹਾਤ, ਰਾਜਿੰਦਰ ਕੁਮਾਰ ਨੂੰ ਡੀ. ਐੱਸ. ਪੀ. ਐੱਨ. ਡੀ. ਪੀ. ਐੱਸ. ਕਪੂਰਥਲਾ, ਕਮਲਜੀਤ ਸਿੰਘ ਨੂੰ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਤਰਨਤਾਰਨ, ਸਤਪਾਲ ਸਿੰਘ ਡੀ. ਐੱਸ. ਪੀ. ਐੱਨ. ਡੀ. ਪੀ. ਐੱਸ. ਐਡੀਸ਼ਨਲ ਚਾਰਜ ਸਪੈਸ਼ਲ ਕ੍ਰਾਈਮ ਪਠਾਨਕੋਟ, ਜਗੀਰ ਸਿੰਘ ਨੂੰ ਡੀ. ਐੱਸ. ਪੀ. ਸਪੈਸ਼ਲ ਕ੍ਰਾਈਮ ਵਾਧੂ ਤੌਰ 'ਤੇ ਇਕਨਾਮਿਕਸ ਐਂਡ ਸਾਈਬਰ ਕ੍ਰਾਈਮ ਤਰਨਤਾਰਨ ਲਾਇਆ ਗਿਆ ਹੈ।