ਭਾਰਤ ਬੰਦ ਦੌਰਾਨ ਮਰਨ ਵਾਲਿਆਂ ਨੂੰ 1-1 ਕਰੋੜ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ : ਨਾਹਰ

04/04/2018 4:40:34 AM

ਕਪੂਰਥਲਾ, (ਗੁਰਵਿੰਦਰ ਕੌਰ)- ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ 'ਤੇ ਤੁਰੰਤ ਧਿਆਨ ਦਿੱਤਾ ਜਾਂਦਾ ਤਾਂ ਸ਼ਰਾਰਤੀ ਲੋਕਾਂ ਨੂੰ ਦਲਿਤਾਂ ਦੇ ਸ਼ਾਂਤੀਪੂਰਵਕ ਸੰਘਰਸ਼ 'ਚ ਸ਼ਰਾਰਤ ਕਰਨ ਦਾ ਮੌਕਾ ਨਾ ਮਿਲਦਾ ਤੇ 10 ਲੋਕਾਂ ਦੀ ਕੀਮਤੀ ਜਾਨ ਨਾ ਜਾਂਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਸਪਾ ਅੰਬੇਡਕਰ ਦੇ ਪਾਰਟੀ ਪ੍ਰਧਾਨ ਦੇਵੀ ਦਾਸ ਨਾਹਰ ਨੇ ਕਿਹਾ ਕਿ ਦਲਿਤ ਹਮੇਸ਼ਾ ਬਾਬਾ ਸਾਹਿਬ ਦੇ ਮਿਸ਼ਨ 'ਤੇ ਚਲਦੇ ਹੋਏ ਆਪਣਾ ਸੰਘਰਸ਼ ਸ਼ਾਂਤੀਪੂਰਵਕ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਦੇ ਸੰਘਰਸ਼ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ। 
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਜਿਹੜੇ ਲੋਕ ਇਸ ਸੰਘਰਸ਼ 'ਚ ਮਾਰੇ ਗਏ ਹਨ ਉਨ੍ਹਾਂ ਨੂੰ ਸਰਕਾਰ 1-1 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦੇਵੇ ਤੇ ਇਸਦੇ ਨਾਲ ਨਾਲ ਸ਼ਰਾਰਤੀ ਲੋਕਾਂ ਅਤੇ ਮਾੜੇ ਪੁਲਸ ਅਫਸਰਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਸੰਵਿਧਾਨ ਦੀ ਸੁਰੱਖਿਆ ਕੀਤੀ ਜਾ ਸਕੇ। ਇਸ ਮੌਕੇ ਬਲਵੰਤ ਸਿੰਘ ਸੁਲਤਾਨਪੁਰੀ ਸੀਨੀਅਰ ਆਗੂ ਪੰਜਾਬ ਤੇ ਮਨੋਜ ਕੁਮਾਰ ਨਾਹਰ ਯੂਥ ਆਗੂ ਪੰਜਾਬ ਵੀ ਹਾਜ਼ਰ ਸਨ। 


Related News