ਫਗੜਾਵਾ ਦੇ ਸਰਕਾਰੀ ਹਸਪਤਾਲ 'ਚ ਖੇਡੀ ਗਈ ਖੂਨੀ ਖੇਡ, ਦੋ ਧਿਰਾਂ ਆਪਸ 'ਚ ਭਿੜੀਆਂ (ਵੀਡੀਓ)

07/01/2017 3:26:30 PM

ਫਗਵਾੜਾ— ਇਥੋਂ ਦੇ ਸਿਵਲ ਹਸਪਤਾਲ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ 2 ਧਿਰਾਂ ਦਾ ਕਿਸੇ ਗੱਲ ਨੂੰ ਲੈ ਕੇ ਹਸਪਤਾਲ ਵਿੱਚ ਹੀ ਵਿਵਾਦ ਦੇਖਣ ਨੂੰ ਮਿਲਿਆ। ਪੁਲਸ ਵੱਲੋਂ ਹਰਕਤ 'ਚ ਆਉਣ 'ਤੇ ਹੰਗਾਮਾ ਕਰ ਰਹੇ ਵਿਅਕਤੀਆਂ ਨੂੰ ਭੱਜ-ਭੱਜ ਕੇ ਕਾਬੂ ਕੀਤਾ। ਇਸ ਹੰਗਾਮੇ ਦੌਰਾਨ ਦੋਵੇਂ ਧਿਰਾਂ ਵੱਲੋਂ ਹਸਪਤਾਲ ਦੀ ਭੰਨਤੋੜ ਵੀ ਕੀਤੀ ਗਈ। ਜਾਣਕਾਰੀ ਮੁਤਾਬਕ ਫਗਵਾੜਾ ਪਲਾਹੀ ਗੇਟ ਦੇ ਰਹਿਣ ਵਾਲੇ ਰਾਮ ਮੂਰਤੀ ਅਤੇ ਦੂਜੇ ਧਿਰ ਸਤੀਸ਼ ਕੁਮਾਰ ਦਾ ਨਿੱਜੀ ਰੰਜਿਸ਼ ਕਰਕੇ ਕਿਸੇ ਗੱਲ ਨੂੰ ਲੈ ਕੇ ਇਹ ਵਿਵਾਦ ਹੋ ਗਿਆ। ਸ਼ੁੱਕਰਵਾਰ ਨੂੰ ਜਦੋਂ ਰਾਮ ਮੂਰਤੀ ਹਸਪਤਾਲ 'ਚ ਦਾਖਲ ਸੀ ਤਾਂ ਹਸਪਤਾਲ ਵਿੱਚ ਸਤੀਸ਼ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਆ ਕੇ ਹਸਪਤਾਲ ਦੀ ਭੰਨਤੋੜ ਕੀਤੀ ਅਤੇ ਇਕ ਦੂਜੇ 'ਤੇ ਹਮਲਾ ਵੀ ਕੀਤਾ। ਦੇਖਦੇ ਹੀ ਦੇਖਦੇ ਇਹ ਹਮਲਾ ਇੰਨਾ ਵੱਧ ਗਿਆ ਕਿ ਪੁਲਸ ਨੂੰ ਭੱਜ ਕੇ ਹੰਗਾਮਾ ਕਰ ਰਹੇ ਵਿਅਕਤੀਆਂ ਨੂੰ ਕਾਬੂ ਕਰਨਾ ਪਿਆ। 

PunjabKesari
ਇਹ ਸਾਰੀ ਘਟਨਾ ਹਸਪਤਾਲ 'ਚ ਲੱਗੇ ਸੀ. ਸੀ. ਟੀ. ਵੀ ਕੈਮਰਿਆਂ 'ਚ ਕੈਦ ਹੋ ਗਈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨਿੱਜੀ ਰੰਜਿਸ਼ ਕਰਕੇ ਦੋਵੇਂ ਧਿਰ ਆਪਸ 'ਚ ਭਿੜ ਜਾਂਦੇ ਹਨ ਅਤੇ ਦੇਖਦੇ ਹੀ ਦੇਖਦੇ ਹੀ ਇਹ ਝੜਪ ਖੂਨੀ ਰੂਪ ਧਾਰਨ ਕਰ ਲੈਂਦੀ ਹੈ। ਦੋਵੇਂ ਧਿਰਾਂ ਦੇ 2 ਮੈਂਬਰਾਂ ਨੂੰ ਕਾਫੀ ਸੱਟਾਂ ਵੀ ਲੱਗੀਆਂ ਹਨ। ਮੌਕੇ 'ਤੇ ਪੁੱਜੀ ਪੁਲਸ ਨੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


Related News