ਸਰਕਾਰੀ ਛੁੱਟੀ ਦੇ ਐਲਾਨ ਦੇ ਬਾਵਜੂਦ ਵੀ ਜਲੰਧਰ ਦੇ ਕਈ ਸਕੂਲ ਖੁੱਲ੍ਹੇ
Friday, Aug 17, 2018 - 10:36 AM (IST)
ਜਲੰਧਰ (ਮਨੋਜ)—ਸਾਬਕਾ ਪ੍ਰਧਾਨ ਮੰਤਰੀ ਦੇ ਦਿਹਾਂਤ ਦੇ ਬਾਅਦ ਜਲੰਧਰ ਦੇ ਸਾਰੇ ਵਿਦਿਅਕ ਅਦਾਰਿਆਂ ਅਤੇ ਦਫਤਰਾਂ 'ਚ ਛੁੱਟੀ ਦੇ ਐਲਾਨ ਦੇ ਬਾਵਜੂਦ ਵੀ ਕਈ ਸਕੂਲ ਅੱਜ ਖੁੱਲ੍ਹੇ ਹੋਏ ਦੇਖੇ ਗਏ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਦੇ ਦਿਹਾਂਤ ਤੋਂ ਬਾਅਦ ਪੂਰੇ ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਵੀ ਕਈ ਸਕੂਲ ਇਸ ਸਰਕਾਰੀ ਐਲਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਦਿਖਾਈ ਦਿੱਤੇ।
