ਸਰਕਾਰ ਜੀ! ਇਨ੍ਹਾਂ ਪੁਲੀਆਂ ਵੱਲ ਧਿਆਨ ਕਦੋਂ ਦਿਓਗੇ?

Thursday, Mar 08, 2018 - 03:12 AM (IST)

ਸੁਲਤਾਨਪੁਰ ਲੋਧੀ, (ਅਸ਼ਵਨੀ)- ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਨੂੰ ਸ਼ਹਿਰ ਨਾਲ ਜੋੜਨ ਵਾਸਤੇ ਬਣੀਆਂ ਲਿੰਕ ਸੜਕਾਂ ਤੇ ਰਾਹਾਂ 'ਤੇ ਅਨੇਕਾਂ ਪੁਲੀਆਂ ਦੀ ਹਾਲਤ ਇਸ ਕਦਰ ਖਸਤਾ ਹੋ ਚੁੱਕੀ ਹੈ ਕਿ ਉਹ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਇਲਾਕਾ ਨਿਵਾਸੀ ਪੰਜਾਬ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੁੱਛਣ ਲੱਗ ਪਏ ਹਨ ਕਿ ਸਰਕਾਰ ਜੀ! ਇਨ੍ਹਾਂ ਪੁਲੀਆਂ ਵੱਲ ਧਿਆਨ ਕਦੋਂ ਦਿਓਗੇ। ਇਲਾਕਾ ਨਿਵਾਸੀਆਂ ਦੱਸਿਆ ਕਿ ਪਿੰਡ ਮੋਖੇ-ਨਸੀਰੇਵਾਲ ਰੋਡ, ਜੈਨਪੁਰ-ਜਾਰਜਪੁਰ ਰੋਡ, ਕਾਲੇ ਵਾਲ-ਮਸੀਤਾਂ ਰੋਡ ਤੇ ਹੋਰਨਾਂ ਥਾਵਾਂ 'ਤੇ ਬਣੀਆਂ ਡਰੇਨ ਪੁਲੀਆਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੁਲੀਆਂ 'ਤੇ ਦੋਵੇਂ ਪਾਸੇ ਰੇਲਿੰਗ ਦੇ ਨਾ ਹੋਣ ਤੇ ਟੁੱਟੇ ਹੋਣ ਕਾਰਨ ਹਰ ਸਮੇਂ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਗੰਭੀਰ ਸਮੱਸਿਆ ਵੱਲ ਕਿਸੇ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਪਹਿਲਾਂ ਧਿਆਨ ਦਿੱਤਾ ਜਾਵੇ। 


Related News