ਸਰਕਾਰ ਬਦਲੀ ਪਰ ਬੋਰਡ ਨਹੀਂ, ਮੋਗਾ-ਅੰਮ੍ਰਿਤਸਰ ਰੋਡ ’ਤੇ ਅੱਜ ਵੀ ਲੱਗਾ ਹੈ- 'ਸਾਡਾ ਚੰਨੀ ਸਾਡਾ CM'
Tuesday, Mar 29, 2022 - 01:16 PM (IST)
ਮੋਗਾ/ਧਰਮਕੋਟ (ਬਿੰਦਾ/ਅਕਾਲੀਆਂਵਾਲਾ) : ਸਰਕਾਰਾਂ ਵੱਲੋਂ ਜੋ ਵੀ ਫ਼ੈਸਲੇ ਲੋਕ ਹਿੱਤ ਲਈ ਲਏ ਜਾਂਦੇ ਸਨ, ਉਸ ਦਾ ਪ੍ਰਚਾਰ ਕਰਨ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਵੱਡੇ ਪੱਧਰ ’ਤੇ ਸ਼ਹਿਰ ਦੇ ਅਨੇਕਾਂ ਥਾਵਾਂ ’ਤੇ ਫਲੈਕਸ ਬੋਰਡ, ਪੋਸਟਰ ਲਗਾ ਕੇ ਸਰਕਾਰ ਵੱਲੋਂ ਆਪਣੇ ਹੱਕ ਵਿਚ ਪ੍ਰਚਾਰ ਕੀਤਾ ਜਾਂਦਾ ਸੀ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਲਗਭਗ 3 ਹਫ਼ਤੇ ਹੋ ਗਏ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਨਵੀਂ ਬਣੀ ਸਰਕਾਰ ਦੇ ਵਿੱਤ ਮੰਤਰੀ ਮੰਡਲ ਦੇ ਵਿਸਥਾਰ ਦੇ ਨਾਲ ਕੰਮਕਾਜ ਵੀ ਸਰਕਾਰੀ ਤੌਰ ’ਤੇ ਸ਼ੁਰੂ ਹੋ ਚੁੱਕੇ ਹਨ, ਪਰ ਮੋਗਾ ਦੇ ਅੰਮ੍ਰਿਤਸਰ ਰੋਡ ’ਤੇ ਪਿੰਡ ਲੋਹਾਰਾ ਕੋਲ ਅਜੇ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਰਸਾਉਂਦਾ ਬੋਰਡ ਲੱਗਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੋਰਡ ਕਾਂਗਰਸ ਪਾਰਟੀ ਵੱਲੋਂ ਲਗਾਇਆ ਗਿਆ ਹੈ, ਜਿਸ ਨੂੰ ਉਤਾਰਨਾ ਨਗਰ ਨਿਗਮ ਮੋਗਾ ਦਾ ਕੰਮ ਹੈ, ਪਰ ਅਜੇ ਤੱਕ ਨਗਰ ਨਿਗਮ ਮੋਗਾ ਨੂੰ ਇਸ ਪ੍ਰਤੀ ਕੋਈ ਇਲਮ ਨਹੀਂ ਹੈ ਅਜੇ ਵੀ ‘ਸਾਡਾ ਚੰਨੀ ਸਾਡਾ ਸੀ. ਐੱਮ’ ਦੇ ਨਾਂ ਹੇਠ ਇਹ ਬੋਰਡ ਟੰਗਿਆ ਹੋਇਆ ਹੈ, ਜਿਸ ਨੂੰ ਉਤਾਰਨ ਲਈ ਜ਼ਿਲ੍ਹਾ ਮੋਗਾ ਦਾ ਪ੍ਰਸ਼ਾਸਨ ਬੇਫ਼ਿਕਰਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਪੈਨਸ਼ਨ 'ਤੇ ਵੱਡੇ ਫ਼ੈਸਲੇ ਮਗਰੋਂ ਹੁਣ ਵਿਧਾਇਕਾਂ ਦੀ ਤਨਖ਼ਾਹ 'ਤੇ ਟੈਕਸ ਸਬੰਧੀ ਉੱਠਣ ਲੱਗੀ ਇਹ ਮੰਗ
ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਨਵੀਂ ਸਰਕਾਰ ਆ ਗਈ ਹੈ, ਪਰ ਪ੍ਰਸ਼ਾਸਨ ਅਜੇ ਵੀ ਲਾਪ੍ਰਵਾਹ ਅਤੇ ਬੇਧਿਆਨੀ ਨਾਲ ਗੁਜ਼ਰ ਰਿਹਾ ਹੈ। ਲੋਕਾਂ ਵਿਚ ਚੰਨੀ ਦਾ ਲੱਗਿਆ ਬੋਰਡ ਕਾਫੀ ਹਾਸੋ ਹੀਣਾ ਬਣਿਆ ਹੋਇਆ ਹੈ, ਇੱਥੋਂ ਤਕ ਕਿ ਖ਼ੁਦ ਚੰਨੀ ਵੀ ਆਪਣੇ ਹਲਕਿਆਂ ਦੇ ’ਚੋਂ ਜਿੱਤ ਨਹੀਂ ਸਕੇ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਨਹੀਂ ਤਾਂ ਪ੍ਰਸ਼ਾਸਨ ਖੁਦ ਲੋਕਾਂ ਦੀਆਂ ਨਜ਼ਰਾਂ ਵਿਚ ਹਸਾਈ ਦਾ ਪਾਤਰ ਬਣੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ