ਚੰਡੀਗੜ੍ਹ : 12 ਸਰਕਾਰੀ ਇਮਾਰਤਾਂ ''ਚ ਲੱਗਣਗੇ ਸੋਲਰ ਪਲਾਂਟ

Thursday, Nov 29, 2018 - 11:09 AM (IST)

ਚੰਡੀਗੜ੍ਹ : 12 ਸਰਕਾਰੀ ਇਮਾਰਤਾਂ ''ਚ ਲੱਗਣਗੇ ਸੋਲਰ ਪਲਾਂਟ

ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਨਿਸਟ੍ਰੀ ਅਤੇ ਨਿਊ ਐਂਡ ਰਿਨਿਊਏਬਲ ਐਨਰਜੀ (ਐੱਮ. ਐੱਨ. ਆਰ. ਈ.) ਵਲੋਂ ਦਿੱਤਾ ਗਿਆ ਟਾਰਗੇਟ ਸਰਕਾਰੀ ਇਮਾਰਤਾਂ ਤੋਂ ਹੀ ਪੂਰਾ ਕੀਤਾ ਜਾ ਰਿਹਾ ਹੈ। ਹੁਣ 12 ਹੋਰ ਇਮਾਰਤਾਂ ਦੀਆਂ ਛੱਤਾਂ 'ਤੇ ਸੋਲਰ ਫੋਟੋਵਾਲਟਿਕ ਪਲਾਂਟ ਲਾਉਣ ਦੀ ਤਿਆਰੀ ਚੱਲ ਰਹੀ ਹੈ। ਇਨ੍ਹਾਂ 'ਚੋਂ 9 ਸਰਕਾਰੀ ਸਕੂਲ ਵੀ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ 12 'ਚੋਂ 5 ਸਾਈਟਾਂ ਅਜਿਹੀਆਂ ਹਨ, ਜਿੱਥੇ ਨੈੱਟ ਮੀਟਰਿੰਗ ਦੇ ਮੁਤਾਬਕ ਸੋਲਰ ਪਲਾਂਟ ਲਾਇਆ ਜਾਵੇਗਾ, ਜਦੋਂ ਕਿ ਸੱਤ ਸਾਈਟਾਂ 'ਚ ਪਲਾਂਟ ਨੂੰ ਗ੍ਰਾਸ ਮੀਟਰਿੰਗ ਦਾ ਲਾਭ ਮਿਲੇਗਾ। ਗ੍ਰਾਸ ਮੀਟਰਿੰਗ ਰਾਹੀਂ ਬਿਜਲੀ ਸਿੱਧਾ ਗਰਿੱਡ 'ਚ ਭੇਜੀ ਜਾਵੇਗੀ। ਨੈੱਟ ਮੀਟਰਿੰਗ 'ਚ ਪਹਿਲਾਂ ਬਿਜਲੀ ਉਸ ਇਮਾਰਤ 'ਚ ਇਸਤੇਮਾਲ ਹੋਵੇਗੀ, ਉਸ ਤੋਂ ਬਾਅਦ ਬਚੀ ਹੋਈ ਸੋਲਰ ਐਨਰਜੀ ਨੂੰ ਗਰਿੱਡ 'ਚ ਟਰਾਂਸਫਰ ਕਰ ਦਿੱਤਾ ਜਾਵੇਗਾ। ਇਨ੍ਹਾਂ ਸਾਰੀਆਂ ਇਮਾਰਤਾਂ ਦੀਆਂ ਛੱਤਾਂ ਤੋਂ 336 ਕਿਲੋਵਾਟ ਪੀਕ ਸੋਲਰ ਐਨਰਜੀ ਜਨਰੇਟ ਕਰਨ ਦੀ ਯੋਜਨਾ ਹੈ। ਇਨ੍ਹਾਂ 'ਚੋਂ ਸਭ ਤੋਂ ਵੱਡਾ ਪਲਾਂਟ ਸੈਕਟਰ-19 ਦੇ ਵਾਤਾਵਰਣ ਭਵਨ 'ਚ ਲੱਗੇਗਾ। ਇੱਥੇ ਹੁਣ ਪਾਰਕਿੰਗ ਸ਼ੈੱਡ, ਰੂਫਟਾਪ ਅਤੇ ਐਟ੍ਰੀਅਮ ਨੂੰ ਮਿਲਾ ਕੇ ਲਗਭਗ 66 ਕਿਲੋਵਾਟ ਦਾ ਸੋਲਰ ਪਲਾਂਟ ਲਾਇਆ ਜਾਵੇਗਾ, ਜਦੋਂ ਕਿ ਦੂਜੇ ਪਾਸੇ ਪ੍ਰਾਈਵੇਟ ਸੈਕਟਰਾਂ ਤੋਂ ਅਜੇ ਵੀ ਉਮੀਦ ਮੁਤਾਬਕ ਰਿਸਪਾਂਸ ਪ੍ਰਸ਼ਾਸਨ ਨੂੰ ਨਹੀਂ ਮਿਲ ਸਕਿਆ ਹੈ। 


author

Babita

Content Editor

Related News