ਕੁਰਕੀ ਖਤਮ ਹੋਣ ਤੋਂ ਬਾਅਦ ਕਿਸਾਨ ਆਤਮਹੱਤਿਆ ਨਾ ਕਰਨ : ਬਾਜਵਾ

Sunday, Jun 11, 2017 - 06:00 PM (IST)

ਕੁਰਕੀ ਖਤਮ ਹੋਣ ਤੋਂ ਬਾਅਦ ਕਿਸਾਨ ਆਤਮਹੱਤਿਆ ਨਾ ਕਰਨ : ਬਾਜਵਾ

ਧਿਆਨਪੁਰ  — ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਕ ਮੁਲਾਕਾਤ ਰਾਹੀਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕੁਰਕੀ ਨੂੰ ਖਤਮ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਕਰਜ਼ਿਆਂ ਦੇ ਜਾਲ 'ਚ ਫਸੇ ਕਿਸਾਨਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਿਤੈਸ਼ੀ ਫੈਸਲਾ ਲਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਤਮਹੱਤਿਆ ਨਾ ਕਰਨ ਕਿਉਂਕਿ ਜਲਦ ਹੀ ਅਮਰਿੰਦਰ ਸਰਕਾਰ ਕਰਜ਼ਿਆਂ ਨੂੰ ਖਤਮ ਕਰਨ ਜਾ ਰਹੀ ਹੈ। ਕਰਜ਼ਿਆਂ ਦੇ ਜਾਲ ਵਿਚ ਫਸੇ ਕਿਸਾਨਾਂ ਦੀਆਂ ਜ਼ਮੀਨਾਂ ਹੁਣ ਨੀਲਾਮ ਨਹੀਂ ਹੋ ਸਕਣਗੀਆਂ ਅਤੇ ਨਾ ਹੀ ਕੋਈ ਬੈਂਕ ਅਤੇ ਹੋਰ ਸਰਕਾਰੀ ਸੰਸਥਾਨ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਜ਼ਬਤ ਕਰ ਸਕੇਗਾ। ਕਰਜ਼ਿਆਂ ਨੂੰ ਮੁਆਫ ਕਰਨ ਵਿਚ ਟੀ. ਹੱਕ ਦੀ ਅਗਵਾਈ ਵਿਚ ਕਮਿਸ਼ਨ ਪਹਿਲਾਂ ਹੀ ਕੰਮ ਕਰ ਰਿਹਾ ਹੈ, ਜੋ ਕੁੱਲ ਖੇਤੀਬਾੜੀ ਕਰਜ਼ੇ ਦੀ ਮਾਤਰਾ ਦਾ ਪਤਾ ਲਗਾ ਰਿਹਾ ਹੈ। 
ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ ਸਰਕਾਰ ਦੇ ਕਾਰਨ ਹੀ ਸੂਬੇ ਵਿਚ ਖੇਤੀਬਾੜੀ ਤੇ ਉਦਯੋਗ ਜਗਤ ਦੇ ਸਾਹਮਣੇ ਸੰਕਟ ਪੈਦਾ ਹੋਏ ਸਨ। ਹੁਣ ਸਰਕਾਰ ਤੇ ਪਾਰਟੀ ਮਿਲ ਕੇ ਜਨਤਾ ਅਤੇ ਕਿਸਾਨਾਂ ਦੇ ਮਸਲਿਆਂ ਦਾ ਨਿਪਟਾਰਾ ਕਰਨਗੇ। ਇਸ ਮੌਕੇ ਬਲਵਿੰਦਰ ਸਿੰਘ ਕੋਟਲਾ ਬਾਮਾ, ਸੁਖਪਾਲ ਸਿੰਘ ਅਲੀਵਾਲ, ਤਰਪਾਲ ਸਿੰਘ ਚੇਅਰਮੈਨ, ਉਕਾਰ ਸਿੰਘ ਲਾਟੀ ਕਾਸ਼ਤੀਵਾਲ, ਰੂਪ ਲਾਲ ਕਾਲਾ ਅਫਗਾਨਾ, ਮਾਸਟਰ ਚਰਨਜੀਤ ਸਿੰਘ ਛਿਛਰੇਵਾਲ, ਸਿਵਰਾਜ ਸਿੰਘ ਬਿੱਟੂ ਛਿਛਰੇਵਾਲ, ਸਚਿਨਦੀਪ ਸਿੰਘ ਛਿਛਰੇਵਾਲ, ਮਹਿਮੂਦ ਮਸੀਹ, ਮਾਸਟਰ ਨਿਆਮਤ, ਦਲਜਿੰਦਰ ਸਿੰਘ ਬਿੱਕਾ, ਮਲਕੀਅਤ ਸਿੰਘ ਡੁੱਲਟ, ਸਰਬਰਿੰਦਰਪਾਲ ਸਿੰਘ ਕਾਦੀਆਂ ਰਾਜਪੂਤ ਆਦਿ ਹਾਜ਼ਰ ਸਨ।


Related News