ਗੋਲ-ਗੱਪੇ ਵੇਚਣ ਵਾਲੇ ਦੀ ਰਾਤੋ-ਰਾਤ ਚਮਕੀ ਕਿਸਮਤ, 10 ਲੱਖ ਦੀ ਨਿਕਲੀ ਲਾਟਰੀ

Monday, Oct 31, 2022 - 09:44 PM (IST)

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਅੰਦਰ ਸਟੇਟ ਬੈਂਕ ਨਜ਼ਦੀਕ ਗੋਲ-ਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਦੀ ਰਾਤੋ-ਰਾਤ ਕਿਸਮਤ ਚਮਕ ਗਈ, ਜਦੋਂ ਨਾਗਾਲੈਂਡ ਸਟੇਟ ਲਾਟਰੀ ਡੀਅਰ 100 ਸੁਪਰ ਸੋਮਵਾਰ ਵੀਕਲੀ ਲਾਟਰੀ ਦਾ ਪਹਿਲਾ ਇਨਾਮ 10 ਲੱਖ ਰੁਪਏ ਦਾ ਨਿਕਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਸਟੈਂਡ ਦੇ ਨਜ਼ਦੀਕ ਗਰਗ ਲਾਟਰੀ ਏਜੰਸੀ ਦੇ ਨਾਂ ਦੇ ਏਜੰਟ ਰਾਜ ਕੁਮਾਰ ਗਰਗ ਨੇ ਦੱਸਿਆ ਕਿ ਇਹ ਲਾਟਰੀ ਉਨ੍ਹਾਂ ਕੋਲੋਂ ਸ਼ਿਵਮ ਕੁਮਾਰ ਪੁੱਤਰ ਰਾਜੂ (ਗੋਲ-ਗੱਪੇ ਵਾਲੇ) ਨੇ ਖਰੀਦੀ ਸੀ, ਜਿਸ ਨੂੰ ਅੱਜ 10 ਲੱਖ ਰੁਪਏ ਦਾ ਪਹਿਲਾ ਇਨਾਮ ਪ੍ਰਾਪਤ ਹੋਇਆ।

ਇਹ ਖ਼ਬਰ ਵੀ ਪੜ੍ਹੋ : ਮੋਰਬੀ ਹਾਦਸਾ :  ਪੁਲ ਦੀ ਮੁਰੰਮਤ ਕਰਨ ਵਾਲੀ ਕੰਪਨੀ ਦੇ ਸਟਾਫ਼ ਸਮੇਤ 9 ਨੂੰ ਕੀਤਾ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 2015 ’ਚ ਵਿਸਾਖੀ ਬੰਪਰ ਦਰਸ਼ਨ ਸਿੰਘ ਕੁਲਰੀਆਂ ਅਤੇ 1997 ’ਚ ਵਿਸਾਖੀ ਬੰਪਰ ਅਸ਼ੋਕ ਕੁਮਾਰ ਨੂੰ 1 ਕਰੋੜ ਦਾ ਨਿਕਲਿਆ ਸੀ। ਅੱਜ ਗੋਲ-ਗੱਪਿਆ ਵਾਲੇ ਦੇ ਘਰ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਸੀ। ਰਾਜੂ ਗੋਲ-ਗੱਪੇ ਵਾਲੇ ਨੇ ਦੱਸਿਆ ਕਿ ਉਸ ਦਾ ਪੁੱਤਰ ਸ਼ਿਵਮ ਆਪਣੇ ਜੇਬ ਖਰਚ ’ਚੋਂ 100 ਰੁਪਏ ਦੀ ਲਾਟਰੀ ਲੈ ਕੇ ਆਇਆ ਸੀ, ਜਿਸ ਨੂੰ ਦੀਵਾਲੀ ਦਾ ਤੋਹਫ਼ਾ ਲਕਸ਼ਮੀ ਮਾਤਾ ਨੇ ਭੇਜਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਪੁਲਸ ’ਤੇ ਲਾਏ ਵੱਡੇ ਇਲਜ਼ਾਮ


Manoj

Content Editor

Related News