ਚਾਵਲਾ ਨਾਲ ਸਿੱਧੂ ਦੀ ਤਸਵੀਰ ਵਾਇਰਲ ਹੋਣ ''ਤੇ ਜਾਣੋ ਕੀ ਬੋਲੇ ਭਾਰਤ ਭੂਸ਼ਣ

Thursday, Nov 29, 2018 - 07:22 PM (IST)

ਚਾਵਲਾ ਨਾਲ ਸਿੱਧੂ ਦੀ ਤਸਵੀਰ ਵਾਇਰਲ ਹੋਣ ''ਤੇ ਜਾਣੋ ਕੀ ਬੋਲੇ ਭਾਰਤ ਭੂਸ਼ਣ

ਲੁਧਿਆਣਾ (ਨਰਿੰਦਰ)— ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨਾਲ ਤਸਵੀਰ ਖਿੱਚਵਾਉਣ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨਿਆਂ 'ਤੇ ਘਿਰੇ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਹੁਣ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਆ ਗਏ ਹਨ। ਨਵਜੋਤ ਸਿੰਘ ਸਿੱਧੂ ਦਾ ਪੱਖ ਪੂਰਦੇ ਹੋਏ ਆਸ਼ੂ ਨੇ ਕਿਹਾ ਕਿ ਇਸ ਮਾਮਲੇ 'ਚ ਸਿੱਧੂ ਦਾ ਕੋਈ ਕਸੂਰ ਨਹੀਂ ਹੈ। ਇਸ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਪਾਕਿਸਤਾਨ ਸਰਕਾਰ ਦੀ ਸੀ ਕਿ ਕੌਣ-ਕੌਣ ਉਥੇ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਤਸਵੀਰ ਖਿੱਚਵਾਉਣ ਦੇ ਨਾਲ ਸਿੱਧੂ ਦੀ ਦੇਸ਼ਭਗਤੀ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਸਿੱਧੂ ਉਸ ਸਮਾਗਮ 'ਚ ਨਿੱਜੀ ਦੋਸਤੀ ਅਤੇ ਸਿੱਖ ਕੌਮ ਦਾ ਮੁੱਦਾ ਹੋਣ ਕਰਕੇ ਉਥੇ ਗਏ ਸਨ।  ਉਨ੍ਹਾਂ ਨੇ ਕਿਹਾ ਕਿ ਸਿੱਧੂ ਨਾਲ ਤਸਵੀਰ ਖਿੱਚਵਾ ਕੇ ਚਾਵਲਾ ਵਾਇਰਲ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਪਾਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ। ਇਸ ਮਾਮਲੇ 'ਚ ਸਿੱਧੂ ਦੀ ਦੇਸ਼ਭਗਤੀ 'ਤੇ ਕੋਈ ਸ਼ੱਕ ਨਹੀਂ ਕਰ ਸਕਦਾ।

ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਜਾਣਦੇ ਹਨ ਚਾਵਲਾ ਹਾਫਿਜ਼ ਸਈਦ ਦਾ ਕਰੀਬੀ ਹੈ ਅਤੇ ਉਸ ਦੀਆਂ ਕੀ ਐਕਟੀਵਿਟੀਜ਼ ਰਹੀਆਂ ਹਨ। ਮੁੱਖ ਮੰਤਰੀ ਵੱਲੋਂ ਪਾਕਿ ਦੇ ਸੱਦੇ ਨੂੰ ਠੁਕਰਾਉਣ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੈਪਟਨ ਸਾਬ੍ਹ ਵੀ ਕਹਿ ਚੁੱਕੇ ਹਨ ਕਿ ਪਾਕਿਸਤਾਨ ਆਪਣੀਆਂ ਹਰਕਤਾਂ 'ਤੇ ਬਾਜ਼ ਨਹੀਂ ਆਉਂਦਾ ਅਤੇ ਉਥੇ ਜਾਣ ਦਾ ਤੁੱਕ ਨਹੀਂ ਬਣਦਾ। ਉਨ੍ਹਾਂ ਨੇ ਕਿਹਾ ਕਿ ਇਹ ਸਹੀਂ ਸਾਬਤ ਹੋ ਰਿਹਾ ਹੈ।


author

shivani attri

Content Editor

Related News