ਬੇਕਰੀ ਫਾਇਰਿੰਗ ਮਾਮਲਾ ; ਫਿਰੌਤੀ ਮੰਗ ਰਹੇ ਸੀ ਬਦਮਾਸ਼, ਨਹੀਂ ਮਿਲੀ ਤਾਂ ਚਲਾ''ਤੀਆਂ ਗੋਲ਼ੀਆਂ

Friday, Aug 30, 2024 - 01:41 AM (IST)

ਲੁਧਿਆਣਾ (ਰਾਜ)- ਬੀਤੇ ਦਿਨ ਰਾਜਗੁਰੂ ਨਗਰ ਸਥਿਤ ਸਿੰਧੀ ਬੇਕਰੀ ਦੇ ਮਾਲਕ ਗਗਵਾਨੀ ‘ਤੇ ਗੋਲੀਆਂ ਚਲਾਉਣ ਤੋਂ ਬਾਅਦ ਐਕਟਿਵਾ ਸਵਾਰ ਬਦਮਾਸ਼ ਮੋਗਾ ਵੱਲ ਫਰਾਰ ਹੋ ਗਏ ਸਨ। ਲੁਧਿਆਣਾ ਪੁਲਸ ਦੀ ਇਕ ਟੀਮ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਉਨ੍ਹਾਂ ਨੇ ਮੁਲਜ਼ਮਾਂ ਦੇ ਮੋਗਾ ਪੁੱਜਣ ਦਾ ਇਨਪੁਟ ਦਿੱਤਾ ਅਤੇ ਮੋਗਾ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਦਬੋਚ ਲਿਆ। 

ਇਸ ਦੌਰਾਨ ਮੁਲਜ਼ਮਾਂ ਦੀ ਮੋਗਾ ਪੁਲਸ ਨੇ ਮੁਠਭੇੜ ਵੀ ਹੋਈ ਜਿਸ ਵਿਚ ਪੁਲਸ ਦੀ ਗੋਲੀ ਇਕ ਬਦਮਾਸ਼ ਦੇ ਪੈਰ ’ਤੇ ਲੱਗੀ, ਜਦਕਿ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਹਸਪਤਾਲ ਪਰਤੀ ਕਰਵਾਇਆ ਗਿਆ। ਜ਼ਖਮੀ ਮੁਲਜ਼ਮ ਜਗਮੀਤ ਸਿੰਘ ਉਰਫ ਮੀਤਾ, ਉਸ ਦਾ ਸਾਥੀ ਵਿਕਾਸ ਕੁਮਾਰ ਉਰਫ ਕਾਸਾ ਹਨ। ਉਧਰ, ਲੁਧਿਆਣਾ ਪੁਲਸ ਜਲਦ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿਛ ਕਰੇਗੀ।

ਅਸਲ ਵਿਚ ਮੁਲਜ਼ਮ ਜਗਮੀਤ ਸਿੰਘ ਉਰਫ ਮੀਤਾ ਤੇ ਵਿਕਾਸ ਕੁਮਾਰ ਉਰਫ ਕਾਸਾ ਦੋਵੇਂ ਹੀ ਵਿਦੇਸ਼ ਵਿਚ ਬੈਠੇ ਮੋਗਾ ਦੇ ਗੈਂਗਸਟਰ ਗੋਪੀ ਲਾਹੌਰੀਆ ਦੀ ਗੈਂਗ ਦੇ ਮੈਂਬਰ ਹਨ। ਮੁਲਜ਼ਮ ਉਸ ਦੇ ਇਸ਼ਾਰੇ ’ਤੇ ਹੀ ਕੰਮ ਕਰਦੇ ਸਨ ਜੋ ਗੋਪੀ ਲਾਹੌਰੀਆ ਦੇ ਕਹਿਣ ’ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਰੰਗਦਾਰੀ ਵਸੂਲਦੇ ਹਨ। ਮੁੱਢਲੀ ਪੁੱਛਗਿਛ ਵਿਚ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮਾਂ ਨੇ ਸਿੰਧੀ ਬੇਕਰੀ ਦੇ ਮਾਲਕ ਨਵੀਨ ਤੋਂ ਰੰਗਦਾਰੀ ਮੰਗੀ ਸੀ। ਇਨਕਾਰ ਕਰਨ ’ਤੇ ਡਰਾਉਣ ਲਈ ਜਾਣਬੁੱਝ ਕੇ ਦੋ ਫਾਇਰ ਮਿਸ ਕੀਤੇ ਸਨ। ਜਦੋਂ ਬਦਮਾਸ਼ਾਂ ਨੂੰ ਲੱਗਾ ਕਿ ਉਹ ਉਨ੍ਹਾਂ ਦੀ ਗੱਲ ਨੂੰ ਸੀਰੀਅਸ ਨਹੀਂ ਲੈ ਰਿਹਾ ਤਾਂ ਉਨ੍ਹਾਂ ਨੇ ਬੇਕਰੀ ਵਿਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਅਤੇ ਐਕਟਿਵਾ ਤੇ ਹੀ ਮੋਗਾ ਰਵਾਨਾ ਹੋ ਗਏ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਤਬਾਦਲੇ, ਜੇਲ੍ਹ ਵਿਭਾਗ ਦੇ 33 ਅਧਿਕਾਰੀ ਕੀਤੇ ਟਰਾਂਸਫਰ

ਇਥੇ ਇਹ ਵੀ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਮੁਲਜ਼ਮਾਂ ਨੇ ਮੋਗਾ ਵਿਚ ਹੀ ਇਕ ਇੰਮੀਗ੍ਰੇਸ਼ਨ ਦੇ ਆਫਿਸ ਵਿਚ ਗੋਲੀਆਂ ਚਲਾਈਆਂ ਸਨ। ਉਹ ਪੁਲਸ ਨੂੰ ਉਸ ਕੇਸ ਵਿਚ ਲੋੜੀਂਦੇ ਵੀ ਸਨ। ਜਦੋਂ ਲੁਧਿਆਣਾ ਤੋਂ ਵਾਰਦਾਤ ਕਰਕੇ ਮੁਲਜ਼ਮ ਮੋਗਾ ਫਰਾਰ ਹੋਏ ਤਾਂ ਕਮਿਸ਼ਨਰੇਟ ਪੁਲਸ ਦੀ ਇਕ ਟੀਮ ਵੀ ਉਨ੍ਹਾਂ ਦੇ ਪਿੱਛੇ ਲਗ ਗਈ ਸੀ। ਉਨ੍ਹਾਂ ਨੇ ਮੋਗਾ ਪੁਲਸ ਨੂੰ ਮੁਲਜ਼ਮਾਂ ਦੇ ਦਾਖਲ ਹੋਣ ਦੇ ਇਨਪੁਟ ਦਿੱਤੇ। ਮੋਗਾ ਪੁਲਸ ਤੋਂ ਬਚਣ ਲਈ ਉਨ੍ਹਾਂ ’ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਪੁਲਸ ਵੱਲੋਂ ਜਵਾਬੀ ਫਾਇਰ ਦੌਰਾਨ ਜਗਮੀਤ ਪੈਰ ਵਿਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਜਿਸ ’ਤੇ ਪੁਲਸ ਨੇ ਦੋਵਾਂ ਨੂੰ ਫੜ ਲਿਆ।

ਰੇਕੀ ਤੋਂ ਬਾਅਦ ਕੀਤੀ ਵਾਰਦਾਤ, ਢਾਰੇ ਵਿਚ ਰੁਕ ਕੇ ਚਾਹ ਪੀਤੀ, ਫਿਰ ਦੇਰ ਰਾਤ ਮੋਗਾ ਪੁੱਜੇ
ਰਾਜਗੁਰੂ ਨਗਰ ਵਾਰਦਾਤ ਤੋਂ ਮੁਲਜ਼ਮਾਂ ਨੇ ਪੂਰੀ ਤਰ੍ਹਾਂ ਰੇਕੀ ਕੀਤੀ ਸੀ। ਉਨ੍ਹਾਂ ਨੇ ਇਲਾਕੇ ਵਿਚ ਅੰਦਰ ਅਤੇ ਬਾਹਰ ਭੱਜਣ ਲਈ ਪਹਿਲਾਂ ਹੀ ਰਸਤੇ ਤੈਅ ਕਰ ਲਏ ਸਨ ਜਿਸ ਕਾਰਨ ਵਾਰਦਾਤ ਤੋਂ ਬਾਅਦ ਮੁਲਜ਼ਮ ਤੈਅ ਰਸਤਿਆਂ ਰਾਹੀਂ ਸ਼ਹਿਰ ਤੋਂ ਬਾਹਰ ਨਿਕਲ ਗਏ ਸਨ। ਰਸਤੇ ਵਿਚ ਜਗਰਾਓਂ ਦੇ ਕੋਲ ਉਹ ਇਕ ਢਾਬੇ ’ਤੇ ਰੁਕੇ ਖਾਣਾ ਖਾਧਾ ਅਤੇ ਚਾਹ ਪੀਣ ਤੋਂ ਬਾਅਦ ਅੱਗੇ ਨਿਕਲੇ। ਦੇਰ ਰਾਤ ਮੁਲਜ਼ਮ ਐਕਟਿਵਾ ‘ਤੇ ਹੀ ਮੋਗਾ ਪੁੱਜੇ ਸਨ।

ਪੁਲਸ ਨੂੰ ਸ਼ੱਕ, ਉਕਤ ਮੁਲਜ਼ਮਾਂ ਨੇ ਹੀ ਐੱਨ.ਆਰ.ਆਈ. ਦੀ ਕੋਠੀ ਦੇ ਬਾਹਰ ਚਲਾਈਆਂ ਹੋਣਗੀਆ ਗੋਲੀਆਂ
ਕੁਝ ਦਿਨ ਪਹਿਲਾਂ ਬੀ.ਆਰ.ਐੱਸ. ਨਗਰ ਵਿਚ ਵੀ ਇਕ ਐੱਨ.ਆਰ.ਆਈ. ਦੇ ਘਰ ਦੇ ਬਾਹਰ ਕਾਰ ਸਵਾਰਾਂ ਨੇ ਗੋਲੀਆਂ ਚਲਾਈਆਂ ਸਨ ਪਰ ਪੁਲਸ ਨੂੰ ਕੋਈ ਸੁਰਾਗ ਹੱਥ ਨਹੀਂ ਲੱਗਾ ਸੀ। ਹੁਣ ਪੁਲਸ ਨੂੰ ਸ਼ੱਕ ਹੈ ਕਿ ਉਕਤ ਮੁਲਜ਼ਮਾਂ ਨੇ ਹੀ ਐੱਨ.ਆਰ.ਆਈ. ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਹੋ ਸਕਦੀਆਂ ਹਨ। ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰ ਰਿਹਾ।

ਮੁਲਜ਼ਮਾਂ ਨੂੰ ਜਲਦ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿਛ ਕੀਤੀ ਜਾਵੇਗੀ ਜਿਸ ਤੋਂ ਬਾਅਦ ਹੀ ਸਾਰੀ ਘਟਨਾ ਬਾਰੇ ਕੁਝ ਸਪੱਸ਼ਟ ਹੋ ਸਕੇਗਾ ਕਿ ਮੁਲਜ਼ਮਾਂ ਨੇ ਸਿੰਧੀ ਬੇਕਰੀ ਦੇ ਮਾਲਕ ’ਤੇ ਗੋਲੀਆਂ ਕਿਉਂ ਚਲਾਈਆਂ। ਨਾਲ ਹੀ ਐੱਨ.ਆਰ.ਆਈ. ਦੀ ਕੋਠੀ ’ਤੇ ਫਾਈਰਿੰਗ ਇਨ੍ਹਾਂ ਨੇ ਕੀਤੀ ਹੈ ਜਾਂ ਕੋਈ ਹੋਰ ਹਨ।

ਇਹ ਵੀ ਪੜ੍ਹੋ- ਕੜਾਹੇ 'ਚ ਡਿੱਗਣ ਕਾਰਨ ਹੋਈ ਸੇਵਾਦਾਰ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਵੱਡਾ ਫ਼ੈਸਲਾ, ਹੁਣ ਨਹੀਂ ਹੋਣਗੇ ਹਾਦਸੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News