ਗੂਗਲ ਮੈਪ ਚੰਡੀਗੜ੍ਹ ਦੇ ਮਟਕਾ ਚੌਕ ਨੂੰ ਕਿਉਂ ਦਿਖਾਉਂਦੈ ਬਾਬਾ ਲਾਭ ਸਿੰਘ ਚੌਕ, ਜਾਣੋ ਵਜ੍ਹਾ

Monday, Jul 26, 2021 - 09:24 PM (IST)

ਗੂਗਲ ਮੈਪ ਚੰਡੀਗੜ੍ਹ ਦੇ ਮਟਕਾ ਚੌਕ ਨੂੰ ਕਿਉਂ ਦਿਖਾਉਂਦੈ ਬਾਬਾ ਲਾਭ ਸਿੰਘ ਚੌਕ, ਜਾਣੋ ਵਜ੍ਹਾ

ਚੰਡੀਗੜ੍ਹ- ਜ਼ਿਲ੍ਹੇ ਦੀ ਇਕ ਖ਼ਬਰ ਕਾਫੀ ਵਾਇਰਲ ਹੋ ਰਹੀ ਹੈ। ਜ਼ਿਲ੍ਹੇ ਦਾ ਪ੍ਰਸਿੱਧ ਮਟਕਾ ਚੌਕ ਇਨ੍ਹੀਂ ਦਿਨੀਂ ਬਾਬਾ ਲਾਭ ਸਿੰਘ ਜੀ ਚੌਕ ਵਜੋਂ ਗੂਗਲ ਮੈਪ ’ਤੇ ਜਾਣਿਆਂ ਜਾ ਰਿਹਾ ਹੈ। ਇਹ ਪ੍ਰਸਿੱਧ ਮਟਕਾ ਚੌਕ ਚੰਡੀਗੜ੍ਹ ਦੇ 11 ਸੈਕਟਰ ’ਚ ਸਥਿਤ ਹੈ। ਸਾਈਬਰ ਮਾਹਿਰਾਂ ਦਾ ਮੰਨਣਾ ਹੈ ਕਿ ਕਿਸੇ ਵੱਲੋਂ ਗੂਗਲ ਮੈਪ ਅਤੇ ਵਿਕੀਪੀਡੀਆ ’ਤੇ ਮਟਕਾ ਚੌਕ ਦਾ ਨਾਂ ਬਦਲ ਕੇ ਬਾਬਾ ਲਾਭ ਸਿੰਘ ਜੀ ਚੌਕ ਕਰ ਦਿੱਤਾ ਗਿਆ ਹੈ। 

PunjabKesari

ਇਹ ਵੀ ਪੜ੍ਹੋ- ਪੰਜਾਬ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ: ਸੋਨੀ

ਦੱਸ ਦੇਈਏ ਕਿ ਨਿਹੰਗ ਬਾਬਾ ਲਾਭ ਸਿੰਘ ਜੀ ਪਿਛਲੇ 5 ਮਹੀਨਿਆਂ ਤੋਂ ਕਿਸਾਨਾਂ ਦੀ ਹਮਾਇਤ ’ਚ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ। ਮਾਰਚ ਮਹੀਨੇ ਤੋਂ ਨਿਹੰਗ ਬਾਬਾ ਲਾਭ ਸਿੰਘ ਜੀ ਮਟਕਾ ਚੌਕ ’ਚ ਤੰਬੂ ਲਾ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨਾ ਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਵੀ ਸ਼ਨੀਵਾਰ ਉਨ੍ਹਾਂ ਨੂੰ ਮਿਲਣ ਮਟਕਾ ਚੌਕ ਪਹੁੰਚੇ ਸਨ। 70 ਸਾਲਾ ਬਾਬਾ ਲਾਭ ਸਿੰਘ ਜੀ ਕਰਨਾਲ ਦੇ ਰਹਿਣ ਵਾਲੇ ਹਨ। ਚੰਡੀਗੜ੍ਹ ਪੁਲਸ ਵੱਲੋਂ ਉਨ੍ਹਾਂ ਨੂੰ ਕਈ ਵਾਰ ਉਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅਜੇ ਵੀ ਉੱਥੇ ਹੀ ਕਾਇਮ ਹਨ।

 PunjabKesari

ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਸੰਜੇ ਤਲਵਾੜ ਦੇ ਮਾਤਾ ਜੀ ਦੇ ਦੇਹਾਂਤ ’ਤੇ ਪ੍ਰਗਟਾਇਆ ਦੁੱਖ

ਮਟਕਾ ਚੌਕ ਦਾ ਨਾਂ ਬਦਲੇ ਜਾਣ ਦੀਆਂ ਖ਼ਬਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਗੂਗਲ ਮੈਪ ਵੀ ਬਾਬਾ ਲਾਭ ਸਿੰਘ ਚੌਕ ਦਾ ਨਾਂ ਭਰਨ ’ਤੇ ਚੰਡੀਗੜ੍ਹ ਦਾ ਪ੍ਰਸਿੱਧ ਮਟਕਾ ਚੌਕ ਦਿਖਾਉਂਦਾ ਹੈ, ਜਿਸ ਦਾ ਨਾਂ ਮਟਕਾ ਚੌਕ ਦੀ ਬਜਾਏ ਬਾਬਾ ਲਾਭ ਸਿੰਘ ਚੌਕ ਲਿਖਿਆ ਆਉਂਦਾ ਹੈ। ਸਾਈਬਰ ਮਾਹਿਰਾਂ ਦੀ ਮੰਨੀਏ ਤਾਂ ਕਿਸੇ ਨੇ ਜਾਣਬੁੱਝ ਕੇ ਇਸ ਜਗ੍ਹਾ ਦੇ ਨਾਂ ਨਾਲ ਛੇੜਖਾਨੀ ਕੀਤੀ ਹੈ।


author

Bharat Thapa

Content Editor

Related News