ਚੰਗਾ ਵਿਅਕਤੀ ਬਣਨ ਲਈ ਨੈਤਿਕ ਕਦਰਾਂ-ਕੀਮਤਾਂ ਦਾ ਧਾਰਨੀ ਹੋਣਾ ਜ਼ਰੂਰੀ : ਡਾ. ਕੰਗ

07/27/2018 3:23:02 AM

ਨੂਰਪੁਰਬੇਦੀ (ਅਵਿਨਾਸ਼)- ਗਲੋਬਲ ਕਾਲਜ ਆਫ ਫਾਰਮੇਸੀ ਕਾਹਨਪੁਰਖੂਹੀ ’ਚ ਏ.ਆਈ.ਸੀ.ਟੀ.ਈ. ਦੇ ਨਿਰਦੇਸ਼ਾਂ ਤਹਿਤ ਚੱਲ ਰਹੇ ਇੰਡਕਸ਼ਨ ਪ੍ਰੋਗਰਾਮ ’ਚ ਸੰਬੋਧਨ ਕਰਦੇ ਹੋਏ ਡਾ. ਪਲਵਿੰਦਰਜੀਤ ਸਿੰਘ ਕੰਗ  ਸਰਜਨ ਨੇ ਵਿਦਿਆਰਥੀਆਂ ਨੂੰ ਪਡ਼੍ਹਾਈ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਸਬੰਧੀ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਜੀਵਨ ’ਚ ਚੰਗਾ ਵਿਅਕਤੀ ਬਣਨ ਲਈ ਭਾਵੇਂ ਅੱਖਰੀ ਗਿਆਨ ਤੇ ਪ੍ਰੋਫੈਸ਼ਨਲ ਵਿੱਦਿਆ ਜ਼ਰੂਰੀ ਹੈ ਪਰ ਇਸ ਤੋਂ ਵੱਧ ਨੈਤਿਕ ਕਦਰਾਂ-ਕੀਮਤਾਂ ਦਾ ਧਾਰਨੀ ਹੋਣਾ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੀਵਨ ’ਚ ਆਪਣੇ ਕੰਮ ਪ੍ਰਤੀ ਈਮਾਨਦਾਰ ਰਹਿਣਾ ਜ਼ਰੂਰੀ ਹੈ। ਪ੍ਰੋਗਰਾਮ ਇੰਚਾਰਜ ਪ੍ਰਿੰ. ਡਾ. ਆਰ. ਸੀ. ਰਾਏ ਨੇ ਦੱਸਿਆ ਕਿ ਤਿੰਨ ਹਫਤੇ ਤੱਕ ਚੱਲਣ ਵਾਲੇ ਇਸ ਇੰਡਕਸ਼ਨ ਪ੍ਰੋਗਰਾਮ ’ਚ ਬੀ. ਫਾਰਮਾ ਕੋਰਸ ’ਚ ਦਾਖਲ ਹੋਏ ਵਿਦਿਆਰਥੀਆਂ ਨੂੰ ਕੋਰਸ ਦੀ ਜਾਣਕਾਰੀ ਤੋਂ ਇਲਾਵਾ ਯੋਗ ਦੇ ਅਭਿਆਸ, ਅੰਗਰੇਜ਼ੀ ਦਾ ਮੁੱਢਲਾ ਗਿਆਨ, ਬਦਲਦੇ ਯੁੱਗ ’ਚ ਪ੍ਰਭਾਵਿਤ ਢੰਗ ਨਾਲ ਬੋਲਣਾ ਤੇ ਚੰਗਾ ਵਿਹਾਰ ਕਰਨ ਲਈ ਟ੍ਰੇਨਿੰਗ ਦਿੱਤੀ ਜਾਵੇਗੀ।  ਪ੍ਰਿੰ. ਆਰ. ਸੀ. ਰਾਏ ਨੇ ਸੰਬੋਧਨ ’ਚ ਡਾ. ਕੰਗ ਵੱਲੋਂ ਦਿੱਤੀ ਜਾਣਕਾਰੀ ਤੋਂ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਪ੍ਰਿੰ. ਡਾ. ਅਵਿਨਾਸ਼ ਸ਼ਰਮਾ ਨੇ ਵੀ ਵਿਚਾਰ ਸਾਂਝੇ ਕੀਤੇ ਅਤੇ ਪ੍ਰੋਗਰਾਮ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਪ੍ਰੋ. ਮਨੀਸ਼ਾ ਬੰਗਾ ਨੇ ਸਟੇਜ ਦੀ ਡਿਊਟੀ ਨਿਭਾਈ। ਇਸ ਮੌਕੇ ਪ੍ਰਿੰ. ਪ੍ਰਿਯਾ, ਰੀਤਿਕਾ, ਮੋਨਿਕਾ, ਅਮਨਦੀਪ, ਸ਼ਿਲਪਾ ਸਮੇਤ ਹੋਰ ਸਟਾਫ ਹਾਜ਼ਰ ਸੀ।


Related News