ਪਿਆਕੜਾਂ ਲਈ ਚੰਗੀ ਖਬਰ, ਪੰਜਾਬ ''ਚ ਜਲਦ ਖੁੱਲ੍ਹਣਗੇ ਠੇਕੇ
Tuesday, Apr 14, 2020 - 05:40 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ 'ਚ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਮਨ ਬਣਾ ਲਿਆ ਹੈ। ਕੋਵਿਡ-19 ਸੰਕਟ ਦੇ ਚੱਲਦੇ ਲਗਾਏ ਗਏ ਕਰਫਿਊ ਦਰਮਿਆਨ ਸਰਕਾਰ ਨੇ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਤਾਂ ਛੋਟ ਦੇ ਦਿੱਤੀ ਸੀ ਪਰ ਸ਼ਰਾਬ ਦੇ ਠੇਕੇ ਬਿਨਾਂ ਕਿਸੇ ਨੋਟੀਫਿਕੇਸ਼ਨ ਦੇ ਹੀ ਬੰਦ ਕਰ ਦਿੱਤੇ ਗਏ ਸਨ। ਨਤੀਜੇ ਵਜੋਂ ਸੂਬਾ ਸਰਕਾਰ ਨੂੰ ਐਕਸਾਈਜ਼ ਡਿਊਟੀ ਦੇ ਤੌਰ 'ਤੇ ਹੋਣ ਵਾਲੀ ਕਮਾਈ ਪੂਰੀ ਤਰ੍ਹਾਂ ਠੱਪ ਹੋ ਗਈ। ਸੂਤਰਾਂ ਅਨੁਸਾਰ ਰੈਵੇਨਿਊ ਦੀ ਭਾਰੀ ਕਮੀ ਨਾਲ ਜੂਝ ਰਹੀ ਸਰਕਾਰ ਨੇ ਕੋਵਿਡ-19 ਸਬੰਧੀ ਹਿਦਾਇਤਾਂ ਦੇ ਨਾਲ ਹਰ ਰੋਜ਼ ਨਿਰਧਾਰਿਤ ਸਮੇਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਫੈਸਲਾ ਕੀਤਾ ਹੈ। ਜਿਸ ਬਾਰੇ 'ਚ ਜਲਦ ਹੀ ਐਲਾਨ ਕੀਤਾ ਜਾਵੇਗਾ। ਹਾਲਾਂਕਿ ਸੂਬੇ 'ਚ ਸ਼ਰਾਬ ਦੇ ਅਹਾਤੇ ਅਗਲੇ ਆਦੇਸ਼ ਦੇ ਅਧੀਨ ਅੱਗੇ ਵੀ ਬੰਦ ਰਹਿਣਗੇ।
ਇਹ ਵੀ ਪੜ੍ਹੋ ► ਜਲੰਧਰੀਆਂ ਨੂੰ ਰਾਹਤ : ਮੰਗਲਵਾਰ ਕੋਈ ਨਵਾਂ ਮਾਮਲਾ ਨਹੀਂ, 14 ਰਿਪੋਰਟਾਂ ਨੈਗੇਟਿਵ
ਸੂਤਰਾਂ ਮੁਤਾਬਕ ਇਸ ਸਬੰਧ 'ਚ ਇਕ ਪ੍ਰਸਤਾਵ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਗਿਆ ਹੈ। ਵਿਭਾਗ ਚਾਹੁੰਦਾ ਹੈ ਕਿ 31 ਮਾਕਚ ਤੱਕ ਜੋ 66 ਫੀਸਦੀ ਠੇਕੇ ਰੀਨਿਊ ਕੀਤੇ ਜਾ ਚੁੱਕੇ ਹਨ, ਉਨ੍ਹਾਂ ਠੇਕਾਧਾਰਕਾਂ ਨੂੰ ਠੇਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਇਨ੍ਹਾਂ ਨੂੰ ਦਿਨ 'ਚ 5-6 ਘੰਟੇ ਠੇਕੇ ਖੋਲ੍ਹਣ ਦੀ ਹੀ ਇਜਾਜ਼ਤ ਦਿੱਤੀ ਜਾਵੇ ਅਤੇ ਸੋਸ਼ਲ ਡਿਸਟੈਂਸ ਨੂੰ ਵੀ ਯਕੀਨੀ ਬਣਾਇਆ ਜਾਵੇ।
ਇਹ ਵੀ ਪੜ੍ਹੋ ► ਜਲੰਧਰ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਸੀਲ ਕਰਨ ਦੀ ਚਿਤਾਵਨੀ
ਰੋਜ਼ਾਨਾ ਕਰੀਬ 15 ਕਰੋੜ ਰੁਪਏ ਦਾ ਹੋ ਰਿਹੈ ਨੁਕਸਾਨ
ਸੂਬੇ 'ਚ ਸ਼ਰਾਬ ਦੇ ਠੇਕੇ ਬੰਦ ਹੋਣ ਨਾਲ ਸਰਕਾਰ ਨੂੰ ਰੋਜ਼ਾਨਾ ਕਰੀਬ 15 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਬੀਤੇ ਇਕ ਮਹੀਨੇ ਦੌਰਾਨ ਸੂਬਾ ਸਰਕਾਰ ਨੂੰ ਕਰੀਬ 450 ਕਰੋੜ ਦਾ ਨੁਕਸਾਨ ਝਲਣਾ ਪਿਆ ਹੈ। ਦੂਜੇ ਪਾਸੇ, ਸੂਬੇ 'ਚ ਸ਼ਰਾਬਬੰਦੀ ਦੇ ਆਦੇਸ਼ ਦੇ ਬਾਵਜੂਦ ਠੇਕਿਆਂ 'ਤੇ ਸ਼ਟਰ ਹੇਠਾਂ ਸ਼ਰਾਬ ਵੇਚਣ ਦਾ ਸਿਲਸਿਲਾ ਜ਼ੋਰਾਂ 'ਤੇ ਜਾਰੀ ਹੈ। ਇਸ ਤਰ੍ਹਾਂ ਜਿੱਥੇ ਸ਼ਰਾਬ ਦੇ ਠੇਕੇਦਾਰ ਲੋਕਾਂ ਨੂੰ ਮਹਿੰਗੇ ਭਾਅ 'ਤੇ ਸ਼ਰਾਬ ਵੇਚ ਕੇ ਮੋਟੀ ਕਮਾਈ ਕਰ ਰਹੇ ਹਨ, ਉੱਥੇ ਹੀ ਸਰਕਾਰ ਦੀ ਨਿਯਮਾਂ ਅਨੁਸਾਰ ਹੋਣ ਵਾਲੀ ਕਮਾਈ ਵੀ ਰੁੱਕ ਗਈ ਹੈ। ਇਸ ਦੇ ਇਲਾਵਾ ਹਰਿਆਣਾ 'ਚ ਸਿਰਫ ਲਾਕਡਾਊਨ ਹੈ, ਇਸ ਲਈ ਉੱਥੋਂ ਪੰਜਾਬ 'ਚ ਸ਼ਰਾਬ ਦੀ ਤਸਕਰੀ ਵੀ ਵਧ ਗਈ ਹੈ।
ਇਹ ਵੀ ਪੜ੍ਹੋ ► ਗੁਰਦਾਸਪੁਰ 'ਚ ਕੋਰੋਨਾ ਨੇ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ ► ਜਲੰਧਰ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਸੀਲ ਕਰਨ ਦੀ ਚਿਤਾਵਨੀ