ਵਾਹਨ ਖ਼ਰੀਦਣ ਵਾਲੇ ਲੋਕਾਂ ਲਈ ਚੰਗੀ ਖ਼ਬਰ! ਲਿਆ ਗਿਆ ਅਹਿਮ ਫ਼ੈਸਲਾ
Saturday, Aug 02, 2025 - 11:29 AM (IST)

ਚੰਡੀਗੜ੍ਹ (ਮਨਪ੍ਰੀਤ) : ਸ਼ਹਿਰ ਦੀ ਇਲੈਕਟ੍ਰਿਕ ਵਾਹਨ (ਈ. ਵੀ.) ਨੀਤੀ ਦੀ ਚੌਥੀ ਸਮੀਖਿਆ ਮੀਟਿੰਗ ਸ਼ੁੱਕਰਵਾਰ ਨੂੰ ਮੁੱਖ ਸਕੱਤਰ ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਹੋਈ। ਮੁੱਖ ਤੌਰ ’ਤੇ ਈ. ਵੀਜ਼. ਨੂੰ ਅਪਣਾਉਣ ’ਚ ਤੇਜ਼ੀ ਲਿਆਉਣ, ਨੀਤੀਗਤ ਢਾਂਚੇ ਨੂੰ ਮਜ਼ਬੂਤ ਕਰਨ ਤੇ ਵਿੱਤੀ ਸਾਲ ਲਈ 18 ਫ਼ੀਸਦੀ ਈ. ਵੀ. ਵਧਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ’ਤੇ ਚਰਚਾ ਕੀਤੀ ਗਈ। ਯੂ. ਟੀ. ਇਲੈਕਟ੍ਰਿਕ ਵਾਹਨ ਸਲਾਹਕਾਰ ਕਮੇਟੀ ਵੱਲੋਂ ਨੀਤੀ ’ਚ ਸੋਧਾਂ ਨਾਲ ਸਬੰਧਿਤ ਕੁੱਝ ਮਹੱਤਵਪੂਰਨ ਮਤਿਆਂ ’ਤੇ ਅਹਿਮ ਫ਼ੈਸਲੇ ਲਏ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਵਾਹਨ ਚਾਲਕਾਂ ਲਈ ਬੁਰੀ ਖ਼ਬਰ, ਪੈ ਗਿਆ ਪੰਗਾ, ਪੜ੍ਹੋ ਕੀ ਹੈ ਪੂਰਾ ਮਾਮਲਾ
ਇਸ ਤਹਿਤ ਇਲੈਕਟ੍ਰਿਕ ਗੱਡੀਆਂ ਲਈ ਸਬਸਿਡੀ 2 ਹਜ਼ਾਰ ਤੋਂ ਵਧਾ ਕੇ 3500 ਰੁਪਏ, ਇਲੈਕਟ੍ਰਿਕ ਸਕੂਟਰ ਲਈ 5,000 ਕਿੱਲੋਵਾਟ ਪ੍ਰਤੀ ਘੰਟੇ ਤੋਂ 10,000 ਕਿੱਲੋ ਵਾਟ ਪ੍ਰਤੀ ਘੰਟਾ ਕਰ ਦਿੱਤਾ ਗਿਆ ਹੈ। ਨਵੀਂ ਖ਼ਰੀਦਦਾਰੀ 'ਤੇ ਇੰਸ਼ੋਰੈਂਸ ਸਹਾਇਤਾ ਵਜੋਂ 5 ਹਜ਼ਾਰ ਰੁਪਏ ਦਾ ਲਾਭ ਵੀ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਰਾਸ਼ਨ ਲੈਣ ਵਾਲੇ ਕਾਰਡ ਧਾਰਕਾਂ ਨੂੰ ਵੱਡਾ ਝਟਕਾ, ਸਿਸਟਮ 'ਚੋਂ ਕੱਟੇ ਗਏ ਨਾਮ
ਔਰਤਾਂ ਨੂੰ 12,500 ਰੁਪਏ ਕਿੱਲੋਵਾਟ ਪ੍ਰਤੀ ਘੰਟਾ ਦੀ ਵਧੇਰੇ ਸਬਸਿਡੀ ਮਿਲੇਗੀ, ਜੋ ਇਕ ਵਾਹਨ ਲਈ ਵੱਧ ਤੋਂ ਵੱਧ 37,500 ਤੱਕ ਰਹੇਗੀ। ਈ-ਸਾਈਕਲ ਦੀ ਕੀਮਤ ’ਤੇ 25 ਫ਼ੀਸਦੀ (ਵੱਧ ਤੋਂ ਵੱਧ 4,000) ਦੀ ਰਾਹਤ ਦਿੱਤੀ ਜਾਵੇਗੀ, ਜਿਸ ਨੂੰ 6 ਹਜ਼ਾਰ ਤੱਕ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸ਼ਹਿਰ ’ਚ ਹੋਰ ਚਾਰਜਿੰਗ ਸਟੇਸ਼ਨ ਲਾਏ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8