ਪੰਜਾਬ ਦੀਆਂ ਔਰਤਾਂ ਲਈ ਖ਼ੁਸ਼ਖ਼ਬਰੀ, ਮਾਨ ਸਰਕਾਰ ਦੇਣ ਜਾ ਰਹੀ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ
Tuesday, Jan 17, 2023 - 10:31 AM (IST)

ਲੁਧਿਆਣਾ (ਵਿੱਕੀ) : ਸਰਕਾਰ ਬਣਨ ’ਤੇ ਔਰਤਾਂ ਨੂੰ ਪ੍ਰਤੀ ਮਹੀਨਾ 1 ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰਨ ਵਾਲੀ ‘ਆਪ’ ਸਰਕਾਰ ਜਲਦੀ ਹੀ ਆਪਣੀ ਦੂਜੀ ਗਰੰਟੀ ਪੂਰੀ ਕਰਨ ਜਾ ਰਹੀ ਹੈ। ਹਲਕਾ ਦੱਖਣੀ ਤੋਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਇਸ ਬਾਰੇ ਅਹਿਮ ਜਾਣਕਾਰੀ ਦਿੱਤੀ। ਛੀਨਾ ਨੇ ਕਿਹਾ ਕਿ ‘ਆਪ’ ਸਰਕਾਰ ਜਨਤਾ ਨਾਲ ਕੀਤੇ ਗਏ ਹਰੇਕ ਵਾਅਦੇ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਤੋਂ ਪਹਿਲਾਂ ਅਸੀਂ ਆਪਣੀ ਦੂਜੀ ਗਾਰੰਟੀ ਵੀ ਪੂਰੀ ਕਰ ਰਹੇ ਹਾਂ।
ਇਸ ਵਿਚ ਪਹਿਲਾਂ ਔਰਤਾਂ ਨੂੰ ਪ੍ਰਤੀ ਮਹੀਨਾ 1 ਹਜ਼ਾਰ ਰੁਪਏ ਦਿੱਤਾ ਜਾਣਾ ਹੈ। ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੌਸੂਦਾ ਤਿਆਰ ਕਰ ਕੇ ਦਿੱਤਾ ਜਾ ਚੁੱਕਾ ਹੈ। ਦੱਸ ਦੇਈਏ ਕਿ ਬੀਤੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਨੇ ਇਸ ਨੂੰ ਮਹੱਤਵਪੂਰਨ ਚੋਣਾਵੀਂ ਮੁੱਦਾ ਬਣਾਉਂਦੇ ਹੋਏ ਵਾਰਡ ਪੱਧਰ ’ਤੇ ਆਪਣੇ ਵਰਕਰਾਂ ਅਤੇ ਉਮੀਦਵਾਰਾਂ ਤੋਂ ਔਰਤਾਂ ਦੇ ਫਾਰਮ ਵੀ ਭਰਵਾਏ ਸਨ।
ਇਹ ਵੀ ਪੜ੍ਹੋ : ਹਾਈਟੈੱਕ ਸੁਖਬੀਰ ਬਾਦਲ ਦੀ ਪਾਰਟੀ ਦੀ ਵੈੱਬਸਾਈਟ ਨਹੀਂ ਅਪਡੇਟ, ਅਜੇ ਤੱਕ ਦਿਖਾ ਰਹੀ ਪੁਰਾਣੇ ਵੇਰਵੇ
ਇਸ ਦਾ ਅਸਰ ਚੋਣ ਨਤੀਜੇ ਦੇ ਰੂਪ ’ਚ ਦੇਖਣ ਨੂੰ ਮਿਲਿਆ ਪਰ ਸਰਕਾਰ ਬਣਨ ਤੋਂ 10 ਮਹੀਨਿਆਂ ਬਾਅਦ ਵੀ ਫਾਰਮ ਭਰਨ ਵਾਲੀਆਂ ਔਰਤਾਂ ਹੁਣ ਉਕਤ ਵਾਅਦੇ ਦੇ ਪੂਰਾ ਹੋਣ ਦੇ ਇੰਤਜ਼ਾਰ ’ਚ ਹਨ। ਇਸ ਨੂੰ ਲੈ ਕੇ ਵਿਧਾਇਕਾ ਛੀਨਾ ਵਲੋਂ ਦਿੱਤੀ ਗਈ ਜਾਣਕਾਰੀ ਨੇ ਵਿਰੋਧੀਆਂ ਵਲੋਂ ਵੀ ਇਸ ਨੂੰ ਲੈ ਕੇ ਚੁੱਕੇ ਜਾ ਰਹੇ ਕਈ ਸਵਾਲਾਂ ਦੇ ਜਵਾਬ ਇਕੋ ਸਮੇਂ ਦਿੱਤੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ