ਲੁਧਿਆਣਾ ਵਾਸੀਆਂ ਲਈ ਚੰਗੀ ਖ਼ਬਰ, ਹੁਣ ਦਰਵਾਜ਼ੇ 'ਤੇ ਮਿਲੇਗੀ ਇਹ ਸਹੂਲਤ
Monday, Jan 01, 2024 - 04:13 PM (IST)
ਲੁਧਿਆਣਾ (ਹਿਤੇਸ਼, ਵਿੱਕੀ) : ਮਹਾਨਗਰ ਦੇ ਲੋਕਾਂ ਨੂੰ ਹੁਣ ਦਰਵਾਜ਼ੇ ’ਤੇ ਮੈਡੀਕਲ ਚੈੱਕਅਪ ਦੀ ਸੁਵਿਧਾ ਮਿਲੇਗੀ। ਇਸ ਦੇ ਲਈ ਸਰਕਾਰ ਵੱਲੋਂ 'ਕਲੀਨਿਕ ਆਨ ਵ੍ਹੀਲ' ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਦੇ ਤਹਿਤ ਪਹਿਲੀ ਬੱਸ ਨੂੰ ਐਤਵਾਰ ਨੂੰ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਗੁਰਪ੍ਰੀਤ ਗੋਗੀ ਅਤੇ ਹਰਦੀਪ ਮੁੰਡੀਆਂ ਵੱਲੋਂ ਪੱਖੋਵਾਲ ਰੋਡ ਫਲਾਈਓਵਰ ਦੇ ਉਦਘਾਟਨ ਦੌਰਾਨ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ : ਮੰਤਰੀ ਹਰਜੋਤ ਬੈਂਸ ਨੇ ਦਿੱਤੀ ਨਵੇਂ ਸਾਲ ਦੀ ਵਧਾਈ, ਕੀਤਾ ਟਵੀਟ
ਵਿਧਾਇਕਾਂ ਮੁਤਾਬਕ ਇਸ ਬੱਸ ’ਚ ਡਾਕਟਰ ਮੌਜੂਦ ਹੋਣਗੇ ਅਤੇ ਚੈੱਕਅਪ ਦੇ ਟੈਸਟ ਕਰ ਕੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਸ਼ੁਰੂਆਤੀ ਦੌਰ ਵਿਚ ਇਕ ‘ਕਲੀਨਿਕ ਆਨ ਵ੍ਹੀਲ’ ਦਾ ਟ੍ਰਾਇਲ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ’ਚ ਜਨਤਾ ਦੀ ਮੰਗ ਦੇ ਹਿਸਾਬ ਨਾਲ ਵਿਸਥਾਰ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਤਾਰੀਖਾਂ ਨੂੰ ਮੀਂਹ ਦਾ ਅਲਰਟ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
‘ਕਲੀਨਿਕ ਆਨ ਵ੍ਹੀਲ’ ਬਣਾਉਣ ਲਈ ਸਿਟੀ ਬੱਸ ਨੂੰ ਮੋਡੀਫਾਈ ਕੀਤਾ ਗਿਆ ਹੈ, ਜਿਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵਿਧਾਇਕਾਂ ਦੀ ਫੋਟੋ ਲਗਾਈ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8