ਲੁਧਿਆਣਾ ਵਾਸੀਆਂ ਲਈ ਚੰਗੀ ਖ਼ਬਰ! ਮਿਲੇਗੀ ਖ਼ਾਸ ਸਹੂਲਤ, CM ਮਾਨ ਦਿੱਤੀ ਹਰੀ ਝੰਡੀ

Wednesday, Jul 10, 2024 - 11:10 AM (IST)

ਲੁਧਿਆਣਾ (ਹਿਤੇਸ਼)- 24 ਘੰਟੇ ਵਾਟਰ ਸਪਲਾਈ ਦੀ ਸੁਵਿਧਾ ਮਿਲਣ ਨੂੰ ਲੈ ਕੇ ਮਹਾਨਗਰ ਦੇ ਲੋਕਾਂ ਦਾ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ। ਜਿਸ ਦੇ ਤਹਿਤ ਇਸ ਪ੍ਰਾਜੈਕਟ ਨੂੰ ਫਾਈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਰੀ ਝੰਡੀ ਮਿਲ ਗਈ ਹੈ। ਜਿਸ ਤੋਂ ਬਾਅਦ ਤੋਂ ਲੋਕਲ ਬਾਡੀਜ਼ ਵਿਭਾਗ ਦੇ ਅਫਸਰ ਪ੍ਰਾਜੈਕਟ ਦਾ ਵਰਕ ਆਰਡਰ ਜਾਰੀ ਕਰਨ ਦੀ ਕਵਾਇਦ ਵਿਚ ਜੁਟ ਗਏ ਹਨ ਅਤੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ। ਭਾਂਵੇਕਿ ਸਬੰਧਤ ਅਫ਼ਸਰ ਇਸ ਸਬੰਧ ਵਿਚ ਖੁਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹਨ, ਪਰ ਦਬੀ ਜੁਬਾਨ ਵਿਚ ਸਰਕਾਰ ਦੇ ਲੈਵਲ ’ਤੇ ਫ਼ੈਸਲਾ ਇਸੇ ਹਫ਼ਤੇ ਦੇ ਅੰਦਰ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਬੁਲੇਟ ਚੋਰੀ ਕਰਨ ਤੋਂ ਰੋਕਣ 'ਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ! ਭਰਾ ਦੇ ਸਾਹਮਣੇ ਨਿਕਲੀ ਜਾਨ

ਪਾਣੀ ਦਾ ਡਿਗਦਾ ਪੱਧਰ ਰੋਕਣ ਦੀ ਕੋਸ਼ਿਸ਼

ਇਸ ਪ੍ਰਾਜੈਕਟ ਦੇ ਲਈ ਗਰਾਊਂਡ ਵਾਟਰ ਡਾਊਨ ਜਾਣ ਦੀ ਸਮੱਸਿਆ ਨਾਲ ਨਿਜੱਠਣ ਦਾ ਟਾਰਗੇਟ ਰੱਖਿਆ ਗਿਆ ਹੈ। ਇਸ ਦੇ ਲਈ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਦਾ ਵਿਕਲਪ ਬਣਾਇਆ ਜਾਵੇਗਾ। ਇਸ ਉਦੇਸ਼ ਨੂੰ ਪੂਰਾ ਕਰਨ ਦੇ ਲਈ ਸਿਧਵਾਂ ਨਹਿਰ ਦੇ ਪਾਣੀ ਨੂੰ ਚੁਣਿਆ ਗਿਆ ਹੈ ਜਿਥੋਂ 166 ਕਿਲੋਮੀਟਰ ਲਾਈਨ ਵਿਛਾ ਕੇ ਪਾਣੀ ਨੂੰ ਲਗਭਗ ਡੇਢ ਸੌ ਟੈਂਕੀਆਂ ਦੇ ਜਰੀਏ ਸ਼ਹਿਰ ਵਿਚ ਸਪਲਾਈ ਕੀਤਾ ਜਾਵੇਗਾ। ਇਸ ਨਾਲ ਮਹਾਨਗਰ ਵਿਚ ਲੱਗੇ ਇਕ ਹਜ਼ਾਰ ਤੋਂ ਜ਼ਿਆਦਾ ਟਿਊਬਵੈਲ ਚਲਾਉਣ ’ਤੇ ਖਰਚ ਹੋਣ ਵਾਲੀ ਬਿਜਲੀ ਦੀ ਵੀ ਬਚਤ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਦੁਬਈ 'ਚ ਪੰਜਾਬੀ ਨੌਜਵਾਨ ਦਾ ਕਤਲ, ਮਾਪਿਆਂ ਨੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਇਕਲੌਤਾ ਪੁੱਤ

ਵਰਲਡ ਬੈਂਕ ਦੀ ਮਦਦ ਨਾਲ ਪੂਰਾ ਹੋਵੇਗਾ ਪ੍ਰਾਜੈਕਟ

ਮਹਾਨਗਰ ਦੇ ਲੋਕਾਂ ਨੂੰ 24 ਘੰਟੇ ਵਾਟਰ ਸਪਲਾਈ ਦੀ ਸੁਵਿਧਾ ਦੇਣ ਦਾ ਸੁਪਨਾ 10 ਸਾਲ ਪਹਿਲਾ ਦਿਖਾਇਆ ਗਿਆ ਸੀ ਪਰ ਇਸ ਪ੍ਰਾਜੈਕਟ ਦੀ ਡੀ.ਪੀ.ਆਰ ਬਣਾਉਣ ਵਿਚ ਹੀ ਕਾਫੀ ਸਮਾਂ ਲੱਗ ਗਿਆ ਅਤੇ ਫਿਰ ਫੰਡ ਦੀ ਕਮੀ ਦੇ ਮੱਦੇਨਜ਼ਰ ਫਾਈਲ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ। ਇਸ ਦੇ ਬਾਅਦ ਵਰਲਡ ਬੈਂਕ ਵੱਲੋਂ ਮਦਦ ਦੇਣ ਦੀ ਹਾਮੀ ਭਰੀ ਗਈ ਤਾਂ ਨਵੇਂ ਸਿਰੇ ਤੋਂ ਪਰਕਿਰਿਆ ਸ਼ੁਰੂ ਕੀਤੀ ਗਈ। ਇਸ ਦੇ ਤਹਿਤ ਕਾਫੀ ਦੇਰ ਪਹਿਲਾਂ ਲਗਾਇਆ ਗਿਆ ਟੈਂਡਰ ਹੁਣ ਜਾ ਕੇ ਫਾਈਨਲ ਹੋਇਆ ਹੈ। ਜਿਸ ਦੇ ਫਸਟ ਫੇਜ਼ ਵਿਚ ਵਾਟਰ ਟ੍ਰੀਟਮੈਂਟ ਪਲਾਂਟ ਬਣਾਉਣ, ਟਰਾਂਸਮਿਸ਼ਨ ਲਾਈਨ ਵਿਛਾਉਣ ਅਤੇ ਟੈਂਕੀਆਂ ਬਣਾਉਣ ਦਾ ਕੰਮ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News