ਲਹਿਰਾ ਵਾਸੀਆਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਵਲੋਂ 2 ਨਵੇਂ ਰੂਟਾਂ 'ਤੇ ਚਲਾਈਆਂ ਗਈਆਂ ਬੱਸਾਂ

Monday, Mar 17, 2025 - 02:27 PM (IST)

ਲਹਿਰਾ ਵਾਸੀਆਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਵਲੋਂ 2 ਨਵੇਂ ਰੂਟਾਂ 'ਤੇ ਚਲਾਈਆਂ ਗਈਆਂ ਬੱਸਾਂ

ਚੰਡੀਗੜ੍ਹ (ਅੰਕੁਰ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਹਲਕਾ ਲਹਿਰਾ ਦੇ ਵਾਸੀਆਂ ਨੂੰ ਲਗਾਤਾਰ ਵੱਡੇ ਤੋਹਫ਼ੇ ਦੇਣ ਦੀ ਦਿਸ਼ਾ ’ਚ ਇਕ ਹੋਰ ਸ਼ਾਨਦਾਰ ਕਦਮ ਪੁੱਟਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾ ਬੱਸ ਸਟੈਂਡ ਤੋਂ 2 ਨਵੇਂ ਰੂਟਾਂ ’ਤੇ ਚੱਲਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਗੋਇਲ ਨੇ ਕਿਹਾ ਕਿ ਲਹਿਰਾ ਤੋਂ ਹੁਸ਼ਿਆਰਪੁਰ ਜਾਣ ਵਾਲੇ ਵਪਾਰੀਆਂ ਨੂੰ ਅਕਸਰ ਸਫ਼ਰ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਇੱਥੋਂ ਸਿੱਧੀ ਬੱਸ ਸਰਵਿਸ ਦੀ ਕੋਈ ਸੁਵਿਧਾ ਨਹੀਂ ਸੀ।

ਹੁਣ ਰੋਜ਼ਾਨਾ ਸਵੇਰੇ 6.45 ਵਜੇ ਲਹਿਰਾ ਬੱਸ ਸਟੈਂਡ ਤੋਂ ਵਾਇਆ ਸੁਨਾਮ, ਸੰਗਰੂਰ, ਲੁਧਿਆਣਾ ਹੁੰਦੇ ਹੋਏ ਦੁਪਹਿਰ ਸਮੇਂ ਬੱਸ ਹੁਸ਼ਿਆਰਪੁਰ ਵਿਖੇ ਪੁੱਜੇਗੀ ਅਤੇ ਉੱਥੋਂ ਦੁਪਹਿਰ 2.37 ਵਜੇ ਲਹਿਰਾ ਲਈ ਰਵਾਨਾ ਹੋਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਦੂਜੀ ਬੱਸ ਸੇਵਾ ਮੂਨਕ ਤੋਂ ਖਨੌਰੀ ਦੇ ਯਾਤਰੀਆਂ ਨੂੰ ਸੇਵਾਵਾਂ ਪ੍ਰਦਾਨ ਕਰੇਗੀ। ਵਿਦਿਆਰਥੀ ਵਰਗ ਨੂੰ ਇਸ ਰੂਟ ’ਤੇ ਸਰਕਾਰੀ ਬੱਸ ਸੇਵਾ ਨਾ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹੁਣ ਇਹ ਸਮੱਸਿਆ ਸਥਾਈ ਤੌਰ 'ਤੇ ਹੱਲ ਕਰ ਦਿੱਤੀ ਗਈ ਹੈ।

ਇਸ ਮੌਕੇ ਉਨ੍ਹਾਂ ਨਾਲ ਗੌਰਵ ਗੋਇਲ, ਮਾਰਕੀਟ ਕਮੇਟੀ ਚੇਅਰਮੈਨ ਸ਼ੀਸ਼ਪਾਲ ਆਨੰਦ, ਪੀ.ਏ ਰਾਕੇਸ਼ ਕੁਮਾਰ ਗੁਪਤਾ, ਰਮੇਸ਼ ਕੁਮਾਰ ਸੇਵਾ ਮੁਕਤ ਅਧਿਆਪਕ, ਰਾਕੇਸ਼ ਕੁਮਾਰ ਆੜ੍ਹਤੀ, ਨੰਦ ਲਾਲ, ਡਾ. ਸੇਠੀ ਵੀ ਹਾਜ਼ਰ ਸਨ।


author

Babita

Content Editor

Related News