ਕੋਰੋਨਾ ਵਾਇਰਸ ਦੀ ਦਹਿਸ਼ਤ ਦਰਮਿਆਨ ਭਾਰਤੀਆਂ ਲਈ ਆਈ ਚੰਗੀ ਖ਼ਬਰ
Thursday, Mar 05, 2020 - 08:09 PM (IST)
ਨਵੀਂ ਦਿੱਲੀ-ਕਰੋਨਾ ਵਾਇਰਸ ਦੀ ਦੁਨੀਆ ਭਰ ਵਿਚ ਫੈਲੀ ਦਹਿਸ਼ਤ ਦਰਿਮਿਆਨ ਇਕ ਚੰਗੀ ਖ਼ਬਰ ਹੈ। ਇਹ ਚੰਗੀ ਖ਼ਬਰ ਚੀਨ ਦੀ ਇਕ ਯੂਨੀਵਰਸਿਟੀ ਨੇ ਦਿੱਤੀ ਹੈ, ਜਿਸ ਨੇ ਦਾਅਵਾ ਕੀਤਾ ਹੈ ਕਿ ਤਾਪਮਾਮ ਦੇ ਵਧਣ ਨਾਲ ਕੋਰੋਨਾ ਵਾਇਰਸ ਦਾ ਖਾਤਮਾ ਆਪਣੇ ਆਪ ਹੋ ਜਾਵੇਗਾ। ਇਸ ਯੂਨੀਵਰਸਿਟੀ ਨੇ 20 ਜਨਵਰੀ ਤੋਂ 4 ਫਰਵਰੀ ਦਰਮਿਆਨ ਕੋਰੋਨਾ ਇਨਫੈਕਸ਼ਨ ਦੇ 24, 139 ਮਾਮਲਿਆਂ ਦੇ ਅਧਿਐਨ ਦਾ ਅਧਿਐਨ ਕੀਤਾ ਹੈ। ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਕਿ ਇਕ ਡਿਗਰੀ ਤਾਪਮਾਨ ਵਧਣ ਦੇ ਨਾਲ ਹੀ ਇਨਫੈਕਸ਼ਨ ਵਿਚ 0.86 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਵਾਇਰਸ ਫੈਲਣ ਦੇ ਦੌਰਾਨ ਚੀਨ ’ਚ ਤਾਪਮਾਨ 10 ਡਿਗਰੀ ਦੇ ਨੇੜੇ-ਤੇੜੇ ਸੀ। ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ’ਚ ਤਾਪਮਾਨ ਘੱਟ ਹੈ, ਉਥੇ ਇਸ ਦੇ ਫੈਲਾਅ ਦੀ ਸੰਭਾਵਨਾ ਜ਼ਿਆਦਾ ਹੈ, ਜਿਸ ਕਾਰਨ ਉਨ੍ਹਾਂ ਦੇਸ਼ਾਂ ਨੂੰ ਲੰਮੇ ਸਮੇਂ ਤੱਕ ਵਿਸ਼ੇਸ਼ ਸਾਵਧਾਨੀ ਵਰਤਣੀ ਪਵੇਗੀ।
ਗੌਰਤਲਬ ਹੈ ਕਿ ਭਾਰਤ ਦੇ ਸਿਹਤ ਮਾਹਰ ਇਸ ਗੱਲ ਨਾਲ ਪੂਰ ਤਰ੍ਹਾਂ ਸਹਿਮਤ ਨਹੀਂ ਹਨ ਕਿਉਂਕਿ ਐੱਚ 1 ਐੱਨ 1 ਦੇ ਤਜਰਬਿਆਂ ਨੂੰ ਦੇਖਦੇ ਹੋਏ ਉਨ੍ਹਾਂ ਦੀ ਕੁਝ ਹੋਰ ਰਾਇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਤਾਪਮਾਨ ਵਧਣ ਨਾਲ ਕੋਰੋਨਾ ਵਾਇਰਸ ਦੇ ਫੈਲਾਅ ’ਚ ਕਮੀ ਆਏਗੀ ਪਰ ਉਹ ਪੂਰੀ ਤਰ੍ਹਾਂ ਰੁਕੇਗਾ ਨਹੀਂ। ਵਰਧਮਾਨ ਮਹਾਵੀਰ ਮੈਡੀਕਲ ਕਾਲਜ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਡਾ. ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਗਰਮੀ ਵਧਣ ਤੋਂ ਬਾਅਦ ਫੈਲਾਅ ਘੱਟ ਹੋਵੇਗਾ ਪਰ ਐੱਚ1 ਐੱਨ1 ਵਾਇਰਸ ਨੂੰ ਦੇਖੀਏ ਤਾਂ ਉਹ ਕੁਝ ਸਾਲ ਪਹਿਲਾਂ ਗਰਮੀਆਂ ’ਚ ਹੀ ਭਾਰਤ ਵਿਚ ਫੈਲਿਆ ਸੀ। ਇਹ ਵੀ ਸੱਚ ਹੈ ਕਿ ਹਰ ਵਾਇਰਸ ਦੂਜੇ ਤੋਂ ਵੱਖਰਾ ਹੁੰਦਾ ਹੈ। ਚੀਨ ’ਚ 20 ਜਨਵਰੀ ਤੋਂ 4 ਫਰਵਰੀ ਵਿਚਾਲੇ ਕੋਰੋਨਾ ਦੇ 24, 139 ਮਾਮਲਿਆਂ ਦੇ ਅਧਿਐਨ ਤੋਂ ਬਾਅਦ ਕੱਢੇ ਗਏ ਨਤੀਜੇ ਕੋਰੋਨਾ ਵਾਇਰਸ ’ਤੇ ਕੰਟਰੋਲ ਪਾਉਣ ਲਈ ਵਿਸ਼ਵ ਭਾਈਚਾਰਾ ਪ੍ਰਭਾਵੀ ਹੱਲ ਲੱਭਣ ’ਚ ਲੱਗਾ ਹੋਇਆ ਹੈ।
ਭਾਰਤ ’ਚ ਨਹੀਂ ਹੋਵੇਗੀ ਠੰਢੇ ਦੇਸ਼ਾਂ ਵਾਂਗ ਤਬਾਹੀ
ਮਾਹਿਰਾਂ ਮੁਤਾਬਕ ਭਾਰਤ ਦੇ ਗਰਮ ਤਾਪਮਾਨ ਅਤੇ ਹੁੰਮਸ ਕਾਰਨ ਇਹ ਵਾਇਰਸ ਭਾਰਤ ’ਚ ਤਬਾਹੀ ਨਹੀਂ ਮਚਾ ਸਕੇਗਾ। ਇਹ ਵਾਇਰਸ ਘੱਟ ਤਾਪਮਾਨ ’ਚ ਹੀ ਵਧੇਰੇ ਫਲਦਾ-ਫੁਲਦਾ ਹੈ। ਇਹੋ ਕਾਰਣ ਹੈ ਕਿ ਦੱਖਣ-ਪੂਰਬ ਏਸ਼ੀਆ ’ਚ ਤੇਜ਼ੀ ਨਾਲ ਫੈਲਿਆ ਕਿਉਂਕਿ ਇਹ ਭਾਰਤ ਦੇ ਮੁਕਾਬਲੇ ਕਾਫੀ ਠੰਡੇ ਹਨ। ਇਸ ਦੇ ਉਲਟ ਕੁਝ ਮਾਹਰਾਂ ਰਾਇ ਇਸ ਤੋਂ ਵੱਖ ਵੀ ਹੈ। ਮਨੀਪਾਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦੇ ਵਾਇਰੋਲਾਜਿਸਟ ਡਾ. ਅਰੁਣ ਕੁਮਾਰ ਨੇ ਕਿਹਾ ਕਿ ਸਿੰਗਾਪੁਰ ਅਤੇ ਦਿੱਲੀ ’ਚ ਇਕੋ ਜਿਹਾ ਤਾਪਮਾਨ ਹੈ। ਸਿੰਗਾਪੁਰ ’ਚ ਇਹ ਫੈਲਿਆ ਅਤੇ ਇਸ ਦਾ ਫੈਲਾਅ ਵੀ ਹੋਇਆ। ਭਾਰਤ ’ਚ ਤਾਪਮਾਨ ਵਧਣ ਹੋਣ ਨਾਲ ਇਸ ਵਾਇਰਸ ਦੇ ਫੈਲਾਅ ’ਤੇ ਕੀ ਅਸਰ ਪਵੇਗਾ, ਇਹ ਕਹਿਣਾ ਅਜੇ ਮੁਸ਼ਕਲ ਹੈ।
ਇਹ ਵੀ ਪੜ੍ਹੋ : ਗਰਭ ’ਚ ਪਲ਼ ਰਹੇ ਭਰੂਣ ਵੀ ਪ੍ਰਦੂਸ਼ਣ ਦੀ ਲਪੇਟ ’ਚ