ਗੋਲਡੀ ਬਰਾੜ ਨੇ ਦੀਪਕ ਮੁੰਡੀ ਤੇ ਸਾਥੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਾਈ ਪੋਸਟ, ਕਹੀ ਇਹ ਗੱਲ

Sunday, Sep 11, 2022 - 05:48 AM (IST)

ਗੋਲਡੀ ਬਰਾੜ ਨੇ ਦੀਪਕ ਮੁੰਡੀ ਤੇ ਸਾਥੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਾਈ ਪੋਸਟ, ਕਹੀ ਇਹ ਗੱਲ

ਇੰਟਰਨੈਸ਼ਨਲ ਡੈਸਕ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੇ ਫੇਸਬੁੱਕ 'ਤੇ ਇਕ ਪੋਸਟ ਪਾ ਕੇ ਦਾਅਵਾ ਕੀਤਾ ਹੈ ਕਿ ਨੇਪਾਲ ਬਾਰਡਰ ਤੋਂ ਜੋ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਉਸ ਦੇ ਕਰੀਬੀ ਦੋਸਤ ਅਤੇ ਮੁਲਜ਼ਮ ਦੀਪਕ ਮੁੰਡੀ, ਕਪਿਲ ਅਤੇ ਰਾਜਿੰਦਰ ਫੜੇ ਗਏ ਹਨ, ਉਨ੍ਹਾਂ ਨੂੰ ਨੇਪਾਲ ਪੁਲਸ ਨੇ ਫੜਿਆ ਹੈ, ਨਾ ਕਿ ਦਿੱਲੀ ਤੇ ਪੰਜਾਬ ਪੁਲਸ ਨੇ। ਗੋਲਡੀ ਬਰਾੜ ਨੇ ਦੀਪਕ ਮੁੰਡੀ, ਕਪਿਲ ਅਤੇ ਰਾਜਿੰਦਰ ਦੀ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਗੋਲਡੀ ਬਰਾੜ ਨੂੰ ਡਰ ਹੈ ਕਿ ਇਨ੍ਹਾਂ ਦਾ ਐਨਕਾਊਂਟਰ ਹੋ ਸਕਦਾ ਹੈ, ਇਸ ਲਈ ਇਹ ਵੀ ਲਿਖਿਆ ਹੈ ਕਿ ਇਨ੍ਹਾਂ ਨੂੰ ਠੀਕ-ਠਾਕ ਪੰਜਾਬ ਲਿਆਂਦਾ ਜਾਵੇ, ਕਾਨੂੰਨ ਮੁਤਾਬਕ ਜੋ ਬਣਦੀ ਕਾਰਵਾਈ ਹੈ, ਕੀਤੀ ਜਾਵੇ, ਨਾਜਾਇਜ਼ ਧੱਕਾ ਨਾ ਕੀਤਾ ਜਾਵੇ।

ਇਹ ਵੀ ਪੜ੍ਹੋ : ਜੀਓਜੀ ਭੰਗ ਕਰਨਾ ਤੇ ਸਾਬਕਾ ਫੌਜੀਆਂ ਨੂੰ ਨੌਕਰੀ ਤੋਂ ਕੱਢਣਾ ਸਰਕਾਰ ਦਾ ਨਿੰਦਣਯੋਗ ਫੈਸਲਾ : ਬਾਜਵਾ

PunjabKesari

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਸ਼ਾਮਲ 6ਵੇਂ ਗੈਂਗਸਟਰ ਦੀਪਕ ਉਰਫ਼ ਮੁੰਡੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਹ ਖ਼ਬਰਾਂ ਸਨ ਕਿ ਪੰਜਾਬ ਪੁਲਸ ਨੇ ਕੇਂਦਰੀ ਏਜੰਸੀਆਂ ਅਤੇ ਦਿੱਲੀ ਪੁਲਸ ਨਾਲ ਇਕ ਸਾਂਝੀ ਮੁਹਿੰਮ ’ਚ ਫਰਾਰ ਗੈਂਗਸਟਰ ਸ਼ੂਟਰ ਦੀਪਕ ਮੁੰਡੀ ਨੂੰ ਉਸ ਦੇ 2 ਹੋਰ ਸਾਥੀਆਂ ਕਪਿਲ ਪੰਡਿਤ ਤੇ ਰਾਜਿੰਦਰ ਨਾਲ ਭਾਰਤ-ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News