ਸ੍ਰੀ ਦਰਬਾਰ ਸਾਹਿਬ ''ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ (ਵੀਡੀਓ)
Monday, Jan 23, 2017 - 06:50 PM (IST)
ਅੰਮ੍ਰਿਤਸਰ : ਨਵਾਂਸ਼ਹਿਰ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਅਜੇ ਇਕ ਦਿਨ ਵੀ ਨਹੀਂ ਬੀਤਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸ੍ਰੀ ਦਰਬਾਰ ਸਾਹਿਬ ਵਿਚ ਛਬੀਲ ਵਾਲੇ ਸਥਾਨ ਦੇ ਨਜ਼ਦੀਕ ਇਕ ਜਤਿੰਦਰ ਚੱਢਾ ਨਾਮਕ ਵਿਅਕਤੀ ਨੇ ਸ੍ਰੀ ਸੁਖਮਨੀ ਸਾਹਿਬ ਦਾ ਗੁਟਕਾ ਪਾੜ ਕੇ ਸੁੱਟ ਦਿੱਤਾ। ਇਹ ਸਭ ਦੇਖਦੇ ਹੀ ਐੱਸ. ਜੀ. ਪੀ. ਸੀ. ਦੇ ਕਰਮਚਾਰੀਆਂ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ।
ਦੱਸ ਦਈਏ ਕਿ ਦੋਸ਼ੀ ਵਿਅਕਤੀ ਕੋਲੋਂ ਕਈ ਏ. ਟੀ. ਐਮ. ਕਾਰਡ ਅਤੇ ਆਧਾਰ ਕਾਰਡ ਬਰਾਮਦ ਹੋਇਆ ਹੈ। ਇਹ ਵਿਅਕਤੀ ਦਿੱਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਨੇ ਅਜਿਹਾ ਕਿਉਂ ਕੀਤਾ ਪੁਲਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਜਾਂਚ ਤੋਂ ਬਾਅਦ ਹੀ ਮਾਮਲੇ ਦਾ ਅਸਲ ਸੱਚ ਸਾਹਮਣੇ ਆ ਸਕੇਗਾ।
