ਦੁਬਈ ਤੋਂ ਨਾਜਾਇਜ਼ ਰੂਪ ’ਚ ਲਿਆਂਦਾ 160.5 ਗ੍ਰਾਮ ਸੋਨਾ ਕਸਟਮ ਵਿਭਾਗ ਵੱਲੋਂ ਜ਼ਬਤ

Friday, Nov 11, 2022 - 02:40 PM (IST)

ਦੁਬਈ ਤੋਂ ਨਾਜਾਇਜ਼ ਰੂਪ ’ਚ ਲਿਆਂਦਾ 160.5 ਗ੍ਰਾਮ ਸੋਨਾ ਕਸਟਮ ਵਿਭਾਗ ਵੱਲੋਂ ਜ਼ਬਤ

ਲੁਧਿਆਣਾ (ਸੇਠੀ) : ਕਸਟਮ ਵਿਭਾਗ ਨੇ ਦੁਬਈ ਤੋਂ ਨਾਜਾਇਜ਼ ਰੂਪ ਨਾਲ ਲਿਆਂਦਾ ਗਿਆ 160.5 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਇਹ ਕਾਰਵਾਈ ਲੁਧਿਆਣਾ ਕਮਿਸ਼ਨਰੇਟ ਵੱਲੋਂ ਕੀਤੀ ਗਈ, ਜਿਸ 'ਚ ਦੁਬਈ ਤੋਂ ਚੰਡੀਗੜ੍ਹ ਆਉਣ ਵਾਲੀ ਇੰਡੀਗੋ ਫਲਾਈਟ ਨੰਬਰ 6-ਈ 56 ਸ਼ਹੀਦ ਭਗਤ ਸਿੰਘ ਨਗਰ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ’ਤੇ 15.20 ਵਜੇ ਪੁੱਜੀ। ਇਸ ਦੌਰਾਨ ਕਸਟਮ ਅਧਿਕਾਰੀਆਂ ਨੇ ਇਕ ਯਾਤਰੀ ਨੂੰ ਉਦੋਂ ਰੋਕਿਆ, ਜਦੋਂ ਉਹ ਗ੍ਰੀਨ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਅਧਿਕਾਰੀਆਂ ਵੱਲੋਂ 2 ਟ੍ਰਾਲੀ ਬੈਗਾਂ ਦੀ ਤਲਾਸ਼ੀ ਲਈ ਤਾਂ 160.5 ਗ੍ਰਾਮ ਸੋਨਾ ਬਰਾਮਦ ਹੋਇਆ, ਜੋ ਦੋਵੇਂ ਟ੍ਰਾਲੀਆਂ ਬੈਗ ਦੇ ਹਰ ਟਾਇਰ ਵਿਚ ਰੱਖੇ 8 ਛੋਟੇ ਸਾਈਜ਼ ਦੇ ਚਾਂਦੀ ਦੇ ਰੰਗ ਦੇ ਧਾਤੂ ਦੇ ਟੁਕੜਿਆਂ ’ਚ ਲੁਕੋਇਆ ਹੋਇਆ ਸੀ। ਬਰਾਮਦ ਸੋਨੇ ਦਾ ਬਜ਼ਾਰੀ ਮੁੱਲ 8,44,390 ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਨੂੰ ਨਾਜਾਇਜ਼ ਰੂਪ ’ਚ ਭਾਰਤ 'ਚ ਲਿਆਂਦਾ ਜਾ ਰਿਹਾ ਸੀ ਅਤੇ ਇਸ ਲਈ ਇਹ ਜ਼ਬਤ ਕਰ ਲਿਆ ਗਿਆ। ਮਾਮਲੇ ’ਚ ਅਗਲੀ ਜਾਂਚ ਜਾਰੀ ਹੈ।


author

Babita

Content Editor

Related News