ਗੋਲਡ ਫਾਈਨਾਂਸ ਕੰਪਨੀਆਂ ਲੁਟੇਰਿਆਂ ਦਾ ਸਾਫਟ ਟਾਰਗੇਟ ਬਣੀਆਂ! ਘਟਨਾਵਾਂ ਦੇ ਬਾਵਜੂਦ ਨਹੀਂ ਵਧਾਈ ਸੁਰੱਖਿਆ

Sunday, Oct 31, 2021 - 09:59 AM (IST)

ਗੋਲਡ ਫਾਈਨਾਂਸ ਕੰਪਨੀਆਂ ਲੁਟੇਰਿਆਂ ਦਾ ਸਾਫਟ ਟਾਰਗੇਟ ਬਣੀਆਂ! ਘਟਨਾਵਾਂ ਦੇ ਬਾਵਜੂਦ ਨਹੀਂ ਵਧਾਈ ਸੁਰੱਖਿਆ

ਲੁਧਿਆਣਾ (ਰਾਜ) : ਸੋਨਾ ਰੱਖ ਕੇ ਕੈਸ਼ ਫਾਈਨਾਂਸ ਕਰਨ ਵਾਲੀਆਂ ਕੰਪਨੀਆਂ ਲੁਟੇਰਿਆਂ ਲਈ ਆਸਾਨ ਨਿਸ਼ਾਨਾ ਬਣੀਆਂ ਹੋਈਆਂ ਹਨ। ਕੁੱਝ ਸਾਲਾਂ ਵਿਚ ਹੀ ਮੁਥੂਟ ਫਾਈਨਾਂਸ ਤੋਂ ਇਲਾਵਾ ਹੋਰ ਵੀ ਕਈ ਫਾਈਨਾਂਸ ਕੰਪਨੀਆਂ ਹਨ, ਜੋ ਲੁਟੇਰਿਆਂ ਦਾ ਸ਼ਿਕਾਰ ਹੋ ਗਈਆਂ ਹਨ। ਭਾਵੇਂ ਪੁਲਸ ਵੱਲੋਂ ਬੈਂਕਾਂ ਅਤੇ ਫਾਈਨਾਂਸ ਕੰਪਨੀਆਂ ਵਿਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਅਤੇ ਸੁਰੱਖਿਆ ਵਧਾਉਣ ਦੇ ਵਾਰ-ਵਾਰ ਹੁਕਮ ਦਿੱਤੇ ਜਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਕਿਤੇ ਨਾ ਕਿਤੇ ਸੁਰੱਖਿਆ ਨਾ ਹੋਣ ਕਾਰਨ ਲੁਟੇਰੇ ਬੜੀ ਆਸਾਨੀ ਨਾਲ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਮੁਥੂਟ ਫਾਈਨਾਂਸ ਪਿਛਲੀਆਂ ਡਕੈਤੀਆਂ ਵਿਚ ਲੁਟੇਰਿਆਂ ਦਾ ਆਸਾਨ ਨਿਸ਼ਾਨਾ ਰਿਹਾ ਹੈ। ਇਸ ਤੋਂ ਇਲਾਵਾ ਲੁਟੇਰਿਆਂ ਨੇ ਮੰਨਪੁਰਨ ਗੋਲਡ ਅਤੇ ਇਕ ਹੋਰ ਕੰਪਨੀ ’ਤੇ ਵੀ ਹਮਲਾ ਕੀਤਾ। ਇਸ ਤੋਂ ਪਹਿਲਾਂ ਦੁੱਗਰੀ ਰੋਡ ’ਤੇ ਸਥਿਤ ਮੁਥੂਟ ਫਾਈਨਾਂਸ ਕੰਪਨੀ ਦੇ ਦਫ਼ਤਰ ’ਤੇ ਲੁਟੇਰਿਆਂ ਨੇ ਹਮਲਾ ਕੀਤਾ ਸੀ। ਜਦੋਂ ਲੁਟੇਰੇ ਉਥੋਂ ਭੱਜ ਰਹੇ ਸਨ ਤਾਂ ਲੋਕਾਂ ਨੇ ਮੁਲਜ਼ਮਾਂ ਨੂੰ ਫੜ੍ਹ ਲਿਆ। ਇਸ ਲਈ ਘਟਨਾ ਟਲ ਗਈ। ਇਸੇ ਤਰ੍ਹਾਂ ਗਿੱਲ ਰੋਡ ’ਤੇ ਸਥਿਤ ਇਕ ਗੋਲਡ ਫਾਈਨਾਂਸ ਕੰਪਨੀ ਨੂੰ ਲੁੱਟ ਲਿਆ ਗਿਆ, ਜਿਸ ਵਿਚ ਲੁਟੇਰੇ 32 ਕਿੱਲੋ ਸੋਨਾ ਲੈ ਕੇ ਫ਼ਰਾਰ ਹੋ ਗਏ। ਹਾਲਾਂਕਿ ਉਕਤ ਘਟਨਾ ’ਚ ਕੁਝ ਦੋਸ਼ੀ ਫੜ੍ਹੇ ਗਏ ਹਨ। ਇਸੇ ਤਰ੍ਹਾਂ ਮੰਨਪੁਰਨ ਗੋਲਡ ਕੰਪਨੀ ਵਿਚ ਵੀ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੀ ਧੀ ਤੋਂ ਬਾਅਦ ਹੁਣ 'ਬਲਵੰਤ ਸਿੰਘ ਰਾਮੂਵਾਲੀਆ' ਵੀ ਭਾਜਪਾ 'ਚ ਸ਼ਾਮਲ ਹੋਣਗੇ?, ਸੁਣੋ ਪੂਰਾ ਇੰਟਰਵਿਊ (ਵੀਡੀਓ)
ਲੁਟੇਰੇ ਪਹਿਲਾਂ ਗਾਹਕ ਵੱਜੋਂ ਆਉਂਦੇ ਹਨ
ਪਹਿਲਾਂ ਵੀ ਲੁੱਟ-ਖੋਹ ਦੀਆਂ ਵਾਰਦਾਤਾਂ ’ਚ ਫੜ੍ਹੇ ਗਏ ਮੁਲਜ਼ਮਾਂ ਤੋਂ ਪਤਾ ਲੱਗਾ ਕਿ ਉਹ ਪਹਿਲਾਂ ਗਾਹਕ ਵੱਜੋਂ ਰੇਕੀ ’ਤੇ ਜਾਂਦੇ ਹਨ ਅਤੇ ਪੂਰੇ ਦਫ਼ਤਰ ਦਾ ਜਾਇਜ਼ਾ ਲੈਂਦੇ ਹਨ। ਇਸ ਤੋਂ ਇਲਾਵਾ ਕਈ ਮਾਮਲਿਆਂ ’ਚ ਕੰਪਨੀ ਛੱਡਣ ਵਾਲੇ ਲੋਕ ਵੀ ਇਸ ਵਾਰਦਾਤ ’ਚ ਸ਼ਾਮਲ ਪਾਏ ਗਏ ਹਨ, ਜਿਨ੍ਹਾਂ ਨੇ ਲੁਟੇਰਿਆਂ ਨੂੰ ਹਰ ਚੀਜ਼ ਦੀ ਜਾਣਕਾਰੀ ਦਿੱਤੀ ਸੀ। ਇਸੇ ਤਰ੍ਹਾਂ ਸ਼ਨੀਵਾਰ ਨੂੰ ਸੁੰਦਰ ਨਗਰ ’ਚ ਲੁੱਟ ਦੀ ਘਟਨਾ ’ਚ ਲੁਟੇਰਿਆਂ ਨੇ ਪਹਿਲਾਂ ਵੀ ਰੇਕੀ ਕੀਤੀ ਸੀ। 

ਇਹ ਵੀ ਪੜ੍ਹੋ : ਮੁੱਖ ਮੰਤਰੀ 'ਚੰਨੀ' ਨੇ ਖੇਤੀ ਕਾਨੂੰਨਾਂ ਬਾਰੇ ਰਾਜੇਵਾਲ ਨੂੰ ਕੀਤਾ ਫੋਨ, ਜਾਣੋ ਦੋਹਾਂ ਵਿਚਕਾਰ ਕੀ ਹੋਈ ਗੱਲਬਾਤ
ਮੁਲਜ਼ਮ ਕੋਲੋਂ ਪੁਆਇੰਟ 9 ਐੱਮ. ਐੱਮ. ਦਾ ਪਿਸਤੌਲ ਬਰਾਮਦ
ਵਾਰਦਾਤ ਨੂੰ ਅੰਜਾਮ ਦੇਣ ਆਏ ਤਿੰਨ ਲੁਟੇਰਿਆਂ ਵਿਚੋਂ 2 ਕੋਲ ਹਥਿਆਰ ਸਨ। ਪੁਲਸ ਟੀਮ ਦਾ ਪਿੱਛਾ ਕਰਦੇ ਹੋਏ ਇਕ ਹਥਿਆਰ ਬ੍ਰਾਂਚ ਵਿਚ ਹੀ ਡਿੱਗ ਗਿਆ ਸੀ, ਜਦੋਂ ਕਿ ਦੂਜਾ ਹਥਿਆਰ ਸੜਕ ਤੋਂ ਮਿਲਿਆ ਸੀ। ਪੁਲਸ ਸੂਤਰਾਂ ਅਨੁਸਾਰ ਪੁਲਸ ਨੂੰ ਮੁਲਜ਼ਮਾਂ ਕੋਲੋਂ ਜੋ ਹਥਿਆਰ ਮਿਲੇ ਹਨ, ਉਹ ਪੁਆਇੰਟ 9 ਐੱਮ. ਐੱਮ. ਦੇ ਹਥਿਆਰ ਆਮ ਨਹੀਂ ਹਨ। ਇਹ ਹਥਿਆਰ ਤਕਰੀਬਨ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਕਬਜ਼ੇ ਵਿਚ ਹਨ। ਜਦੋਂ ਲੁਟੇਰੇ ਉੱਥੋਂ ਭੱਜ ਰਹੇ ਸਨ ਤਾਂ ਲੋਕਾਂ ਨੇ ਮੁਲਜ਼ਮਾਂ ਨੂੰ ਫੜ੍ਹ ਲਿਆ। ਇਸ ਲਈ ਘਟਨਾ ਟਲ ਗਈ। ਇਸੇ ਤਰ੍ਹਾਂ ਗਿੱਲ ਰੋਡ ’ਤੇ ਸਥਿਤ ਇਕ ਗੋਲਡ ਫਾਈਨਾਂਸ ਕੰਪਨੀ ਨੂੰ ਲੁੱਟ ਲਿਆ ਗਿਆ, ਜਿਸ ਵਿਚ ਲੁਟੇਰੇ 32 ਕਿੱਲੋ ਸੋਨਾ ਲੈ ਕੇ ਫ਼ਰਾਰ ਹੋ ਗਏ। ਹਾਲਾਂਕਿ ਉਕਤ ਘਟਨਾ ’ਚ ਕੁੱਝ ਦੋਸ਼ੀ ਫੜ੍ਹੇ ਗਏ ਹਨ। ਇਸੇ ਤਰ੍ਹਾਂ ਮੰਨਪੁਰਨ ਗੋਲਡ ਕੰਪਨੀ ਵਿਚ ਵੀ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਵਾਪਰਿਆ ਭਿਆਨਕ ਹਾਦਸਾ, 3 ਨੌਜਵਾਨਾਂ ਦੀ ਮੌਕੇ 'ਤੇ ਮੌਤ
ਪੁਲਸ ਸੁਰੱਖਿਆ ਦੀ ਘਾਟ ਕਾਰਨ ਆਏ ਦਿਨ ਵਾਪਰ ਰਹੀਆਂ ਘਟਨਾਵਾਂ
ਸੁੰਦਰ ਨਗਰ ਸਥਿਤ ਫਾਈਨਾਂਸ ਕੰਪਨੀ ’ਚ ਦਿਨ-ਦਿਹਾੜੇ ਲੁੱਟ-ਖੋਹ ਦੀ ਘਟਨਾ ਵਾਪਰੀ ਹੈ। ਇਸ ਘਟਨਾ ਵਿਚ ਕਿਤੇ ਨਾ ਕਿਤੇ ਪੁਲਸ ਦੀ ਲਾਪਰਵਾਹੀ ਵੀ ਨਜ਼ਰ ਆ ਰਹੀ ਹੈ। ਘਟਨਾ ਵਾਲੀ ਥਾਂ ਤੋਂ ਕੁੱਝ ਦੂਰੀ ’ਤੇ ਅਕਸਰ ਪੁਲਸ ਨਾਕਾ ਹੁੰਦਾ ਹੈ ਪਰ ਪੁਲਸ ਨਾਕੇ ’ਤੇ ਮੌਜੂਦ ਨਹੀਂ ਸੀ। ਇਲਾਕੇ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਿਤੇ ਨਾ ਕਿਤੇ ਪੁਲਸ ਸੁਰੱਖਿਆ ਦੀ ਘਾਟ ਕਾਰਨ ਹੀ ਇੰਨੀ ਵੱਡੀ ਘਟਨਾ ਵਾਪਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News