ਅਹਿਮ ਖ਼ਬਰ : GNDU ਨੇ ਐਲਾਨਿਆ B.Ed Common Entrance Test 2023 ਦਾ ਨਤੀਜਾ

Tuesday, Aug 08, 2023 - 11:02 PM (IST)

ਅਹਿਮ ਖ਼ਬਰ : GNDU ਨੇ ਐਲਾਨਿਆ B.Ed Common Entrance Test 2023 ਦਾ ਨਤੀਜਾ

ਚੰਡੀਗੜ੍ਹ (ਬਿਊਰੋ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੰਜਾਬ ਸੂਬੇ ’ਚ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਫੀਲਿਏਟਿਡ ਕਾਲਜਾਂ ਵਿਚ ਐਡਮਿਸ਼ਨ ਲਈ ਸੂਬਾ ਪੱਧਰੀ ਬੀ. ਐੱਡ. ਕਾਮਨ ਐਂਟਰੈਂਸ ਟੈਸਟ 2023 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਕਾਮਨ ਐਂਟਰੈਂਸ ਟੈਸਟ ’ਚ ਸ਼ਾਮਲ ਹੋਏ ਕੁੱਲ 17382 ਉਮੀਦਵਾਰਾਂ ’ਚੋਂ 17295 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। 12 ਉਮੀਦਵਾਰਾਂ ਦੇ ਨਤੀਜੇ ਉਨ੍ਹਾਂ ਦੇ ਓ. ਐੱਮ. ਆਰ. ਸ਼ੀਟ ਵਿਚ ਕੁਝ ਅੰਤਰ ਕਾਰਨ ਐਲਾਨ ਨਹੀਂ ਕੀਤੇ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ : ਸਿਖ਼ਰ ’ਤੇ ਪਹੁੰਚਿਆ ਰਜਨੀਕਾਂਤ ਦਾ ਕ੍ਰੇਜ਼, ਦੋ ਸੂਬਿਆਂ ਨੇ ‘ਜੇਲਰ’ ਦੀ ਰਿਲੀਜ਼ ’ਤੇ ਦਫ਼ਤਰਾਂ ’ਚ ਐਲਾਨੀ ਛੁੱਟੀ

ਪੰਜਾਬ ਸਰਕਾਰ ਵੱਲੋਂ ਬੀ. ਐੱਡ. ਕਾਮਨ ਐਂਟਰੈਂਸ ਟੈਸਟ ਅਤੇ ਸੈਂਟਰਲਾਈਜ਼ਡ ਕਾਊਂਸਲਿੰਗ ਦੀ ਨੋਟੀਫਿਕੇਸ਼ਨ ਦੇ ਅਨੁਸਾਰ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ ਯੋਗਤਾ ਅੰਕ 25 ਫ਼ੀਸਦੀ ਅਤੇ ਐੱਸ. ਸੀ. ਅਤੇ ਐੱਸ. ਟੀ. ਸ਼੍ਰੇਣੀ ਦੇ ਉਮੀਦਵਾਰਾਂ ਲਈ ਯੋਗਤਾ ਦੇ ਅੰਕ 20 ਫ਼ੀਸਦੀ ਨਿਸ਼ਚਿਤ ਕੀਤੇ ਗਏ ਹਨ। ਵਿਦਿਆਰਥੀਆਂ ਨੂੰ ਆਪਣੀ ਸੰਦਰਭ ਐਪਲੀਕੇਸ਼ਨ ਆਈ.ਡੀ. ਦਰਜ ਕਰਨੀ ਪਵੇਗੀ। ਇਸ ਨਾਲ ਤੁਸੀਂ ਪੋਰਟਲ ਤੋਂ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਅੰਜਲੀ ਅਗਰਵਾਲ ਨੇ 150 ’ਚੋਂ 124 ਅੰਕ ਪ੍ਰਾਪਤ ਕਰਕੇ ਕਾਮਨ ਐਂਟਰੈਂਸ ਟੈਸਟ ’ਚ ਟਾਪ ਕੀਤਾ ਹੈ। ਹਰਨੂਰਪ੍ਰੀਤ ਕੌਰ, ਰਸ਼ਮੀਤ ਕੌਰ, ਹਰਸਿਮਰਤ ਕੌਰ ਤੂਰ, ਕੋਮਲ ਸ਼ਰਮਾ, ਸ਼ਾਲਿਕਾ ਰਾਣੀ ਅਤੇ ਗੁਰਬੀਰ ਸਿੰਘ ਨੇ ਕ੍ਰਮਵਾਰ 123, 123, 122, 121, 121 ਅਤੇ 121 ਅੰਕ ਪ੍ਰਾਪਤ ਕੀਤੇ ਹਨ। ਯੋਗ ਉਮੀਦਵਾਰਾਂ ਦੀ ਚੋਟੀ ਦੀ ਪੰਜ ਸੂਚੀ ਵਿਚ ਸਿਰਫ਼ ਇਕ ਪੁਰਸ਼ ਉਮੀਦਵਾਰ ਹੈ।

ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Manoj

Content Editor

Related News