ਜੀ. ਐੱਨ. ਡੀ. ਯੂ. ਨੇ ਨਤੀਜੇ ਐਲਾਨੇ
Thursday, Apr 05, 2018 - 07:17 AM (IST)

ਅੰਮ੍ਰਿਤਸਰ (ਸੰਜੀਵ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2017 'ਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਮੁਹੱਈਆ ਹੋਣਗੇ। ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ ਉਹ ਇਸ ਤਰ੍ਹਾਂ ਹਨ- ਬੀ. ਐੱਸ. ਸੀ. (ਫੈਸ਼ਨ ਡਿਜ਼ਾਈਨਿੰਗ) ਸਮੈਸਟਰ-5, ਬੀ. ਕਾਮ. ਪ੍ਰੋਫੈਸ਼ਨਲ ਸਮੈਸਟਰ-5, ਐੱਮ. ਏ. ਇੰਗਲਿਸ਼ ਸਮੈਸਟਰ-1, ਡਿਪਲੋਮਾ ਇਨ ਸਟਿਚਿੰਗ ਐਂਡ ਟੇਲਰਿੰਗ (ਫੁੱਲ ਟਾਈਮ) ਸਮੈਸਟਰ-1, ਬੈਚੁਲਰ ਆਫ ਡਿਜ਼ਾਈਨ ਸਮੈਸਟਰ -1।