ਹੁਣ ਬਿਨਾਂ IELTS ਪੜ੍ਹੋ GNA ਯੂਨੀਵਰਸਿਟੀ,ਕਿਸੇ ਵੀ ਵਿਦੇਸ਼ੀ ਯੂਨੀਵਰਸਿਟੀ 'ਚ ਪੜ੍ਹਨ ਦੇ ਸੁਫ਼ਨੇ ਕਰੋ ਸਾਕਾਰ
Monday, Jul 20, 2020 - 04:29 PM (IST)
ਫਗਵਾੜਾ (ਜਲੋਟਾ)— ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਫਗਵਾੜਾ ਦੀ ਜੀ. ਐੱਨ. ਏ. ਯੂਨੀਵਰਸਿਟੀ ਨੇ ਇਕ ਯੂਨੀਕ ਪ੍ਰੋਗਰਾਮ ਲਾਂਚ ਕੀਤਾ ਹੈ, ਜਿਸ 'ਚ ਇਥੋਂ ਪੜ੍ਹਾਈ ਕਰਨ ਬਾਅਦ 2 ਸਾਲ ਬਾਅਦ ਵਿਸ਼ਵ ਦੀ ਕਿਸੇ ਵੀ ਯੂਨੀਵਰਸਿਟੀ 'ਚ ਦਾਖ਼ਲਾ ਲੈ ਸਕਦੇ ਹਨ ਅਤੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਨ। ਫਗਵਾੜਾ ਦੇ ਪੱਤਰਕਾਰ ਵਿਕਰਮ ਸਿੰਘ ਜਲੋਟਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਜੀ. ਐੱਨ. ਏ. ਯੂਨੀਵਰਸਿਟੀ ਦੀ ਡੀਨ ਅਕੈਡੀਮਿਕਸ ਡਾ. ਮੋਨਿਕਾ ਨੇ ਕਿਹਾ ਕਿ ਇਸ ਵਾਰ ਜੀ. ਐੱਨ. ਏ. ਯੁਨੀਵਰਸਿਟੀ ਇਕ ਅਜਿਹਾ ਨਵਾਂ ਪ੍ਰੋਗਰਾਮ ਲੈ ਕੇ ਆਈ ਹੈ, ਜਿਸ ਦੇ ਜ਼ਰੀਏ ਵਿਦਿਆਥੀ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਪਹਿਲਾਂ ਇਸ ਯੁਨੀਵਰਸਿਟੀ 'ਚ ਇਕ ਜਾਂ ਦੋ ਸਾਲ ਪੜ੍ਹ ਕੇ ਬਾਕੀ ਦੀ ਪੜ੍ਹਾਈ ਆਪਣੀ ਵਿਦੇਸ਼ੀ ਯੂਨੀਵਰਸਿਟੀ 'ਚ ਪੂਰੀ ਸਕਦੇ ਹਨ। ਵਿਦਿਆਰਥੀ ਆਪਣੀ ਮਰਜ਼ੀ ਨਾਲ ਕਿਸੇ ਵੀ ਵਿਦੇਸ਼ੀ ਯੁਨੀਵਰਸਿਟੀ 'ਚ ਜਾ ਕੇ ਪੜ੍ਹਾਈ ਕਰ ਸਕਦਾ ਹੈ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿੱਕ ਕਰੋ- https://gna.nopaperforms.com/
ਵਧੇਰੇ ਜਾਣਕਾਰੀ ਲਈ ਇਸ ਨੰਬਰ 'ਤੇ ਕਾਲ ਕਰੋ- 9779050999
ਜੀ.ਐੱਨ.ਏ. ਯੂਨੀਵਰਸਿਟੀ 'ਚ ਪੜ੍ਹਨ ਲਈ ਆਈਲੈਟਸ ਦੀ ਨਹੀਂ ਜ਼ਰੂਰਤ
ਉਨ੍ਹਾਂ ਕਿਹਾ ਕਿ ਜੀ. ਐੱਨ. ਏ. ਯੂਨੀਵਰਸਿਟੀ 'ਚ ਪੜ੍ਹਾਈ ਕਰਨ ਲਈ ਆਈਲੈਟਸ ਦੀ ਕੋਈ ਲੋੜ ਨਹੀਂ ਹੈ ਅਤੇ ਜਦੋਂ ਵਿਦਿਆਰਥੀ ਨੇ ਵਿਦੇਸ਼ੀ ਯੂਨੀਵਰਸਿਟੀ 'ਚ ਪੜ੍ਹਾਈ ਕਰਨੀ ਹੈ ਤਾਂ ਉਸ ਨੂੰ ਆਈਲੈਸਟ 'ਚ 6 ਬੈਂਡ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਆਪਣੀ ਪੜ੍ਹਾਈ ਅਤੇ ਹਾਈਲੇਸ਼ਨ ਡਿਪਲੋਮਾ ਕਰਨ ਦੇ ਨਾਲ-ਨਾਲ ਪਲੇਸਮੈਂਟ ਵੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਬੀ. ਐੱਮ. ਡਬਲਿਊ, ਪੀ. ਡਬਲਿਊ. ਸੀ. ਅਜਿਹੀਆਂ ਕੰਪਨੀਆਂ ਹਨ, ਜਿੱਥੇ ਵਿਦਿਆਰਥੀ ਨੂੰ ਸਿੱਧਾ ਰੋਜ਼ਗਾਰ ਮਿਲ ਜਾਂਦਾ ਹੈ।
ਇਸ ਮੌਕੇ ਡਾ. ਸੁਨੀਲ ਵਰਮਾ ਨੇ ਕਿਹਾ ਕਿ ਜੀ. ਐੱਨ. ਏ. ਯੁਨੀਵਰਸਿਟੀ ਦਾ ਹਮੇਸ਼ਾ ਇਕ ਉਦੇਸ਼ ਰਹਿੰਦਾ ਹੈ ਕਿ ਉਹ ਕੁਝ ਨਾ ਕੁਝ ਨਵਾਂ ਲੈ ਕੇ ਆਉਣ। ਇਸੇ ਕਰਕੇ ਇਸ ਸਾਲ 'ਪੀਅਰਸਨ' ਦੇ ਨਾਲ ਮਿਲ ਕੇ 'ਸਟਡੀ ਅਬਰੋਡ' ਨਵਾਂ ਪ੍ਰੋਗਰਾਮ ਲੈ ਕੇ ਆਏ ਹਾਂ। 'ਪੀਅਰਸਨ' ਇਕ 150 ਸਾਲ ਪੁਰਾਣਾ ਗੁਰੱਪ ਹੈ।
ਉਨ੍ਹਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ 90 ਦੇਸ਼ਾਂ 'ਚ 250 ਯੂਨੀਵਰਸਿਟੀਆਂ 'ਚ ਪੜ੍ਹਨ ਦਾ ਮੌਕਾ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਨਲਾਈਨ ਵੀ ਅਪਲਾਈ ਕਰ ਸਕਦਾ ਹੈ। ਸਾਡੀ ਵੈੱਬਸਾਈਟ 'ਤੇ ਜਾ ਕੇ ਜਾਂ ਯੂਨੀਵਰਸਿਟੀ 'ਚ ਆ ਕੇ ਸਾਰੇ ਕੋਰਸਾਂ ਦੀ ਜਾਣਕਾਕੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜੋ ਯੂਨੀਵਰਸਿਟੀਆਂ ਇਸ ਸਮੇਂ ਕਾਫ਼ੀ ਸਰਕਾਰੀ ਯੂਨੀਵਰਸਿਟੀਆਂ ਹੀ ਚੱਲ ਰਹੀਆਂ ਹਨ ਅਤੇ ਜਦੋਂ ਕੋਈ ਸਰਕਾਰੀ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰਦਾ ਹੈ ਤਾਂ ਉਕਤ ਵਿਦਿਆਰਥੀ ਨੂੰ ਜਲਦੀ ਹੀ ਪੀ. ਏ. ਵੀ ਮਿਲ ਜਾਂਦੀ ਹੈ।