ਗ੍ਰੈਜੂਏਟ ਵਿਦਿਆਰਥੀਆਂ ਲਈ GNA ਯੂਨੀਵਰਸਿਟੀ 'ਚ ਕੋਰਸ ਕਰਨ ਦੇ ਸੁਨਹਿਰੇ ਮੌਕੇ

05/26/2018 4:45:08 PM

ਜਲੰਧਰ— ਜੀ. ਐੱਨ. ਏ. ਯੂਨੀਵਰਸਿਟੀ ਗ੍ਰੈਜੂਏਟ ਵਿਦਿਆਰਥੀਆਂ ਲਈ ਸੁਨਿਹਰੀ ਮੌਕਾ ਲੈ ਕੇ ਆਈ ਹੈ। ਜਿਹੜੇ ਵਿਦਿਆਰਥੀ ਏਅਰ ਲਾਈਨਜ਼ ਅਤੇ ਹਾਸਪੀਟੈਲਿਟੀ ਦਾ ਡਿਪਲੋਮਾ ਕਰਨ ਦੇ ਚਾਹਵਾਨ ਹਨ ਉਹ ਇਸ ਯੁਨਿਵਰਸਿਟੀ 'ਚ ਦਾਖਲਾ ਲੈ ਸਕਦੇ ਹਨ। ਜੀ. ਐੱਨ. ਏ. ਯੂਨੀਵਰਸਿਟੀ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਨਵੇਂ ਡਿਜ਼ਾਈਨ ਕੀਤੇ ਪ੍ਰੋਗਰਾਮ ਡਿਪਲੋਮਾ ਇਨ ਏਅਰ ਲਾਈਨਸ ਹਾਸਪੀਟੈਲਿਟੀ ਦੇ ਲਾਂਚ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਜੀ. ਐੱਨ. ਏ. ਯੂਨੀਵਰਸਿਟੀ ਨੇ ਪਹਿਲਾਂ ਤੋਂ ਹੀ ਮਾਰਕਿਟ ਦੀਆਂ ਜ਼ਰੂਰਤਾਂ ਅਤੇ ਬਦਲਦੇ ਰੁਝਾਨਾਂ ਨੂੰ ਦੇਖਦੇ ਹੋਏ ਗ੍ਰੈਜੂਏਟ ਵਿਦਿਆਰਥੀਆਂ ਲਈ ਏਅਰ ਲਾਈਨਜ਼ ਟੂਰੀਜ਼ਮ ਐਂਡ ਹਾਸਪੀਟੈਲਿਟੀ ਪ੍ਰੋਗਾਮ ਸ਼ੁਰੂ ਕੀਤੇ ਹੋਏ ਹਨ ਇਸ ਮੈਨੇਜਮੈਂਟ ਨੇ ਇਕ ਸਾਲ ਦਾ ਡਿਪਲੋਮਾ ਸ਼ੁਰੂ ਕੀਤਾ ਹੈ ਜਿਸ 'ਚ ਵਿਦਿਆਰਥੀਆਂ ਨੂੰ ਬੇਸਿਕ ਸਕਿਲ (ਬੁਨਿਆਦੀ ਹੁਨਰ) ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। 


Related News