GNA ਯੂਨੀਵਰਸਿਟੀ ਕਰੇਗੀ ਤੁਹਾਡੇ ਸੁਫ਼ਨੇ ਪੂਰੇ, ਕੁਕਿੰਗ ਦੇ ਕੋਰਸਾਂ ਦੇ ਸ਼ੌਕੀਨ ਜ਼ਰੂਰ ਪੜ੍ਹਨ ਇਹ ਖ਼ਬਰ
Thursday, Jun 03, 2021 - 07:10 PM (IST)
ਫਗਵਾੜਾ (ਜਲੋਟਾ, ਵੈੱਬ ਸੈਕਸ਼ਨ)— ਫਗਵਾੜਾ ਵਿਖੇ ਸਥਿਤ ਜੀ. ਐੱਨ. ਏ. ਯੂਨੀਵਰਸਿਟੀ ਬੇਹੱਦ ਹੀ ਮਸ਼ਹੂਰ ਯੂਨੀਵਰਸਿਟੀਆਂ ’ਚ ਸ਼ੁਮਾਰ ਹੈ। ਜੀ. ਐੱਨ. ਏ. ਹੋਟਲ ਐਂਡ ਮੈਨੇਜਮੈਂਟ ਦੀ ਆਪਣੀ ਇਕ ਵੱਖਰੀ ਹੀ ਪਛਾਣ ਬਣੀ ਹੋਈ ਹੈ। ਇਥੋਂ ਹੀ ਕੋਰਸ ਪੂਰਾ ਕਰਕੇ ਅੱਗੇ ਚੱਲ ਕੇ ਵਿਦਿਆਰਥੀ ਨਾ ਸਿਰਫ਼ ਦੇਸ਼ ’ਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਬੇਹੱਦ ਨਾਂ ਕਮਾਉਂਦੇ ਹਨ। ‘ਜਗ ਬਾਣੀ’ ਨਾਲ ਕੀਤੀ ਗਈ ਇੰਟਰਵਿਊ ਦੌਰਾਨ ਡਾ. ਸੈਂਡਿਲੀਅਨ ਰਾਮਾਨੁਜਮ ਨੇ ਕਿਹਾ ਕਿ ਲੋਕਾਂ ਦਾ ਦਿਲ ਛੂਹਣ ਦਾ ਸਭ ਤੋਂ ਸੌਖਾ ਤਰੀਕਾ ਪੇਟ ’ਚੋਂ ਹੋ ਕੇ ਜਾਂਦਾ ਹੈ। ਕੁਕਿੰਗ ਇਕ ਕਲਾ ਵੀ ਹੈ ਅਤੇ ਇਕ ਸਾਇੰਸ ਵੀ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਵੀ ਬੱਚੇ ਸਾਡੇ ਕੋਲ ਹੋਟਲ ਮੈਨੇਜਮੈਂਟ ਸਮੇਤ ਵੱਖ-ਵੱਖ ਤਰ੍ਹਾਂ ਦੇ ਕੋਰਸ ਸਿੱਖਣ ਆਉਣ ਤਾਂ ਖਾਣੇ ਦੀ ਕਲਾ ਨੂੰ ਚੰਗੀ ਤਰ੍ਹਾਂ ਸਿੱਖਣ।
ਇਹ ਵੀ ਪੜ੍ਹੋ: ਜਲੰਧਰ: ਬੇਸੁੱਧ ਹਾਲਤ ’ਚ ਸੜਕ ’ਤੇ ਡਿੱਗਿਆ ਮਿਲਿਆ ਏ. ਐੱਸ. ਆਈ.
ਉਨ੍ਹਾਂ ਕਿਹਾ ਕਿ ਸਾਡੇ ਕੋਲ ਕੁਕਿੰਗ ਦੇ ਵੱਖ-ਵੱਖ ਕਿਸਮਾਂ ਦੇ ਕੋਰਸ ਹਨ। ਫੂਡ ਦੇ ਮਾਮਲੇ ’ਚ ਸਾਡੇ ਕੋਲ ਇਕ ਸਾਲ ਤੋਂ ਲੈ ਕੇ ਤਿੰਨ ਜਾਂ ਚਾਰ ਸਾਲ ਤੱਕ ਦੇ ਕੋਰਸ ਵੀ ਹਨ। ਇਕ ਸਾਲ ਦੇ ਕੋਰਸ ’ਚ ਜ਼ਿਆਦਾਤਰ ਬੱਚੇ ਜਲਦੀ ਹੀ ਇੰਡਸਟਰੀ ’ਚ ਕੰਮ ਕਰਨ ਨੂੰ ਜਾਣਾ ਚਾਹੁੰਦੇ ਹਨ ਤਾਂ ਉਹ ਇਕ ਸਾਲ ਦਾ ਕੋਰਸ ਕਰਦੇ ਹਨ ਅਤੇ ਨੌਕਰੀ ’ਤੇ ਲੱਗ ਜਾਂਦੇ ਹਨ। ਜੇਕਰ ਕੋਈ ਹਾਈ ਸਟੱਡੀ, ਡਿਪਲੋਮਾ, ਜਾਂ ਫਿਰ ਕੋਈ ਡਿਗਰੀ ਹਾਸਲ ਕਰਨਾ ਚਾਹੰੁਦਾ ਹੈ ਤਾਂ ਉਸ ਦੇ ਲਈ ਵੱਖ-ਵੱਖ ਕੋਰਸ ਹਨ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਮਾਮਲੇ 'ਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਬੇਬਾਕ ਬੋਲ, ਕਹੀ ਇਹ ਵੱਡੀ ਗੱਲ
ਤਿੰਨ ਸਾਲ ਦੇ ਕੋਰਸ ’ਚ ਕੁਕਿੰਗ ਤੋਂ ਇਲਾਵਾ ਵੱਖ-ਵੱਖ ਫੀਲਡ ’ਚ ਆਪਣਾ ਕੈਰੀਅਰ ਬਣਾਉਣ ਦਾ ਮੌਕਾ ਮਿਲਦਾ ਹੈ। ਤਿੰਨ ਸਾਲ ਦਾ ਕੋਰਸ ਕਰਨ ਉਪਰੰਤ ਡਿਗਰੀ ਹਾਸਲ ਕਰਕੇ ਬੱਚੇ ਆਪਣਾ ਵਧੀਆ ਕਰੀਅਰ ਬਣਾਉਂਦੇ ਹਨ। ਕਈ ਵਿਦਿਆਰਥੀ ਚਾਰ ਸਾਲ ਦਾ ਕੋਰਸ ਕਰਕੇ ਆਪਣਾ ਵੱਖਰਾ ਬਿਜ਼ਨੈੱਸ ਵੀ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਬੇਹੱਦ ਖ਼ੁਸ਼ੀ ਮਿਲਦੀ ਹੈ ਜਦੋਂ ਇਥੋ ਵਿਦਿਆਰਥੀ ਹੋਟਲ ਮੈਨੇਜਮੈਂਟ ਦਾ ਕੋਰਸ ਕਰਕੇ ਵਿਦੇਸ਼ਾਂ ’ਚ ਜਾ ਕੇ ਵਧੀਆ ਨਾਂ ਕਮਾਉਂਦੇ ਹਨ ਅਤੇ ਸਾਡੀ ਯੂਨੀਵਰਸਿਟੀ ਦਾ ਨਾਂ ਵੀ ਰੋਸ਼ਨ ਕਰਦੇ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਐਲਾਨ, ਇਸ ਮਹੀਨੇ ਤੋਂ ਧੀਆਂ ਨੂੰ ਮਿਲੇਗਾ 51 ਹਜ਼ਾਰ ਰੁਪਏ ਦਾ ਸ਼ਗਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ