ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ GNA ਯੂਨੀਵਰਸਿਟੀ ਵੱਲੋਂ ਵੈਬੀਨਾਰ ਦਾ ਆਯੋਜਨ

Saturday, Aug 22, 2020 - 10:00 AM (IST)

ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ GNA ਯੂਨੀਵਰਸਿਟੀ ਵੱਲੋਂ ਵੈਬੀਨਾਰ ਦਾ ਆਯੋਜਨ

ਫਗਵਾੜਾ (ਜਲੋਟਾ)— ਅੱਜ ਦੇ ਦੌਰ 'ਚ ਹਰ ਵਿਦਿਆਰਥੀ ਵਿਦੇਸ਼ 'ਚ ਜਾ ਕੇ ਆਪਣਾ ਭਵਿੱਖ ਸੁਨਹਿਰੀ ਬਣਾਉਣਾ ਚਾਹੁੰਦਾ ਹੈ। ਵਿਦੇਸ਼ਾਂ 'ਚ ਸੁਨਹਿਰੀ ਭਵਿੱਖ ਦੀ ਖਾਤਿਰ ਵਿਦਿਆਰਥੀ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ ਅਤੇ ਆਪਣੀ ਮਿਹਨਤ ਦੇ ਸਦਕਾ ਕਈ ਵਿਦਿਆਰਥੀ ਵਿਦੇਸ਼ਾਂ 'ਚ ਪੂਰੀ ਤਰ੍ਹਾਂ ਸੈਟਲ ਹੋ ਜਾਂਦੇ ਹਨ। ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਈ ਯੂਨੀਵਰਸਿਟੀਆਂ ਵੱਲੋਂ ਵੱਖਰੇ ਤੌਰ 'ਤੇ ਕਈ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਫਗਵਾੜਾ ਦੀ ਜੀ. ਐੱਨ. ਏ. ਯੂਨੀਵਰਸਿਟੀ ਵੱਲੋਂ ਇਕ ਵੈਬੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਵੱਢਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ

PunjabKesari

ਜੀ. ਐੱਨ. ਏ. ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ 'ਤੇ ਵਿਦੇਸ਼ਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ 22 ਅਗਸਤ ਦਿਨ ਸ਼ਨੀਵਾਰ ਨੂੰ ਇਕ ਵੈਬੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ 'ਚ ਵਿਦਿਆਰਥੀ ਉਚੇਚੇ ਤੌਰ 'ਤੇ ਹਿੱਸਾ ਲੈ ਸਕਦੇ ਹਨ।  ਇਸ ਵੈਬੀਨਾਰ ਦਾ ਮਕਸਦ Study Abroad Credit Transfer Program ਹੈ। ਆਯੋਜਿਤ ਕੀਤੇ ਜਾ ਰਹੇ ਇਸ ਵੈਬੀਨਾਰ 'ਚ ਵਿਸ਼ੇਸ਼ ਪ੍ਰਤੀਨਿਧੀ ਦੇ ਤੌਰ 'ਤੇ ਸਿਮਰਜੀਤ ਸਿੰਘ ਕੈਰੀਅਰ ਕੋਚ ਅਤੇ ਬਲਜੀਤ ਸਿੰਘ ਪੀਅਰਸਨ ਭਾਰਤ ਦੇ ਰੀਜ਼ਨਲ ਮੈਨੇਜਰ ਹਾਜ਼ਰ ਹੋਣਗੇ। ਇਹ ਵੈਬੀਨਾਰ 22 ਅਗਸਤ ਸ਼ਾਮ 6 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਕੈਪਟਨ ਦੀ ਸਖਤੀ, ਕਰਫ਼ਿਊ ਸਬੰਧੀ ਨਵੇਂ ਹੁਕਮ ਜਾਰੀ

ਜ਼ਿਕਰਯੋਗ ਹੈ ਕਿ ਫਗਵਾੜਾ ਦੀ ਜੀ. ਐੱਨ. ਏ. ਯੂਨੀਵਰਸਿਟੀ ਵੱਲੋਂ ਹਾਲ ਹੀ 'ਚ ਇਕ ਵੱਖਰਾ ਪ੍ਰੋਗਰਾਮ ਲਾਂਚ ਕੀਤਾ ਹੈ, ਜਿਸ 'ਚ ਇਥੋਂ ਪੜ੍ਹਾਈ ਕਰਨ ਬਾਅਦ 2 ਸਾਲ ਬਾਅਦ ਵਿਸ਼ਵ ਦੀ ਕਿਸੇ ਵੀ ਯੂਨੀਵਰਸਿਟੀ 'ਚ ਜਾ ਕੇ ਵਿਦਿਆਰਥੀ ਦਾਖ਼ਲਾ ਲੈ ਸਕਦੇ ਹਨ ਅਤੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਨ। ਇਸ ਦੀ ਫਰੀ ਰਜਿਸਟ੍ਰੇਸ਼ਨ  28 ਜੁਲਾਈ ਤੋਂ ਸ਼ੁਰੂ ਕੀਤੀ ਗਈ ਸੀ, ਜਿਸ 'ਤੇ ਵਿਦਿਆਰਥੀ ਦਾਖ਼ਲੇ ਲਈ ਆਨਲਾਈਨ ਅਪਲਾਈ ਕਰਕੇ ਫਰੀ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਇਹ ਵੀ ਪੜ੍ਹੋ: ਸਵੱਛਤਾ ਸਰਵੇਖਣ : ਉੱਤਰੀ ਜ਼ੋਨ 'ਚ ਤੀਜੀ ਵਾਰ ਟਾਪਰ ਬਣਿਆ ਪੰਜਾਬ


author

shivani attri

Content Editor

Related News