GNA ਯੂਨੀਵਰਸਿਟੀ ਦੀ ਬੱਸ ਹੋਈ ਹਾਦਸਾਗ੍ਰਸਤ, 3 ਦੀ ਹਾਲਤ ਗੰਭੀਰ

Tuesday, Jan 14, 2020 - 10:15 AM (IST)

GNA ਯੂਨੀਵਰਸਿਟੀ ਦੀ ਬੱਸ ਹੋਈ ਹਾਦਸਾਗ੍ਰਸਤ, 3 ਦੀ ਹਾਲਤ ਗੰਭੀਰ

ਗੋਰਾਇਆ (ਮਨੀਸ਼) : ਗੋਰਾਇਆ ਨੈਸ਼ਨਲ ਹਾਈਵੇਅ 'ਤੇ ਪਿੰਡ ਗੋਹਾਵਰ ਦੇ ਨੇੜੇ ਜੀ. ਐਨ. ਏ. ਯੂਨੀਵਰਸਿਟੀ ਦੀ ਬੱਸ, ਜੋ ਕਿ ਗੋਰਾਇਆ ਤੋਂ ਫਗਵਾੜਾ ਜਾ ਰਹੀ ਸੀ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਵਿਚ 8 ਵਿਦਿਆਰਥੀਆਂ ਸਮੇਤ 10 ਲੋਕ ਸਵਾਰ ਸਨ।

PunjabKesari

ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਸ ਗੋਹਾਵਰ ਕੋਲ ਪਹੁੰਚੀ ਤਾਂ ਇਕ ਟਰੱਕ ਖਰਾਬ ਹਾਲਤ ਵਿਚ ਸੜਕ ਕੰਢੇ ਖੜ੍ਹਾ ਹੋਇਆ ਸੀ ਅਤੇ ਪਿੱਛੋਂ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। 3 ਵਿਦਿਆਰਥੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਜ਼ਖਮੀਆਂ ਨੂੰ ਫਗਵਾੜਾ ਦੇ ਸਿਵਲ ਹਪਤਸਾਲ ਵਿਚ ਦਾਖਲ ਕਰਾਇਆ ਗਿਆ ਹੈ। ਉਥੇ ਹੀ ਇਕ ਲੜਕੀ ਨੂੰ ਡੀ.ਐਮ. ਸੀ. ਰੈਫਰ ਕਰ ਦਿੱਤਾ ਗਿਆ ਹੈ।


author

cherry

Content Editor

Related News