ਹੁਨਰਮੰਦ ਵਿਦਿਆਰਥੀਆਂ ਨੂੰ ਸਹੀ ਪਛਾਣ ਦਿਵਾਉਂਦੀ ਹੈ ਜੀ.ਐਨ.ਏ. ਯੂਨੀਵਰਸਿਟੀ

Monday, Apr 30, 2018 - 05:17 PM (IST)

ਹੁਨਰਮੰਦ ਵਿਦਿਆਰਥੀਆਂ ਨੂੰ ਸਹੀ ਪਛਾਣ ਦਿਵਾਉਂਦੀ ਹੈ ਜੀ.ਐਨ.ਏ. ਯੂਨੀਵਰਸਿਟੀ

ਜਲੰਧਰ (ਬਿਊਰੋ)-ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਜੀ.ਐਨ.ਏ. ਯੂਨੀਵਰਸਿਟੀ ਵਲੋਂ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ਨੂੰ ਸਿੱਖਣ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਇਥੋਂ ਤੱਕ ਕਿ ਜਿਹੜੇ ਬੱਚੇ ਆਪਣਾ ਕੋਰਸ ਪੂਰਾ ਕਰ ਚੁੱਕੇ ਹਨ ਉਹ ਹਮੇਸ਼ਾ ਸ਼ਲਾਘਾਯੋਗ ਯਤਨਾਂ ਸਦਕਾ ਵਧੀਆ ਕੰਪਨੀਆਂ ਵਿਚ ਮੌਕਾ ਹਾਸਲ ਕਰ ਲੈਂਦੇ ਹਨ ਅਤੇ ਉਹ ਦੇਸ਼ਾਂ-ਵਿਦੇਸ਼ਾਂ ਵਿਚ ਚੰਗੀ ਨੌਕਰੀ ਕਰਕੇ ਚਰਚਾ ਖੱਟ ਰਹੇ ਹਨ।
ਜੀ.ਐਨ.ਏ. ਯੂਨੀਵਰਸਿਟੀ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਜੋ ਮਾਸਟਰ ਐਂਡ ਕੰਪਿਊਟਰ ਐਪਲੀਕੇਸ਼ਨ ਦੀ ਪੜਾਈ ਕਰ ਰਹੀ ਹੈ, ਨੇ ਦੱਸਿਆ ਕਿ ਉਹ ਇਸ ਵੇਲੇ ਅੰਸ਼ ਇਨਫੋਟੈੱਕ ਲੁਧਿਆਣਾ ਵਿਚ ਨੌਕਰੀ ਕਰ ਰਹੀ ਹੈ, ਉਸ ਨੇ ਦੱਸਿਆ ਕਿ ਜੀ.ਐਨ.ਏ. ਯੂਨੀਵਰਸਿਟੀ ਵਲੋਂ ਸਿਲੇਬਸ ਵਿਚ 6 ਮਹੀਨਿਆਂ ਲਈ ਅੰਸ਼ ਇਨਫੋਟੈੱਕ ਵਲੋਂ ਇੰਟਰਨਸ਼ਿਪ ਇੰਡਸਟਰੀਅਲ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਿਸ ਰਾਹੀਂ ਬੱਚਿਆਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਤਜ਼ਰਬਾ ਮਿਲ ਜਾਂਦਾ ਹੈ। ਸਾਰੇ ਸਟਾਫ ਵਲੋਂ ਬੱਚਿਆਂ ਨਾਲ ਪੂਰੀ ਤਰ੍ਹਾਂ ਤਾਲਮੇਲ ਬਿਠਾਇਆ ਜਾਂਦਾ ਹੈ ਤਾਂ ਸੌਖੇ ਤਰੀਕੇ ਨਾਲ ਸਭ ਨੂੰ ਸਮਝਾਇਆ ਜਾ ਸਕੇ ਫਿਰ ਵੀ ਜੇ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਤਾਂ ਉਸ ਨੂੰ ਬੜੇ ਪਿਆਰ ਨਾਲ ਸਮਝਾਇਆ ਜਾਂਦਾ ਹੈ।
ਗੁਰਪ੍ਰੀਤ ਨੇ ਦੱਸਿਆ ਕਿ ਉਸ ਨੇ ਆਪਣੀ ਟ੍ਰੇਨਿੰਗ ਦੌਰਾਨ ਆਪਣੇ ਹੱਥੀਂ ਪਲਥਾਰਾ ਸਾਫਟਵੇਅਰ ਉੱਤੇ ਕੰਮ ਕੀਤਾ, ਜਿਸ ਦੀ ਪੂਰੀ ਦੁਨੀਆ ਵਿਚ ਡਿਮਾਂਡ ਹੈ। ਮੇਰੇ ਅਧਿਆਪਕ ਚਾਹੁੰਦੇ ਹਨ ਕਿ ਮੈਂ ਆਪਣੀ ਫੀਲਡ ਆਈ.ਟੀ. ਸੈਕਟਰ ਵਿਚ ਚੰਗੀ ਜਗ੍ਹਾ ਕੰਮ ਕਰ ਸਕਾਂ ਅਤੇ ਬੁਲੰਦੀਆਂ ਹਾਸਲ ਕਰਾਂ।


Related News