Gmmsa Expo India 2020 ''ਚ ਹੌਜ਼ਰੀ ਕਾਰੋਬਾਰੀਆਂ ਨੇ ਦਿਖਾਇਆ ਉਤਸ਼ਾਹ

Tuesday, Jan 07, 2020 - 03:35 PM (IST)

Gmmsa Expo India 2020 ''ਚ ਹੌਜ਼ਰੀ ਕਾਰੋਬਾਰੀਆਂ ਨੇ ਦਿਖਾਇਆ ਉਤਸ਼ਾਹ

ਲੁਧਿਆਣਾ (ਨਰਿੰਦਰ) : ਉਦਯੋਗਿਕ ਸ਼ਹਿਰ ਲੁਧਿਆਣਾ 'ਚ 4 ਰੋਜ਼ਾ ਗਮਸਾ ਐਕਸਪੋ ਇੰਡੀਆ-2020 ਦਾ ਆਯੋਜਨ ਕੀਤਾ ਗਿਆ। ਦਾਣਾ ਮੰਡੀ 'ਚ ਕਰਵਾਈ ਗਈ ਇਸ 5ਵੀਂ ਐਕਸਪੋ 'ਚ ਵਿਸ਼ੇਸ਼ ਤੌਰ 'ਤੇ ਹੌਜ਼ਰੀ ਨਾਲ ਸਬੰਧਿਤ ਅਤਿ ਆਧੁਨਿਕ ਮਸ਼ੀਨਾਂ ਦੀ ਪ੍ਰਦਰਸ਼ਨੀ ਲਾਈ ਗਈ, ਜੋ ਹੌਜ਼ਰੀ ਕਾਰੋਬਾਰੀਆਂ ਲਈ ਕਾਫੀ ਲਾਹੇਵੰਦ ਹੋ ਨਿੱਬੜੀ। ਇਸ ਪ੍ਰਦਰਸ਼ਨ 'ਚ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਨੇ ਆਪਣੀ ਮਸ਼ੀਨਰੀ ਨਾਲ ਹਿੱਸਾ ਲਿਆ ਤੇ ਉਦਯੋਗਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਐਕਸਪੋ ਪ੍ਰਬੰਧਕਾਂ ਮੁਤਾਬਕ ਪੰਜਾਬ 'ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਮਸ਼ੀਨਾਂ ਦੀ ਪ੍ਰਦਰਸ਼ਨੀ ਹੈ, ਜਿਸ ਰਾਹੀਂ ਗਾਰਮੈਂਟ ਦੇ ਖੇਤਰ 'ਚ ਆਧੁਨਿਕ ਮਸ਼ੀਨਰੀ ਵਪਾਰੀਆਂ ਦੇ ਰੂ-ਬ-ਰੂ ਕਰਵਾਈ ਜਾ ਰਹੀ ਹੈ।


author

Babita

Content Editor

Related News