GMCH ਨੇ ਮਰੀਜ਼ਾਂ ਨੂੰ ਦਿੱਤੀ ਵੱਡੀ ਰਾਹਤ, ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋਵੇਗੀ OPD ਸੇਵਾ

Saturday, Sep 18, 2021 - 11:31 AM (IST)

GMCH ਨੇ ਮਰੀਜ਼ਾਂ ਨੂੰ ਦਿੱਤੀ ਵੱਡੀ ਰਾਹਤ, ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋਵੇਗੀ OPD ਸੇਵਾ

ਚੰਡੀਗੜ੍ਹ (ਪਾਲ) : ਇੱਥੇ ਜੀ. ਐੱਮ. ਸੀ. ਐੱਚ. ਨੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪਹਿਲਾਂ ਦੀ ਤਰ੍ਹਾਂ ਓ. ਪੀ. ਡੀ. ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਸੋਮਵਾਰ ਤੋਂ ਜੀ. ਐੱਮ. ਸੀ. ਐੱਚ. ਓ. ਪੀ. ਡੀ. ਪਹਿਲਾਂ ਦੀ ਤਰ੍ਹਾਂ ਫਿਜ਼ੀਕਲੀ ਖੁੱਲ੍ਹੇਗੀ। ਡਾਇਰੈਕਟਰ ਡਾ. ਜਸਬਿੰਦਰ ਕੌਰ, ਮੈਡੀਕਲ ਸੁਪਰੀਡੈਂਟ ਅਤੇ ਸਾਰੇ ਡਿਪਾਰਟਮੈਂਟ ਦੇ ਐੱਚ. ਓ. ਡੀ. ਦੀ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਜੀ. ਐੱਮ. ਐੱਸ. ਐੱਚ. ਤੋਂ ਬਾਅਦ ਜੀ. ਐੱਮ. ਸੀ. ਐੱਚ. ਸ਼ਹਿਰ ਦਾ ਦੂਜਾ ਸਰਕਾਰੀ ਹਸਪਤਾਲ ਹੋਵੇਗਾ, ਜਿਸ ਨੇ ਕੋਵਿਡ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਓ. ਪੀ. ਡੀ. ਸੇਵਾ ਸ਼ੁਰੂ ਕਰ ਦਿੱਤੀ ਹੈ। ਜੀ. ਐੱਮ. ਸੀ. ਐੱਚ. ਨੇ ਟੈਲੀ ਮੈਡੀਸਨ ਸੇਵਾ ਪਿਛਲੇ ਸਾਲ 4 ਮਾਰਚ ਤੋਂ ਪਹਿਲੀ ਵਾਰ ਸ਼ੁਰੂ ਕੀਤੀ ਸੀ। ਕੋਵਿਡ ਦੀ ਦੂਜੀ ਲਹਿਰ ਵਿਚ ਵੀ ਮਰੀਜ਼ਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਟੈਲੀ ਮੈਡੀਸਨ ਸ਼ੁਰੂ ਕੀਤੀ ਗਈ ਸੀ। ਮਰੀਜ਼ਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਜੀ. ਐੱਮ. ਸੀ. ਐੱਚ. ਨੇ ਟੈਲੀਮੈਡੀਸਨ ਨੂੰ ਵੀ ਵਧਾਇਆ। ਪਹਿਲਾਂ ਇਹ ਸੇਵਾ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਚੱਲਦੀ ਸੀ। ਹੁਣ ਦੁਪਹਿਰ ਨੂੰ ਵੀ ਸਮਾਂ 2 ਤੋਂ ਸ਼ਾਮ 4 ਵਜੇ ਤੱਕ ਵਧਾਇਆ ਗਿਆ ਹੈ। ਟੈਲੀਮੈਡੀਸਿਨ ਨਾਲ ਹੁਣ ਸਾਰੇ ਕਲੀਨਿਕਾਂ ਵਿਚ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਅਤੇ ਦੁਪਹਿਰ 2 ਤੋਂ ਸ਼ਾਮ 4 ਵਜੇ ਤੱਕ ਮਰੀਜ਼ ਆਪਣਾ ਇਲਾਜ ਕਰਵਾਉਂਦੇ ਹਨ। ਸ਼ਨੀਵਾਰ ਇਹ ਸਹੂਲਤ ਸਿਰਫ ਸਵੇਰ ਦੇ ਸਮੇਂ ਹੈ। ਫਿਜ਼ੀਕਲ ਓ. ਪੀ. ਡੀ. ਦੇ ਨਾਲ ਹੀ ਟੈਲੀਮੈਡੀਸਨ ਸੇਵਾ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।
ਘੱਟ ਪੈ ਰਿਹਾ ਸੀ ਇਕ ਘੰਟੇ ਦਾ ਸਮਾਂ
ਇਸ ਤੋਂ ਪਹਿਲਾਂ ਇਕ ਘੰਟੇ ਵਿਚ ਇਕ ਡਾਕਟਰ ਆਨਲਾਈਨ ਆਉਣ ਵਾਲੇ 8 ਮਰੀਜ਼ਾਂ ਨੂੰ ਵੇਖ ਰਿਹਾ ਸੀ। ਇਕ ਘੰਟੇ ਦਾ ਸਮਾਂ ਉਨ੍ਹਾਂ ਮਰੀਜ਼ਾਂ ਲਈ ਘੱਟ ਪੈ ਰਿਹਾ ਸੀ, ਜਿਨ੍ਹਾਂ ਨੇ ਵੈਕਸੀਨ ਦੀ ਕੋਈ ਡੋਜ਼ ਨਹੀਂ ਲਈ ਹੈ। ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਡੋਜ਼ ਲਈਆਂ ਹੋਈਆਂ ਹਨ, ਉਨ੍ਹਾਂ ਲਈ ਰੈਪਿਡ ਟੈਸਟ ਜ਼ਰੂਰੀ ਨਹੀਂ ਹੈ। ਉਨ੍ਹਾਂ ਨੂੰ ਸਿਰਫ ਵੈਕਸੀਨ ਸਰਟੀਫਿਕੇਟ ਦੀ ਸਾਫਟ ਕਾਪੀ ਜਾਂ ਪ੍ਰਿੰਟ ਵਿਖਾਉਣ ਦੀ ਜ਼ਰੂਰਤ ਹੈ। ਜਦੋਂ ਤਕ ਟੈਸਟ ਦੀ ਰਿਪੋਰਟ ਆਉਂਦੀ ਹੈ, ਉਦੋਂ ਤੱਕ ਡਾਕਟਰ ਕੋਲ ਚੈੱਕਅਪ ਦਾ ਇਕ ਘੰਟਾ ਖ਼ਤਮ ਹੋ ਜਾਂਦਾ ਸੀ।
 


author

Babita

Content Editor

Related News