ਚੋਣਾਂ ''ਚ ਡੇਰਾ ਸੱਚਾ ਸੌਦਾ ਤੋਂ ਸਮਰਥਨ ''ਚ ਗੁਰੇਜ਼ ਨਹੀਂ, ਡੇਰੇ ਨੂੰ ਸਰਕਾਰੀ ਧਨ ਦੇਣਾ ਵੀ ਸਹੀ

Saturday, Sep 09, 2017 - 04:05 PM (IST)

ਚੋਣਾਂ ''ਚ ਡੇਰਾ ਸੱਚਾ ਸੌਦਾ ਤੋਂ ਸਮਰਥਨ ''ਚ ਗੁਰੇਜ਼ ਨਹੀਂ, ਡੇਰੇ ਨੂੰ ਸਰਕਾਰੀ ਧਨ ਦੇਣਾ ਵੀ ਸਹੀ

ਚੰਡੀਗੜ੍ਹ — ਹਰਿਆਣਾ ਦੇ ਸੀਨੀਅਰ ਮੰਤਰੀ ਅਨਿਲ ਵਿੱਜ ਨੇ ਪਿਛਲੀਆਂ ਚੋਣਾਂ ਵਿਚ ਭਾਜਪਾ ਵੱਲੋਂ ਡੇਰਾ ਸੱਚਾ ਸੌਦਾ ਤੋਂ ਸਮਰਥਨ ਮੰਗਣ ਦਾ ਬਚਾਅ ਕੀਤਾ ਹੈ।  ਉਨ੍ਹਾਂ ਕਿਹਾ ਕਿ ਉਹ ਅਗਲੀਆਂ ਚੋਣਾਂ ਵਿਚ ਵੀ ਡੇਰਾ ਸੱਚਾ ਸੌਦਾ ਤੋਂ ਵੋਟਾਂ ਮੰਗਣ ਜਾਣਗੇ। ਉਨ੍ਹਾਂ ਨੇ ਡੇਰੇ ਨੂੰ ਸਰਕਾਰੀ ਧਨ ਦੇਣ ਨੂੰ ਵੀ ਸਹੀ ਕਰਾਰ ਦਿੱਤਾ ਹੈ। ਅਨਿਲ ਵਿੱਜ ਨੇ ਕਿਹਾ ਕਿ ਉਹ ਚੋਣਾਂ ਵਿਚ ਵੋਟ ਮੰਗਣ ਘਰ-ਘਰ ਜਾਂਦੇ ਹਨ ਅਤੇ ਅਗਲੀਆਂ ਚੋਣਾਂ ਵਿਚ ਵੀ ਜਾਣਗੇ। 
ਇਸ ਦੌਰਾਨ ਜੇਕਰ ਡੇਰਾ ਸੱਚਾ ਸੌਦਾ ਅਤੇ ਉਸਦੇ ਪੈਰੋਕਾਰਾਂ ਦਾ ਘਰ ਆਇਆ ਤਾਂ ਉਹ ਉਥੇ ਵੀ ਜਾਣਗੇ।  ਅਨਿਲ ਵਿੱਜ ਨੇ ਕਿਹਾ ਕਿ ਲੋਕਤੰਤਰ ਵਿਚ ਸਾਰਿਆਂ ਤੋਂ ਸਮਰਥਨ ਮੰਗਿਆ ਜਾਂਦਾ ਹੈ ਅਤੇ ਡੇਰੇ ਤੋਂ ਸਮਰਥਨ ਲੈਣਾ ਕੋਈ ਗਲਤ ਗੱਲ ਨਹੀਂ ਹੋ ਸਕਦੀ।


Related News