ਜਲੰਧਰ: ਪਿਓ-ਪੁੱਤ ਦੀ ਘਟੀਆ ਕਰਤੂਤ, ਸ਼ਰੇਆਮ ਨਾਬਾਲਗ ਕੁੜੀਆਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

Thursday, Mar 11, 2021 - 03:57 PM (IST)

ਜਲੰਧਰ: ਪਿਓ-ਪੁੱਤ ਦੀ ਘਟੀਆ ਕਰਤੂਤ, ਸ਼ਰੇਆਮ ਨਾਬਾਲਗ ਕੁੜੀਆਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਜਲੰਧਰ (ਸੋਨੂੰ)— ਇਥੋਂ ਇਕ ਪਿਓ-ਪੁੱਤ ਵੱਲੋਂ ਦੋ ਨਾਬਾਲਗ ਕੁੜੀਆਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਤਰ ਪ੍ਰਦੇਸ਼ ਦੇ ਬਹਿਰਾਈਚ ਦੀ ਰਹਿਣ ਵਾਲੀ 15 ਸਾਲਾ ਕੁੜੀ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਅਤੇ 14 ਸਾਲ ਦੀ ਭੈਣ ਨਾਲ ਨਿਊ ਗ੍ਰੀਨ ਮਾਡਲ ਟਾਊਨ ’ਚ ਰਹਿੰਦੀਆਂ ਹਨ।

ਇਹ ਵੀ ਪੜ੍ਹੋ :  ਕਾਂਗਰਸੀ ਆਗੂ ਰਿੰਕੂ ਸੇਠੀ ਦੀ ਸਫ਼ਾਈ, ਕਿਹਾ-ਸ਼ਰਾਬ ਪੀ ਕੇ ਹੋਈ ਗਲਤੀ, ਕੈਪਟਨ ਤੇ ਮਨੀਸ਼ ਤਿਵਾੜੀ ਤੋਂ ਵੀ ਮੰਗੀ ਮੁਆਫ਼ੀ

PunjabKesari

ਉਸ ਦੇ ਪਿਤਾ ਚਾਹ ਦੀ ਰੇਹੜੀ ਲਗਾਉਂਦੇ ਹਨ ਜਦਕਿ ਉਸ ਦੀ ਮਾਂ ਆਸ਼ਾ ਦੇਵੀ ਨਿਊ ਗ੍ਰੀਨ ਮਾਡਲ ਟਾਊਨ ਦੇ ਰਹਿਣ ਵਾਲੇ ਖਾਧ ਕਾਰੋਬਾਰੀ ਅਨਿਲ ਕੁਮਾਰ ਉਰਫ਼ ਹੈੱਪੀ ਦੇ ਘਰ ਦੋ ਮਹੀਨੇ ਕੰਮ ਕੀਤਾ ਸੀ। ਉਸ ਦੀ ਮਾਂ ਨੇ ਖਾਧ ਕਾਰੋਬਾਰੀ ਤੋਂ 8 ਹਜ਼ਾਰ ਰੁਪਏ ਲੈਣੇ ਸਨ, ਇਸ ਲਈ ਉਸ ਨੇ ਕੰਮ ’ਤੇ ਜਾਣਾ ਬੰਦ ਕਰ ਦਿੱਤਾ ਸੀ। ਅੱਗੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਉਹ ਦੋਵੇਂ ਗ੍ਰੀਨ ਮਾਡਲ ਟਾਊਨ ’ਚ ਉਕਤ ਕਾਰੋਬਾਰੀ ਦੇ ਘਰ ’ਚ ਕੀਤੇ ਗਏ ਕੰਮ ਦੇ 8 ਹਜ਼ਾਰ ਰੁਪਏ ਲੈਣ ਗਈਆਂ ਤਾਂ ਉਨ੍ਹਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਗਈ। 

ਇਹ ਵੀ ਪੜ੍ਹੋ :  ਸਿੰਘੂ ਬਾਰਡਰ ਤੋਂ ਆਈ ਇਕ ਹੋਰ ਬੁਰੀ ਖ਼ਬਰ, ਸੁਲਤਾਨਪੁਰ ਲੋਧੀ ਦੇ ਗ਼ਰੀਬ ਮਜ਼ਦੂਰ ਦੀ ਹੋਈ ਮੌਤ

PunjabKesari

ਪਿਓ-ਪੁੱਤ ਦੀ ਇਹ ਗੁੰਡਾਗਰਦੀ ਕਿਸੇ ਨੂੰ ਪਤਾ ਨਾ ਲੱਗਦੀ ਜੇਕਰ ਉਥੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਜਨਤਕ ਨਾ ਹੁੰਦੀ। ਇਸ ਦੌਰਾਨ ਨੇੜਲੇ ਦੇ ਲੋਕ ਉਥੇ ਇਕੱਠੇ ਵੀ ਹੋਏ ਪਰ ਤਮਾਸ਼ਬੀਨ ਬਣ ਕੇ ਖ਼ੜ੍ਹੇ ਰਹੇ। ਕੁੱਟਮਾਰ ਦੀ ਘਟਨਾ ਤਿੰਨ ਮਾਰਚ ਨੂੰ ਹੋਈ ਸੀ ਹੁਣ ਉਸ ਦੀ ਸੀ. ਸੀ. ਟੀ. ਵੀ. ਫੁਟੇਜ ਬਾਹਰ ਆਈ ਹੈ ਤਾਂ ਪੁਲਸ ਨੇ ਦੋਸ਼ੀ ਖਾਧ ਕਾਰੋਬਾਰੀ ਪਿਓ-ਪੁੱਤ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 7 ’ਚ ਕੇਸ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ : ਗਾਂਧੀ ਵਿਨੀਤਾ ਆਸ਼ਰਮ ’ਚੋਂ ਭੱਜੀਆਂ ਕੁੜੀਆਂ ਦੇ ਹੈਰਾਨੀਜਨਕ ਖ਼ੁਲਾਸੇ, ਰੋਂਦੇ ਹੋਏ ਬਿਆਨ ਕੀਤਾ ਦਰਦ

PunjabKesari

ਉਥੇ ਹੀ ਇਸ ਮਾਮਲੇ ’ਚ ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅਨਿਲ ਕੁਮਾਰ ਵਾਸੀ ਗ੍ਰੀਨ ਮਾਡਲ ਟਾਊਨ ਨੇ ਦੋਵੇਂ ਕੁੜੀਆਂ ਨੂੰ ਗੱਲਬਾਤ ਲਈ 8 ਵਜੇ ਦੇ ਕਰੀਬ ਘਰ ’ਚ ਬੁਲਾਇਆ ਸੀ ਪਰ ਉਥੇ ਉਨ੍ਹਾਂ ਦੇ ਨਾਲ ਬਹਿਸਬਾਜ਼ੀ ਹੋ ਗਈ। 

ਇਹ ਵੀ ਪੜ੍ਹੋ :ਕਲਯੁਗੀ ਪੁੱਤ ਨੇ ਲੋਹੇ ਦੀ ਰਾਡ ਨਾਲ ਮਾਂ ਨੂੰ ਦਿੱਤੀ ਸੀ ਦਰਦਨਾਕ ਮੌਤ, 14 ਸਾਲ ਬਾਅਦ ਚੜ੍ਹਿਆ ਪੁਲਸ ਹੱਥੇ

PunjabKesari

ਇਸੇ ਦੌਰਾਨ ਹੀ ਅਨਿਲ ਕੁਮਾਰ ਅਤੇ ਉਸ ਦੇ ਬੇਟੇ ਰਿਸ਼ੀ ਨੇ ਦੋਵੇਂ ਕੁੜੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੀ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ, ਜੋਕਿ ਕਿਸੇ ਵੱਲੋਂ ਵਾਇਰਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕਿਸੇ ਦੀ ਵੀ ਕੋਈ ਸ਼ਿਕਾਇਤ ਨਹੀਂ ਆਈ ਹੈ। ਦੋ ਦਿਨ ਪਹਿਲਾਂ ਹੀ ਸਾਡੇ ਧਿਆਨ ’ਚ ਇਹ ਮਾਮਲਾ ਆਇਆ ਹੈ। ਫਿਲਹਾਲ ਥਾਣਾ ਨੰਬਰ-7 ’ਚ ਆਈ.ਪੀ.ਸੀ.ਦੀ ਧਾਰਾ 34,354, 323,506 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਜਲੰਧਰ: ਗੈਸ ਸਿਲੰਡਰਾਂ ’ਚ ਧਮਾਕੇ ਹੋਣ ਨਾਲ ਗ਼ਰੀਬਾਂ ਦੇ 50 ਤੋਂ ਵੱਧ ਆਸ਼ੀਆਨੇ ਹੋਏ ਸੜ ਕੇ ਸੁਆਹ 

PunjabKesari

ਇਹ ਵੀ ਪੜ੍ਹੋ : ‘ਮਹਾਸ਼ਿਵਰਾਤਰੀ’ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀਆਂ ਸ਼ੁੱਭਕਾਮਨਾਵਾਂ


author

shivani attri

Content Editor

Related News