ਚਾਚੇ ਨੇ ਸਭ ਰਿਸ਼ਤੇ ਭੁੱਲਦਿਆਂ ਭਤੀਜੀਆਂ ''ਤੇ ਢਾਹਿਆ ਤਸ਼ੱਦਦ, ਭਰਜਾਈ ਨਾਲ ਵੀ ਘੱਟ ਨਾ ਕੀਤੀ

02/02/2023 11:19:29 AM

ਚੰਡੀਗੜ੍ਹ (ਸੁਸ਼ੀਲ) : ਸੈਕਟਰ-27 ਸਥਿਤ ਮੋਤੀਰਾਮ ਆਰਿਆ ਸਕੂਲ 'ਚ ਪੜ੍ਹਨ ਵਾਲੀਆਂ ਭੈਣਾਂ ਨੂੰ ਐੱਨ. ਆਰ. ਆਈ. ਚਾਚੇ ਨੇ ਕੁੱਟਮਾਰ ਕਰ ਕੇ 72 ਘੰਟੇ ਖਾਣਾ ਨਹੀਂ ਦਿੱਤਾ। ਬੱਚੀਆਂ ਦੀ ਮਾਂ ਨੂੰ ਕੋਠੀ ਦੇ ਪਿੱਛੇ ਕਮਰੇ 'ਚ ਬੰਦ ਕੀਤਾ ਹੋਇਆ ਸੀ। ਇਹ ਜਾਣਕਾਰੀ ਦੋਹਾਂ ਭੈਣਾਂ ਨੇ ਸਕੂਲ ਅਧਿਆਪਕ ਅਤੇ ਆਪਣੀਆਂ ਸਹੇਲੀਆਂ ਨੂੰ ਦਿੱਤੀ। ਸਕੂਲ ਅਧਿਆਪਕ ਨੇ ਬੱਚੀਆਂ ਦੇ ਫ਼ਾਰਮ ’ਤੇ ਦਸਤਖ਼ਤ ਕਰਨ ਦੇ ਬਹਾਨੇ ਮਾਂ ਨੂੰ ਬੁਲਾਇਆ। ਮਾਂ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਹੱਡਬੀਤੀ ਦੱਸੀ। ਇਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਸੀਮਾ ਬੀਜੀ ਅਤੇ ਮਾਂ ਅਨੁਰਾਧਾ ਨੇ ਬੱਚੀਆਂ ਦੇ ਚਾਚਾ ਪੁਨੀਤ ਸ਼ਰਮਾ ਖ਼ਿਲਾਫ਼ ਸੈਕਟਰ-26 ਥਾਣਾ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਪੁਲਸ ਨੇ ਅਨੁਰਾਧਾ ਦੇ ਮੈਜਿਸਟ੍ਰੇਟ ਅਧਿਕਾਰੀ ਸਾਹਮਣੇ ਬਿਆਨ ਦਰਜ ਕਰਵਾ ਕੇ ਕੁੱਟਮਾਰ ਕਰਨ ਵਾਲੇ ਚਾਚਾ ਪੁਨੀਤ ਸ਼ਰਮਾ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕੀਤੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਮਨੀਸ਼ਾ ਗੁਲਾਟੀ' ਨੂੰ 'ਪੰਜਾਬ ਮਹਿਲਾ ਕਮਿਸ਼ਨ' ਦੇ ਚੇਅਰਪਰਸਨ ਦੇ ਅਹੁਦੇ ਤੋਂ ਹਟਾਇਆ

ਪੁਲਸ ਛੇਤੀ ਹੀ ਮਾਮਲਾ ਦਰਜ ਕਰੇਗੀ। ਸਕੂਲ ਪ੍ਰਿੰਸੀਪਲ ਸੀਮਾ ਬੀਜੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸੈਕਟਰ-27 ਦੀ ਰਹਿਣ ਵਾਲੀ ਪਲਕ ਉਨ੍ਹਾਂ ਦੇ ਸਕੂਲ 'ਚ 9ਵੀਂ ਅਤੇ ਅਗਮਜੋਤ 8ਵੀਂ 'ਚ ਪੜ੍ਹਦੀਆਂ ਹਨ। ਸਰਦੀ ਦੀਆਂ ਛੁੱਟੀਆਂ ਤੋਂ ਬਾਅਦ ਦੋਹਾਂ ਵਿਦਿਆਰਥਣਾਂ 'ਚ ਬਦਲਾਅ ਵੇਖਿਆ ਗਿਆ। ਦੋਵੇਂ ਭੈਣਾਂ ਕਦੇ-ਕਦੇ ਸਕੂਲ ਆਉਣ ਲੱਗੀਆਂ। ਉਨ੍ਹਾਂ ਦੀ ਮਾਂ ਵੀ ਉਨ੍ਹਾਂ ਨੂੰ ਸਕੂਲ ਛੱਡਣ ਨਹੀਂ ਆਉਂਦੀ ਸੀ। ਸਕੂਲ ਅਧਿਆਪਕ ਨੇ ਪੁੱਛਿਆ ਤਾਂ ਦੋਹਾਂ ਬੱਚੀਆਂ ਨੇ ਦੱਸਿਆ ਕਿ ਦਾਦੀ ਦੀ ਮੌਤ ਤੋਂ ਬਾਅਦ ਚਾਚਾ ਪੁਨੀਤ ਸ਼ਰਮਾ ਨੇ ਮਾਂ ਨੂੰ ਮਕਾਨ 'ਚ ਪਿੱਛੇ ਇਕ ਕਮਰੇ 'ਚ ਬੰਦ ਕਰ ਦਿੱਤਾ। ਉਨ੍ਹਾਂ ਨੂੰ ਮਾਂ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਸੀ ਅਤੇ 24 ਘੰਟਿਆਂ 'ਚ ਇਕ ਵਾਰ ਖਾਣਾ ਦਿੱਤਾ ਜਾਂਦਾ ਸੀ। ਕਦੇ 48 ਅਤੇ ਕਦੇ 72 ਘੰਟਿਆਂ ਬਾਅਦ ਖਾਣਾ ਦਿੱਤਾ ਜਾਂਦਾ ਸੀ। ਚਾਚੇ ਵਲੋਂ ਮਾਂ ਦੀ ਅਕਸਰ ਕੁੱਟਮਾਰ ਕੀਤੀ ਜਾਂਦੀ ਸੀ। ਕੁੜੀਆਂ ਤੋਂ ਘਰ ਦਾ ਕੰਮ ਕਰਵਾਇਆ ਜਾਂਦਾ ਸੀ ਅਤੇ ਠੀਕ ਤਰ੍ਹਾਂ ਨਾ ਕਰਨ ’ਤੇ ਥੱਪੜ ਅਤੇ ਗਾਲ੍ਹਾਂ ਕੱਢੀਆਂ ਜਾਂਦੀਆਂ ਸਨ। ਜਦੋਂ ਸਕੂਲ ਦੇ ਅਧਿਕਾਰੀਆਂ ਨੂੰ ਪਤਾ ਲੱਗਿਆ ਤਾਂ ਵਿਦਿਆਰਥਣਾਂ ਨੂੰ ਭੋਜਨ ਮੁਹੱਈਆ ਕਰਵਾਇਆ ਗਿਆ। ਮਾਂ ਨੂੰ ਸੀ. ਬੀ. ਐੱਸ. ਈ. ਦਸਤਾਵੇਜ਼ਾਂ ’ਤੇ ਦਸਤਖ਼ਤ ਕਰਨ ਲਈ ਸਕੂਲ ਬੁਲਾਇਆ। ਮਾਂ ਨੂੰ ਦਰਦਨਾਕ ਹਾਲਤ 'ਚ ਦੇਖ ਕੇ ਅਧਿਆਪਕ ਹੈਰਾਨ ਰਹਿ ਗਏ। ਮਾਮਲੇ ਦੀ ਸੂਚਨਾ ਸੈਕਟਰ-27ਡੀ ਚੰਡੀਗੜ੍ਹ ਦੀ ਵੈੱਲਫੇਅਰ ਸੋਸਾਇਟੀ ਦੀ ਪ੍ਰਧਾਨ ਸ਼ਿਖਾ ਨਿਝਾਵਨ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : CM ਮਾਨ ਅੱਜ ਪੁੱਜਣਗੇ ਜਲੰਧਰ, ਵਾਰਾਣਸੀ ਜਾਣ ਵਾਲੀ ਸਪੈਸ਼ਲ ਟਰੇਨ ਨੂੰ ਕਰਨਗੇ ਰਵਾਨਾ
ਗਾਲੀ-ਗਲੋਚ ਕਰ ਕੇ ਦਿਓਰ ਹਰ ਰੋਜ਼ ਕਰਦਾ ਸੀ ਕੁੱਟਮਾਰ
ਮਾਂ ਅਨੁਰਾਧਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਦਿਓਰ ਗਾਲੀ-ਗਲੋਚ ਕਰ ਕੇ ਕੁੱਟਮਾਰ ਕਰਦਾ ਸੀ। ਉਸ ਨੂੰ ਕਮਰੇ 'ਚ ਬੰਦ ਕਰ ਕੇ ਰੱਖਿਆ ਸੀ। ਪਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਉਹ ਬੱਚੀਆਂ ਨੂੰ ਮਿਲਾਉਣ ਲਈ ਗੁਹਾਰ ਲਾਉਂਦੀ ਤਾਂ ਪਵਿੱਤਰ ਮਨ੍ਹਾਂ ਕਰ ਦਿੰਦਾ ਸੀ। ਅਨੁਰਾਧਾ ਨੇ ਕਿਹਾ ਕਿ ਦੋਹਾਂ ਧੀਆਂ ਨੂੰ ਸਕੂਲ ਨਹੀਂ ਜਾਣ ਦਿੱਤਾ ਜਾਂਦਾ ਸੀ। ਕੋਠੀ ਦੇ ਅੰਦਰ ਜ਼ਬਰਦਸਤੀ ਕੰਮ ਕਰਵਾਉਂਦਾ ਸੀ। ਸਫ਼ਾਈ ਠੀਕ ਨਾ ਕਰਨ ’ਤੇ ਧੀਆਂ ਨੂੰ ਕੁੱਟਦਾ ਵੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News