ਘਰੋਂ ਫਰਾਰ ਹੋਈਆਂ ਦੋ ਨਾਬਾਲਿਕ ਲੜਕੀਆਂ ਬਰਾਮਦ, ਪ੍ਰੇਮੀ ਫਰਾਰ

Tuesday, Feb 26, 2019 - 05:55 PM (IST)

ਘਰੋਂ ਫਰਾਰ ਹੋਈਆਂ ਦੋ ਨਾਬਾਲਿਕ ਲੜਕੀਆਂ ਬਰਾਮਦ, ਪ੍ਰੇਮੀ ਫਰਾਰ

ਅਬੋਹਰ (ਰਹੇਜਾ) : ਬੀਤੇ ਦਿਨੀਂ ਆਪਣੀ ਨਾਨੀ ਦੇ ਘਰੋਂ ਦੋ ਨਾਬਾਲਿਗ ਲੜਕੀਆਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈਆਂ ਸਨ, ਉਨ੍ਹਾਂ ਨੂੰ ਪੁਲਸ ਨੇ ਫਿਰੋਜ਼ਪੁਰ ਤੋਂ ਬਰਾਮਦ ਕਰ ਲਿਆ ਹੈ। ਦੋਵਾਂ ਨੂੰ ਅੱਜ ਜੱਜ ਦਲੀਪ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਔਰਤ ਦੀ ਸ਼ਿਕਾਇਤ 'ਤੇ ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਉਸ ਦੀਆਂ ਦੋ ਨਾਬਾਲਿਗ ਦੋਹਤੀਆਂ ਨੂੰ ਵਰਗਲਾ ਕੇ ਘਰੋਂ ਭਜਾਉਣ ਦੇ ਇਲਜ਼ਾਮ ਹੇਠ ਨਾਮਲੂਮ ਨੌਜਵਾਨਾਂ 'ਤੇ ਮਾਮਲਾ ਦਰਜ ਕੀਤਾ ਸੀ। 
ਦੋਵੇਂ ਲੜਕੀਆਂ 24 ਫਰਵਰੀ ਨੂੰ ਆਪਣੀ ਨਾਨੀ ਨੂੰ ਦਵਾਈ ਲੈਣ ਦਾ ਬਹਾਨਾ ਬਣਾ ਕੇ ਘਰੋਂ ਗਈਆਂ ਸਨ ਪਰ ਸ਼ਾਮ ਤੱਕ ਵਾਪਸ ਨਹੀਂ ਪਰਤੀਆਂ। ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਇਕ ਨੌਜਵਾਨ ਨੇ ਸ਼੍ਰੀਗੰਗਾਨਗਰ ਦੇ ਪਿੰਡ 17ਜੈਡ ਪੁੱਜਣ ਲਈ ਕਿਹਾ ਸੀ। ਦੋਵੇਂ ਲੜਕੀਆਂ ਉੱਥੇ ਪੁੱਜ ਗਈਆਂ। ਉਥੇ ਉਹ ਉਨ੍ਹਾਂ ਨੂੰ ਫਿਰੋਜਪੁਰ ਲੈ ਆਇਆ। ਜਦੋਂ ਪੁਲਸ ਨੂੰ ਪਤਾ ਲੱਗਿਆ ਕਿ ਇਹ ਲੜਕੀਆਂ ਫਿਰੋਜ਼ਪੁਰ ਹਨ ਤਾਂ ਨੌਜਵਾਨ ਲੜਕੀਆਂ ਨੂੰ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਲੜਕੀਆਂ ਨੂੰ ਬਰਾਮਦ ਕੀਤਾ ਅਤੇ ਅਬੋਹਰ ਲੈ ਆਈ। ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਪਿਆਂ ਦੀ ਮੌਤ ਹੋ ਚੁੱਕੀ ਹੈ। ਉਹ ਆਪਣੀ ਨਾਨੀ ਦੇ ਕੋਲ ਹੀ ਰਹਿੰਦੀਆਂ ਹਨ, ਉਕਤ ਨੌਜਵਾਨ ਉਨ੍ਹਾਂ ਵਿਆਹ ਕਰਨ ਦਾ ਝਾਂਸਾ ਦਿੱਤਾ ਸੀ ਅਤੇ ਉਸਦੀ ਭੈਣ ਲਈ ਵੀ ਕੋਈ ਚੰਗਾ ਮੁੰਡਾ ਲੱਭਣ ਦਾ ਭਰੋਸਾ ਦਿੱਤਾ ਸੀ।


author

Gurminder Singh

Content Editor

Related News