ਮਾਸ਼ੂਕ ਨੂੰ ਛੱਡ ਫੁੱਲਾਂ ਵਾਲੀ ਗੱਡੀ ’ਚ ਕਿਸੇ ਹੋਰ ਨਾਲ ਲਾਵਾ ਲੈਣ ਚੱਲਾ ਸੀ ਲਾੜਾ, ਮਜ਼ਬੂਰਨ ਹੋਇਆ ਵਿਆਹ

Thursday, Apr 16, 2020 - 06:39 PM (IST)

ਮਾਸ਼ੂਕ ਨੂੰ ਛੱਡ ਫੁੱਲਾਂ ਵਾਲੀ ਗੱਡੀ ’ਚ ਕਿਸੇ ਹੋਰ ਨਾਲ ਲਾਵਾ ਲੈਣ ਚੱਲਾ ਸੀ ਲਾੜਾ, ਮਜ਼ਬੂਰਨ ਹੋਇਆ ਵਿਆਹ

ਮੋਗਾ (ਗੋਪੀ ਰਾਊਕੇ) - ਕਰਫਿਊ ਦੀ ਆੜ 'ਚ ਆਪਣੀ ਗਰਲਫਰੈਂਡ ਨੂੰ ਕਥਿਤ ਤੌਰ ’ਤੇ ਧੋਖਾ ਦੇ ਕੇ ਚੁੱਪਚਾਪ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਜਾ ਰਹੇ ਇਕ ਨੌਜਵਾਨ ਦਾ ਭੇਦ ਫੁੱਲਾਂ ਵਾਲੀ ਗੱਡੀ ਦੇ ਖਰਾਬ ਹੋਣ ਨਾਲ ਖੁੱਲ ਗਿਆ। ਇਸ ਘਟਨਾ ਦਾ ਪਤਾ ਚੱਲਦੇ ਸਾਰ ਹਫੜਾ-ਤਫੜੀ ਮਚ ਗਈ। ਦਰਅਸਲ ਹੋਇਆ ਇਸ ਤਰ੍ਰਾਂ ਇਕ ਨਿੱਜੀ ਕੰਪਨੀ ਦੇ ਫਲਾਈਟਾਂ ਵਿਚ ਕੰਮ ਕਰਦੇ ਨੌਜਵਾਨ ਦਾ ਇਕ ਕੁੜੀ ਦੇ ਨਾਲ ਕਥਿਤ ਤੌਰ ’ਤੇ ਪਿਆਰ ਹੋ ਗਿਆ ਸੀ। ਪਿਆਰ ਕਰਦੇ ਸਮੇਂ ਉਸ ਨੇ ਕੁੜੀ ਨਾਲ ਵਾਅਦਾ ਕੀਤਾ ਸੀ ਕਿ ਕਰਫਿਊ ਉਪਰੰਤ ਉਹ ਉਸਦੇ ਨਾਲ ਵਿਆਹ ਕਰਵਾ ਲਵੇਗਾ। ਕਰਫਿਊ ’ਚ ਕੁੜੀ ਅਜੇ ਵਿਆਹ ਦੀ ਤਿਆਰੀ ਹੀ ਕਰ ਰਹੀ ਸੀ ਕਿ ਮੁੰਡਾ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਕਥਿਤ ਤੌਰ ’ਤੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਦੇ ਲਈ ਚਲਾ ਗਿਆ। 

ਪੜ੍ਹੋ ਇਹ ਵੀ ਖਬਰ -  ਪਠਾਨਕੋਟ : ਆਟੋ ਚਾਲਕ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ’ਤੇ ਉੱਡੇ ਸਭ ਦੇ ਹੋਸ਼

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਕਰਕੇ ਹੋਇਆ ਲਾਕਡਾਊਨ ਵਧਾ ਰਿਹਾ ਹੈ ‘ਮਾਨਸਿਕ ਤਣਾਓ’ (ਵੀਡੀਓ)

PunjabKesari

ਵਿਆਹ ਦੇ ਮੌਕੇ ਉਸ ਦੀ ਗੱਡੀ ਮੋਗਾ ਵਿਚ ਅਚਾਨਕ ਫਲਾਈਟਾਂ ਦੇ ਕੋਲ ਖਰਾਬ ਹੋ ਗਈ, ਜਿਥੇ ਉਸ ਦੀ ਮਾਸ਼ੂਕ ਦਾ ਘਰ ਸੀ। ਕਰਫਿਊ ਦੌਰਾਨ ਤੁਰੰਤ ਪੁਲਸ ਵੀ ਉਥੇ ਪਹੁੰਚ ਗਈ ਅਤੇ ਇਸ ਦਾ ਪਤਾ ਕਥਿਤ ਪ੍ਰੇਮਿਕਾ ਨੂੰ ਵੀ ਲੱਗ ਗਿਆ ਤਾਂ ਉਹ ਵੀ ਮੌਕੇ ’ਤੇ ਪੁੱਜ ਗਈ। ਮਾਮਲਾ ਫੋਕਲ ਪੁਆਇੰਟ ਚੌਂਕੀ ਦੇ ਕੋਲ ਪਹੁੰਚ ਗਿਆ। ਦੋਵਾਂ ਧਿਰਾਂ ਦੌਰਾਨ ਲੰਮਾ ਸਮਾਂ ਚੱਲੀ ਗੱਲਬਾਤ ਦੇ ਦੌਰਾਨ ਭਾਵੇਂ ਪੁਲਸ ਨੇ ਰਾਜੀਨਾਮਾ ਕਰਵਾਕੇ ਮੁੰਡੇ ਦਾ ਉਸਦੀ ਪ੍ਰੇਮਿਕਾ ਨਾਲ ਵਿਆਹ ਕਰਵਾ ਦਿੱਤਾ ਪਰ ਦੂਸਰੇ ਪਾਸੇ ਜਿਸ ਜਗ੍ਹਾ ’ਤੇ ਵਿਆਹ ਹੋਣਾ ਨਿਰਧਾਰਿਤ ਕੀਤਾ ਗਿਆ ਸੀ, ਉਥੇ ਕੁੜੀ ਦੇ ਪਰਿਵਾਰਕ ਮੈਂਬਰ ਲਾੜੇ ਦੀ ਉਡੀਕ ਕਰ ਰਹੇ ਸਨ। ਫੋਕਲ ਪੁਆਇੰਟ ਚੌਂਕੀ ਦੇ ਇੰਚਾਰਜ ਜਸਪ੍ਰੀਤ ਸਰਾਂ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੁਰੱਖਿਆ ਗਾਰਡ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਕਰਵਾ ਕੇ ਚਲਾ ਗਿਆ ਹੈ।

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ : ਪੰਜਾਬ ਅਤੇ ਚੰਡੀਗੜ੍ਹ ਦੇ ਚਮਗਿੱਦੜਾਂ ਦੀ ਰਿਪੋਰਟ ਨੈਗੇਟਿਵ

ਪੜ੍ਹੋ ਇਹ ਵੀ ਖਬਰ -  ਜਗਬਾਣੀ ਸੈਰ ਸਪਾਟਾ ਵਿਸ਼ੇਸ਼-1 : ਹਿਟਲਰ ਦੇ ਦੇਸ਼ ਵਿਚ ਘੁੰਮਦਿਆਂ (ਤਸਵੀਰਾਂ)


author

rajwinder kaur

Content Editor

Related News