ਚਾਚੇ ਘਰ ਜਨਮਦਿਨ ਮਨਾਉਣ ਆਈ ਕੁੜੀ, ਸ਼ੱਕੀ ਹਾਲਾਤ ’ਚ ਹੋਈ ਮੌਤ

Saturday, Nov 23, 2024 - 07:07 AM (IST)

ਚਾਚੇ ਘਰ ਜਨਮਦਿਨ ਮਨਾਉਣ ਆਈ ਕੁੜੀ, ਸ਼ੱਕੀ ਹਾਲਾਤ ’ਚ ਹੋਈ ਮੌਤ

ਡੇਰਾਬੱਸੀ (ਗੁਰਜੀਤ) : ਪਿੰਡ ਸੈਦਪੁਰਾ (ਜ਼ੀਰਕਪੁਰ) ਵਿਖੇ ਚਾਚੇ ਘਰ ਜਨਮਦਿਨ ਮਨਾਉਣ ਆਈ ਲੜਕੀ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਭਰਾ ਨੇ ਖ਼ਦਸਾ ਜ਼ਾਹਿਰ ਕੀਤਾ ਹੈ ਕਿ ਭੈਣ ਦਾ ਸਾਜ਼ਿਸ਼ ਤਹਿਤ ਕਤਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ, ਮ੍ਰਿਤਕਾ ਥੈਰਪੀ ਦਾ ਕੰਮ ਕਰਦੀ ਸੀ। ਪੁਲਸ ਨੇ ਫ਼ਿਲਹਾਲ ਮਾਮਲਾ ਦਰਜ ਕਰਕੇ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਸ਼ਨੀਵਾਰ ਨੂੰ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਜਾਵੇਗਾ। 

ਹਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਲੋਹਗੜ੍ਹ ਨੇ ਦੱਸਿਆ ਕਿ ਉਸ ਦੀ ਸਭ ਤੋਂ ਛੋਟੀ ਭੈਣ ਮਮਤਾ (22) ਬੁੱਧਵਾਰ ਸ਼ਾਮੀ ਘਰੋਂ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਜਨਮਦਿਨ ਦੀ ਪਾਰਟੀ ਵਿਚ ਜਾ ਰਹੀ ਹੈ ਪਰ ਰਾਤ ਨੂੰ ਨਹੀਂ ਪਰਤੀ। ਉਸ ਨੇ ਦੱਸਿਆ ਕਿ ਉਹ ਸੈਦਪੁਰਾ ਪਿੰਡ ’ਚ ਰਹਿੰਦੇ ਚਾਚਾ ਅਮਰੀਕ ਸਿੰਘ ਕੋਲ ਆ ਗਈ ਹੈ। ਚਾਚੇ ਨਾਲ ਕਰੀਬ ਇਕ ਦਹਾਕੇ ਤੋਂ ਪਰਿਵਾਰਕ ਝਗੜਾ ਚੱਲ ਰਿਹਾ ਹੈ। ਵੀਰਵਾਰ ਨੂੰ ਚਾਚੇ ਦੇ ਗੁਆਂਢੀ ਦਾ ਫੋਨ ਆਇਆ ਕਿ ਮਮਤਾ ਉਲਟੀਆਂ ਕਰ ਰਹੀ ਹੈ, ਇਸ ਲਈ ਜਲਦੀ ਪਹੁੰਚੋ। ਜਦੋਂ ਉਹ ਚਾਚੇ ਘਰ ਗਏ ਤਾਂ ਮਮਤਾ ਦੀ ਮੌਤ ਹੋ ਚੁੱਕੀ ਸੀ। ਹਾਲਾਂਕਿ ਲੜਕੀ ਨੂੰ ਹਸਪਤਾਲ ਪਹੁੰਚਾਇਆ ਪਰ ਚਾਚੇ ਦਾ ਪਰਿਵਾਰ ਨਾਲ ਨਹੀਂ ਆਇਆ। 

ਤਫ਼ਤੀਸ਼ੀ ਅਫ਼ਸਰ ਰਣਜੀਤ ਸਿੰਘ ਅਨੁਸਾਰ ਸਰੀਰ ’ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ, ਫ਼ਿਲਹਾਲ ਮਾਮਲਾ ਦਰਜ ਕਰ ਲਿਆ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News