ਸੈਕਟਰ-52 ’ਚ ਲਡ਼ਕੀ ਨੇ ਲਾਇਆ ਫਾਹ, ਮੌਤ

Tuesday, Jul 24, 2018 - 06:41 AM (IST)

ਸੈਕਟਰ-52 ’ਚ ਲਡ਼ਕੀ ਨੇ ਲਾਇਆ ਫਾਹ, ਮੌਤ

ਚੰਡੀਗਡ਼੍ਹ, (ਸੁਸ਼ੀਲ)- ਸੈਕਟਰ-52 ਦੀ ਟੀਨ ਕਾਲੋਨੀ ਸਥਿਤ ਮਕਾਨ ’ਚ 18 ਸਾਲਾ ਲਡ਼ਕੀ ਨੇ ਸੋਮਵਾਰ ਸ਼ਾਮ ਨੂੰ ਫਾਹ ਲਾ ਲਿਆ। ਪੁਲਸ ਨੇ ਲਡ਼ਕੀ ਨੂੰ ਫਾਹੇ ਤੋਂ ਉਤਾਰਿਆ ਤੇ ਸੈਕਟਰ-16 ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਅਲਕਾ  ਵਜੋਂ ਹੋਈ ਹੈ। ਪੁਲਸ ਨੂੰ ਮੌਕੇ ਤੋਂ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ।  ਸੈਕਟਰ-36 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਇੰਚਾਰਜ ਰਣਜੋਤ ਸਿੰਘ ਨੇ ਦੱਸਿਆ ਕਿ ਸੋਮਵਾਰ ਸ਼ਾਮ ਪੁਲਸ ਨੂੰ ਸੂਚਨਾ ਮਿਲੀ ਕਿ ਸੈਕਟਰ-52 ਦੀ ਟੀਨ ਕਾਲੋਨੀ ’ਚ ਇਕ ਲਡ਼ਕੀ ਨੇ ਫਾਹ ਲਾ ਲਿਆ ਹੈ। ਅਲਕਾ ਦਸਵੀਂ ’ਚ ਪਡ਼੍ਹਦੀ ਸੀ। ਘਟਨਾ ਸਮੇਂ ਉਹ ਘਰ ’ਚ ਇਕੱਲੀ ਸੀ।


Related News