ਗੁਆਂਢ ''ਚ ਰਹਿੰਦੇ ਮੁੰਡੇ ਤੋਂ ਦੁਖੀ 20 ਸਾਲਾ ਕੁੜੀ ਨੇ ਚੁੱਕਿਆ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਕਦਮ

Friday, Oct 09, 2020 - 04:42 PM (IST)

ਗੁਆਂਢ ''ਚ ਰਹਿੰਦੇ ਮੁੰਡੇ ਤੋਂ ਦੁਖੀ 20 ਸਾਲਾ ਕੁੜੀ ਨੇ ਚੁੱਕਿਆ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਕਦਮ

ਨਵਾਂਸ਼ਹਿਰ (ਤ੍ਰਿਪਾਠੀ)— ਗੁਆਂਢ ਦੇ ਨੌਜਵਾਨ ਵੱਲੋਂ ਵਿਆਹ ਕਰਵਾਉਣ ਲਈ ਤੰਗ ਪਰੇਸ਼ਾਨ ਕੀਤੇ ਜਾਣ 'ਤੇ 20 ਸਾਲ ਦੀ ਲੜਕੀ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਨੌਜਵਾਨ ਖ਼ਿਲਾਫ਼ ਖ਼ੁਦਕੁਸ਼ੀ ਕਰਨ ਨੂੰ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਮੋਗਾ ਰੈਲੀ 'ਚ ਸਿੱਧੂ ਨਾਲ ਹੋਈ ਤਲਖ਼ੀ 'ਤੇ ਰੰਧਾਵਾ ਦਾ ਵੱਡਾ ਬਿਆਨ

ਮਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਮਾਮੇ ਦਾ ਪਤਨੀ ਨਾਲ ਤਲਾਕ ਹੋ ਗਿਆ ਕਿ  ਜਿਸ ਕਾਰਨ ਉਨ੍ਹਾਂ ਦੀ ਲੜਕੀ ਪ੍ਰੀਤੀ ਬਚਪਨ ਤੋਂ ਹੀ ਉਸ ਦੇ ਮਾਤਾ-ਪਿਤਾ ਨਾਲ ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਕਰੀਬ 5-6 ਮਹੀਨੇ ਪਹਿਲਾਂ ਰਾਜ ਮਿਸਤਰੀ ਦਾ ਕੰਮ ਕਰਨ ਵਾਲਾ 1 ਨੌਜਵਾਨ ਮਨਜਿੰਦਰ ਸਿੰਘ ਉਰਫ ਮਨੂੰ ਉਨ੍ਹਾਂ ਦੇ ਘਰ ਨੇੜੇ ਰਹਿ ਰਿਹਾ ਹੈ ਅਤੇ ਅਕਸਰ ਉਹ ਬਰਫ਼ ਲੈਣ ਲਈ ਉਨ੍ਹਾਂ ਦੇ ਘਰ ਆਉਂਦਾ ਸੀ। ਉਕਤ ਨੌਜਵਾਨ ਨੇ ਉਨ੍ਹਾਂ ਦੇ ਘਰ ਦਾ ਫੋਨ ਨੰਬਰ ਵੀ ਲੈ ਲਿਆ ਸੀ ਅਤੇ ਉਸ 'ਤੇ ਫੋਨ ਕਰਦਾ ਰਹਿੰਦਾ ਸੀ।

ਇਹ ਵੀ ਪੜ੍ਹੋ: ਸਿੱਧੂ ਦੀ ਨਾਰਾਜ਼ਗੀ 'ਤੇ ਬੋਲੇ ਹਰੀਸ਼ ਰਾਵਤ, ਪਹਿਲਾ ਬਿਆਨ ਆਇਆ ਸਾਹਮਣੇ

ਉਸ ਨੇ ਦੱਸਿਆ ਕਿ ਪਿਛਲੇ 2 ਮਹੀਨਿਆਂ ਤੋਂ ਉਹ ਪ੍ਰੀਤੀ ਨੂੰ ਅਪਣੇ ਨਾਲ ਵਿਆਹ ਕਰਨ ਲਈ ਤੰਗ ਪਰੇਸ਼ਾਨ ਕਰ ਰਿਹਾ ਸੀ। ਜਿਸ ਸਬੰਧੀ ਪ੍ਰੀਤੀ ਵੱਲੋਂ ਘਰ ਦੱਸਣ 'ਤੇ ਉਕਤ ਨੌਜਵਾਨ ਨੂੰ ਫਟਕਾਰ ਵੀ ਲਾਈ ਗਈ ਸੀ। ਉਸ ਨੇ ਦੱਸਿਆ ਕਿ ਪ੍ਰੀਤੀ ਦਾ ਨਜ਼ਦੀਕੀ ਪਿੰਡ 'ਚ ਹੀ ਰਿਸ਼ਤਾ ਤੈਅ ਹੋ ਗਿਆ ਸੀ ਪਰ ਉਕਤ ਨੌਜਵਾਨ ਫਿਰ ਵੀ ਉਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ। ਜਿਸ ਕਾਰਨ ਉਸ ਨੇ ਵੀਰਵਾਰ ਨੂੰ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ, ਜਿਸ 'ਤੇ ਪ੍ਰੀਤੀ ਨੂੰ 1 ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਲੈ ਜਾਇਆ ਗਿਆ ਸੀ ਪਰ ਉੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਨਜਿੰਦਰ ਸਿੰਘ ਉਰਫ਼ ਮਨੂੰ ਪੁੱਤਰ ਸੁਰਿਦੰਰ ਪਾਲ ਵਾਸੀ ਪਿੰਡ ਸੂਰਾਪੁਰ ਖ਼ਿਲਾਫ਼ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਥਾਣੇ 'ਚ ਮਾਂ-ਬੇਟੀ ਨੂੰ ਹਿਰਾਸਤ 'ਚ ਰੱਖਣਾ ਪਿਆ ਮਹਿੰਗਾ, ਹਾਈਕੋਰਟ ਨੇ ਸੁਣਾਇਆ ਇਹ ਫ਼ੈਸਲਾ


author

shivani attri

Content Editor

Related News