ਨਾਬਾਲਿਗ ਲੜਕੀ ਨੇ ਖਾਧਾ ਜ਼ਹਿਰ, ਸੁਸਾਈਡ ਨੋਟ 'ਚ ਦੱਸਿਆ ਦਰਦ

Saturday, Aug 25, 2018 - 05:41 PM (IST)

ਨਾਬਾਲਿਗ ਲੜਕੀ ਨੇ ਖਾਧਾ ਜ਼ਹਿਰ, ਸੁਸਾਈਡ ਨੋਟ 'ਚ ਦੱਸਿਆ ਦਰਦ

ਹੁਸ਼ਿਆਰਪੁਰ, (ਅਮਰਿੰਦਰ)— ਥਾਣਾ ਚੱਬੇਵਾਲ ਦੇ ਅਧੀਨ ਪੈਂਦੇ ਇਕ ਪਿੰਡ 'ਚ ਕਰੀਬ 5 ਸਾਲ ਪਹਿਲਾਂ 5 ਲੱਖ ਰੁਪਏ ਉਧਾਰ ਦੇਣ ਦੇ ਬਾਅਦ ਇਕ ਫਾਈਨਾਂਸਰ ਵਲੋਂ ਮਹਿਲਾ ਦਾ ਕਥਿਤ ਤੌਰ 'ਤੇ ਸ਼ਰੀਰਕ ਸੋਸ਼ਣ ਕੀਤਾ ਗਿਆ। ਮਹਿਲਾ ਦੇ ਸ਼ੋਸ਼ਣ ਤੋਂ ਬਾਅਦ ਫਾਈਨਾਂਸਰ ਨੇ ਉਸ ਦੀ ਨਾਬਾਲਿਗ ਧੀ 'ਤੇ ਵੀ ਗੰਦੀ ਨਜ਼ਰ ਰੱਖੀ, ਜਿਸ ਤੋਂ ਤੰਗ ਆ ਕੇ ਉਸ ਦੀ ਧੀ ਨੇ ਸ਼ਨੀਵਾਰ ਦੁਪਹਿਰ ਫਿਨਾਇਲ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਜਦ ਮਹਿਲਾ ਨੂੰ ਪਤਾ ਲੱਗਾ ਤਾਂ ਉਹ ਆਪਣੀ ਧੀ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਬਚਾ ਲਿਆ।

ਪੁਲਸ ਵਲੋਂ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ 
ਪੀੜਤ ਮਹਿਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਨੇ ਫਾਈਨਾਂਸਰ ਤੋਂ 5 ਸਾਲ ਪਹਿਲਾਂ 5 ਲੱਖ ਰੁਪਏ ਲਏ ਸਨ, ਜਿਸ ਕਾਰਨ ਫਾਈਨਾਸਰ ਵਲੋਂ ਜਿਥੇ ਉਸ ਦਾ ਧੋਖੇ ਨਾਲ ਸ਼ਰੀਰਕ ਸ਼ੋਸ਼ਣ ਕੀਤਾ ਗਿਆ, ਉਥੇ ਹੀ ਉਸ ਦੀ ਵੀਡੀਓ ਵੀ ਬਣਾਈ ਗਈ ਅਤੇ ਉਸ ਨੂੰ ਪਰੇਸ਼ਾਨ ਕੀਤਾ ਗਿਆ। ਫਾਈਨਾਂਸਰ ਦੀ ਇਸ ਹਰਕਤ ਤੋਂ ਤੰਗ ਆ ਕੇ ਮਹਿਲਾ ਨੇ ਚੱਬੇਵਾਲ ਪੁਲਸ ਤੋਂ ਲੈ ਕੇ ਐਸ. ਐਸ. ਪੀ. ਦਫਤਰ ਤਕ ਸ਼ਿਕਾਇਤ ਕੀਤੀ ਪਰ ਮਾਮਲੇ ਦੀ ਜਾਂਚ ਚੱਲ ਰਹੀ ਦਾ ਬਹਾਨਾ ਲਗਾ ਕੇ ਪੁਲਸ ਵਲੋਂ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।


PunjabKesari

ਨਾਬਾਲਿਗਾ ਦੇ ਬਿਆਨ ਤੋਂ ਬਾਅਦ ਹੋਵੇਗੀ ਪੁਲਸ ਕਾਰਵਾਈ 
ਥਾਣਾ ਚੱਬੇਵਾਲ ਦੇ ਐਸ. ਐਚ. ਓ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਖੁਦ ਪੀੜਤ ਲੜਕੀ ਦਾ ਬਿਆਨ ਲੈਣ ਸਿਵਲ ਹਸਪਤਾਲ ਗਏ ਸਨ ਪਰ ਉਥੇ ਲੜਕੀ ਬਿਆਨ ਦੇਣ ਦੀ ਹਾਲਤ 'ਚ ਨਹੀਂ ਸੀ। ਉਨ੍ਹਾਂ ਕਿਹਾ ਕਿ ਪੀੜਤ ਲੜਕੀ ਦੇ ਬਿਆਨ ਤੋਂ ਬਾਅਦ ਹੀ ਪੁਲਸ ਕੋਈ ਕਾਰਵਾਈ ਕਰ ਸਕਦੀ ਹੈ।
 

ਨਾਬਾਲਿਗਾ ਨੇ ਸੁਸਾਈਡ ਨੋਟ 'ਚ ਦੱਸਿਆ ਦਰਦ

ਜ਼ਹਿਰ ਪੀਣ ਤੋਂ ਪਹਿਲਾਂ ਨਾਬਾਲਿਗਾ ਲੜਕੀ ਨੇ ਸੁਸਾਈਡ ਨੋਟ ਵੀ ਲਿਖਿਆ ਹੈ , ਜਿਸ 'ਚ ਉਸ ਨੇ ਆਪਣਾ ਦਰਦ ਬਿਆਨ ਕੀਤਾ ਹੈ ਅਤੇ ਪੁਲਸ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ। ਮੌਕੇ 'ਤੇ ਪਹੁੰਚੀ ਚੱਬੇਵਾਲ ਪੁਲਸ  ਨੇ ਸੁਸਾਈਡ ਨੋਟ ਕਬਜ਼ੇ 'ਚ ਲੈ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 


Related News