ਮੋਹਾਲੀ ਸ਼ਰਮਸਾਰ, ਸਿਲਾਈ ਸਿੱਖਣ ਗਈ ਕੁੜੀ ਨਾਲ ਬਲਾਤਕਾਰ

Thursday, Jan 18, 2018 - 10:54 AM (IST)

ਮੋਹਾਲੀ ਸ਼ਰਮਸਾਰ, ਸਿਲਾਈ ਸਿੱਖਣ ਗਈ ਕੁੜੀ ਨਾਲ ਬਲਾਤਕਾਰ

ਮੋਹਾਲੀ (ਰਾਣਾ) : ਮੋਹਾਲੀ 'ਚ ਸਿਲਾਈ ਸਿੱਖਣ ਲਈ ਕੁੜੀ ਨਾਲ ਬਲਾਤਕਾਰ ਵਰਗੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਪੀੜਤ ਕੁੜੀ ਦੇ ਪਿਤਾ ਵਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੱਸਿਆ ਗਿਆ ਕਿ ਉਨ੍ਹਾਂ ਦੀ ਬੇਟੀ ਸਿਲਾਈ ਸਿੱਖਣ ਲਈ ਰੋਜ਼ਾਨਾ ਗੁਆਂਢ 'ਚ ਜਾਂਦੀ ਹੈ। ਇਸ ਦੌਰਾਨ 13 ਜਨਵਰੀ ਨੂੰ ਉਨ੍ਹਾਂ ਦੀ ਬੇਟੀ ਸਿਲਾਈ ਸਿੱਖਣ ਗਈ ਪਰ ਘਰ ਵਾਪਸ ਨਾ ਪਰਤੀ। ਬਾਅਦ 'ਚ ਬੇਟੀ ਰੋਂਦੀ ਹੋਈ ਘਰ ਆਈ ਅਤੇ ਉਸ ਨੇ ਦੱਸਿਆ ਕਿ ਉਕਤ ਗੋਬਿੰਦ ਨਾਂ ਦਾ ਵਿਅਕਤੀ ਉਸ ਨੂੰ ਵਰਗਲਾ ਕੇ ਲੈ ਗਿਆ ਸੀ ਅਤੇ ਉਸ ਨਾਲ ਬਲਾਤਕਾਰ ਕੀਤਾ। ਸਿਰਫ ਇੰਨਾ ਹੀ ਨਹੀਂ, ਇਸ ਘਟਨਾ ਤੋਂ ਬਾਅਦ ਗੋਬਿੰਦ ਨੇ ਪੀੜਤ ਕੁੜੀ ਦੀ ਮਾਂ ਨਾਲ ਵੀ ਕੁੱਟਮਾਰ ਕੀਤੀ। ਫਿਲਹਾਲ ਪੁਲਸ ਵਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਗੋਬਿੰਦ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਗੋਬਿੰਦ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News